ਰਾਏਪੁਰ (ਵਾਰਤਾ)- ਛੱਤੀਸਗੜ੍ਹ ਦੇ ਉੱਪ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਵਿਭਾਗੀ ਸਕੱਤਰ ਵੀਜ਼ਾ ਨਾ ਮਿਲਣ ਕਾਰਨ ਅਮਰੀਕਾ ਨਹੀਂ ਜਾ ਸਕੇ ਅਤੇ ਵਾਪਸ ਛੱਤੀਸਗੜ੍ਹ ਆ ਗਏ। ਅਮਰੀਕਾ ਦੌਰੇ ਲਈ ਉੱਪ ਮੁੱਖ ਮੰਤਰੀ ਵਿਜੇ ਸ਼ਰਮਾ ਅਤੇ ਉਨ੍ਹਾਂ ਦੇ ਵਿਭਾਗੀ ਸਕੱਤਰ 26 ਅਗਸਤ ਨੂੰ ਰਾਏਪੁਰ ਤੋਂ ਦਿੱਲੀ ਗਏ ਸਨ। ਉਮੀਦ ਸੀ ਕਿ ਉਨ੍ਹਾਂ ਨੂੰ ਅਮਰੀਕੀ ਵੀਜ਼ਾ ਮਿਲ ਜਾਵੇਗਾ ਪਰ ਲਗਾਤਾਰ ਚਾਰ ਦਿਨਾਂ ਦੀ ਕੋਸ਼ਿਸ਼ ਤੋਂ ਬਾਅਦ ਵੀ ਉਨ੍ਹਾਂ ਨੂੰ ਵੀਜ਼ਾ ਨਹੀਂ ਮਿਲਿਆ ਤਾਂ ਸ਼੍ਰੀ ਸ਼ਰਮਾ ਪੀ.ਡਬਲਿਊ.ਡੀ. ਮੰਤਰੀ ਅਰੁਣ ਸਾਵ, ਪੀ.ਡਬਲਿਊ.ਡੀ. ਸਕੱਤਰ ਡਾ. ਕਮਲਪ੍ਰੀਤ ਸਿੰਘ ਦਿੱਲੀ ਤੋਂ ਛੱਤੀਸਗੜ੍ਹ ਵਾਪਸ ਆ ਗਏ।
ਸ਼੍ਰੀ ਸ਼ਰਮਾ ਸ਼ਨੀਵਾਰ ਨੂੰ ਬਿਲਾਸਪੁਰ 'ਚ ਆਯੋਜਿਤ ਅਟਲ ਯੂਨੀਵਰਸਿਟੀ ਡਿਗਰੀ ਵੰਡ ਸਮਾਰੋਹ 'ਚ ਸ਼ਾਮਲ ਹੋਣ ਪਹੁੰਚੇ ਰਾਜਪਾਲ ਅਤੇ ਮੁੱਖ ਮੰਤਰੀ ਦੀ ਹੈਲੀਪੈਡ 'ਤੇ ਸਵਾਗਤ ਕਰਦੇ ਨਜ਼ਰ ਆਏ। ਸ਼੍ਰੀ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਨੂੰ ਏਸ਼ੀਆਈ ਵਿਕਾਸ ਬੈਂਕ ਨੇ ਅਮਰੀਕਾ ਦੌਰੇ ਦਾ ਪ੍ਰਸਤਾਵ ਦਿੱਤਾ ਸੀ। ਇਸ ਯਾਤਰਾ 'ਤੇ ਰਾਜ ਦੇ ਸੜਕ ਪ੍ਰਾਜੈਕਟਾਂ 'ਚ ਅੰਤਰਰਾਸ਼ਟਰੀ ਪੱਧਰ ਦੀਆਂ ਤਕਨੀਕਾਂ ਅਤੇ ਪ੍ਰਥਾਵਾਂ ਨੂੰ ਅਪਣਾਉਣਾ ਹੈ, ਜਿਸ ਨਾਲ ਛੱਤੀਸਗੜ੍ਹ 'ਚ ਚੱਲ ਰਹੇ ਸੜਕਾਂ ਦੇ ਨਿਰਮਾਣ ਅਤੇ ਅਪਗ੍ਰੇਡ ਪ੍ਰਾਜੈਕਟਾਂ ਦੀ ਗੁਣਵੱਤਾ 'ਚ ਸੁਧਾਰ ਹੋ ਸਕੇ। ਦੌਰੇ ਦਾ ਮੁੱਖ ਟੀਚਾ ਛੱਤੀਸਗੜ੍ਹ ਦੇ ਅਧਿਕਾਰੀਆਂ ਨੂੰ ਅੰਤਰਰਾਸ਼ਟਰੀ ਮਾਨਕਾਂ ਅਨੁਸਾਰ ਸੜਕਾਂ ਨੇ ਪ੍ਰਬੰਧਾਂ ਅਤੇ ਨਿਰਮਾਣ ਦੀ ਜਾਣਕਾਰੀ ਦੇਣਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਓਡੀਸ਼ਾ ਦੇ ਗੰਜਮ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 3 ਹੋਈ
NEXT STORY