ਗੋਹਾਨਾ— ਪ੍ਰਦੇਸ਼ 'ਚ ਡੇਂਗੂ ਦਾ ਕਹਿਰ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਘਰ-ਘਰ ਪੈਰ ਪਸਾਰ ਚੁੱਕੇ ਡੇਂਗੂ ਨਾਲ ਪ੍ਰਦੇਸ਼ 'ਚ ਕਈ ਮੌਤਾਂ ਹੋ ਚੁੱਕੀਆਂ ਹਨ। ਗੋਹਾਨਾ 'ਚ ਪਿਛਲੇ 15 ਦਿਨਾ 'ਚ ਡੇਂਗੂ ਨਾਲ ਮੌਤ ਦੀ ਤੀਜੀ ਘਟਨਾ ਸਾਹਮਣੇ ਆਈ ਹੈ। ਗੋਹਾਨਾ 'ਚ 5ਵੀਂ ਕਲਾਸ 'ਚ ਪੜ੍ਹਨ ਵਾਲੇ ਯੋਗੇਸ਼ ਦੀ ਡੇਂਗੂ ਨਾਲ ਮੌਤ ਹੋ ਗਈ। ਪਰਿਵਾਰਕ ਮੈਬਰਾਂ ਨੇ ਲਾਸ਼ ਨੂੰ ਗੋਹਾਨਾ ਲਿਆ ਕੇ ਉਸ ਦਾ ਅੰਤਿਮ ਸਸਕਾਰ ਕੀਤਾ। ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਰੋਹਤਕ ਪੀ.ਜੀ.ਆਈ ਦੇ ਡਾਕਟਰਾਂ 'ਤੇ ਸਮੇਂ 'ਤੇ ਮੈਡੀਕਲ ਸੁਵਿਧਾ ਨਾ ਦੇਣ ਦਾ ਦੋਸ਼ ਲਗਾਇਆ ਹੈ।
ਮ੍ਰਿਤਕ ਯੋਗੇਸ਼ ਦੇ ਪਿਤਾ ਸੰਦੀਪ ਨੇ ਦੱਸਿਆ ਕਿ ਉਹ ਚੋਪੜਾ ਕਾਲੋਨੀ ਦੇ ਰਹਿਣ ਵਾਲੇ ਹਨ ਅਤੇ ਬਿਜਲੀ ਰਿਪੇਅਰਿੰਗ ਦਾ ਕੰਮ ਕਰਦੇ ਹਨ। ਉਨ੍ਹਾਂ ਦੇ ਬੇਟੇ ਨੂੰ 5-6 ਦਿਨ ਪਹਿਲੇ ਬੁਖਾਰ ਦੀ ਸ਼ਿਕਾਇਤ ਹੋਈ ਸੀ। ਉਹ ਆਪਣੇ ਬੇਟੇ ਨੂੰ ਗੋਹਾਨਾ ਦੇ ਇਕ ਪ੍ਰਾਈਵੇਟ ਹਸਪਤਾਲ ਲੈ ਕੇ ਆਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੇ ਬੇਟੇ ਨੂੰ ਰੋਹਤਕ ਪੀ.ਜੀ.ਆਈ 'ਚ ਲੈ ਜਾਣ ਦੀ ਸਲਾਹ ਦਿੱਤੀ। ਉਹ ਆਪਣੇ ਬੇਟੇ ਨੂੰ ਪੀ.ਜੀ.ਆਈ ਲੈ ਆਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੇ ਬੇਟੇ ਦਾ ਪਹਿਲੇ ਐਮਰਜੈਂਸੀ 'ਚ ਇਲਾਜ ਕੀਤਾ। ਜਦੋਂ ਉਸ ਦੀ ਸਿਹਤ 'ਚ ਸੁਧਾਰ ਨਹੀਂ ਹੋਇਆ ਤਾਂ ਉਸ ਨੂੰ ਆਈ.ਸੀ.ਯੂ 'ਚ ਰੱਖਣ ਦੀ ਸਲਾਹ ਦਿੱਤੀ। ਪੀ.ਜੀ.ਆਈ 'ਚ ਆਈ.ਸੀ.ਯੂ 'ਚ ਜਗ੍ਹਾ ਖਾਲੀ ਨਾ ਹੋਣ ਦੇ ਚੱਲਦੇ ਡਾਕਟਰਾਂ ਨੇ ਉਸ ਨੂੰ ਕਿਸੇ ਪ੍ਰਾਈਵੇਟ ਹਸਪਤਾਲ ਲੈ ਜਾਣ ਲਈ ਕਿਹਾ। ਉਸ ਨੂੰ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਪਰ ਸਿਹਤ 'ਚ ਕੋਈ ਸੁਧਾਰ ਨਹੀਂ ਹੋਇਆ। ਜਿਸ ਦੇ ਬਾਅਦ ਯੋਗੇਸ਼ ਨੂੰ ਦਿੱਲੀ ਦੇ ਗੰਗਾਰਾਮ ਹਸਪਤਾਲ ਲੈ ਜਾਣ ਲਈ ਕਿਹਾ ਗਿਆ, ਜਿੱਥੇ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਦੋਸ਼ ਲਗਾਇਆ ਹੈ ਕਿ ਰੋਹਤਕ ਪੀ.ਜੀ.ਆਈ 'ਚ ਡਾਕਟਰ ਸਮੇਂ 'ਤੇ ਉਨ੍ਹਾਂ ਦੇ ਬੇਟੇ ਦਾ ਇਲਾਜ ਕਰਦੇ ਤਾਂ ਅੱਜ ਉਸ ਦੀ ਜਾਨ ਬਚ ਸਕਦੀ ਸੀ। ਮ੍ਰਿਤਕ ਆਪਣੇ ਪਰਿਵਾਰ ਦਾ ਇਕਲੌਤਾ ਬੇਟਾ ਸੀ।
ਵਿਆਹੁਤਾ ਔਰਤ ਦੇ ਸਨ ਨੌਜਵਾਨ ਨਾਲ ਸੰਬੰਧ, ਪਿੰਡ ਵਾਲਿਆਂ ਨੇ ਪ੍ਰੇਮੀ ਜੋੜੇ ਨੂੰ ਦਿੱਤੀ ਅਜੀਬ ਸਜ਼ਾ
NEXT STORY