ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਨਵੀਂ ਦਿੱਲੀ ਦੇ ਸਫ਼ਦਰਜੰਗ ਰੋਡ 'ਤੇ ਸਥਿਤ ਇਤਿਹਾਸਕ ਅਤੇ ਆਲੀਸ਼ਾਨ ਦਿੱਲੀ ਜਿਮਖਾਨਾ ਕਲੱਬ ਨੂੰ ਉਸ ਦੀ 27.3 ਏਕੜ ਦੀ ਜ਼ਮੀਨ ਤੋਂ ਬੇਦਖ਼ਲ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਲੈਂਡ ਐਂਡ ਡਿਵੈਲਪਮੈਂਟ ਆਫ਼ਿਸ ਰਾਹੀਂ ਅਸਟੇਟ ਅਫ਼ਸਰ ਨੇ ਕਲੱਬ ਨੂੰ ਇੱਕ ਕਾਨੂੰਨੀ 'ਕਾਰਨ ਦੱਸੋ ਨੋਟਿਸ' ਜਾਰੀ ਕਰਦਿਆਂ 7 ਜੁਲਾਈ, 2026 ਨੂੰ ਦੁਪਹਿਰ 2:30 ਵਜੇ ਅਦਾਲਤ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ।
ਸਰਕਾਰ ਮੁਤਾਬਕ, 22 ਮਈ 2026 ਨੂੰ ਕਲੱਬ ਦੀ ਲੀਜ਼ ਖ਼ਤਮ ਹੋਣ ਅਤੇ ਸਰਕਾਰ ਵੱਲੋਂ ਜ਼ਮੀਨ ਵਾਪਸ ਲੈਣ ਦੇ ਫ਼ੈਸਲੇ ਦੇ ਬਾਵਜੂਦ ਕਲੱਬ ਨੇ ਜਗ੍ਹਾ ਖਾਲੀ ਨਹੀਂ ਕੀਤੀ। ਇਸ ਲਈ, ਪਬਲਿਕ ਪ੍ਰੀਮਿਸਿਜ਼ ਐਕਟ, 1971 ਦੇ ਤਹਿਤ ਹੁਣ ਕਲੱਬ ਦੇ ਇਸ ਕਬਜ਼ੇ ਨੂੰ ਗ਼ੈਰ-ਕਾਨੂੰਨੀ ਮੰਨਿਆ ਗਿਆ ਹੈ।
ਨੋਟਿਸ ਮੁਤਾਬਕ ਕਲੱਬ ਦੇ ਅਹੁਦੇਦਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ 7 ਜੁਲਾਈ ਜਾਂ ਉਸ ਤੋਂ ਪਹਿਲਾਂ ਲਿਖਤੀ ਜਵਾਬ ਦਾਇਰ ਕਰਨ। ਨੋਟਿਸ ਵਿੱਚ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਕਲੱਬ ਦਾ ਕੋਈ ਪ੍ਰਤੀਨਿਧੀ ਸੁਣਵਾਈ 'ਤੇ ਪੇਸ਼ ਨਹੀਂ ਹੁੰਦਾ, ਤਾਂ ਮਾਮਲੇ ਦਾ ਇੱਕਪਾਸੜ ਫ਼ੈਸਲਾ ਕਰ ਕੇ ਬੇਦਖ਼ਲੀ ਦੇ ਹੁਕਮ ਜਾਰੀ ਕਰ ਦਿੱਤੇ ਜਾਣਗੇ।
ਇਹ ਵੀ ਪੜ੍ਹੋ- 'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ ਬਣਾ'ਤੀ ਜ਼ਿੰਦਗੀ
ਕੇਂਦਰ ਸਰਕਾਰ ਨੇ ਕਿਹਾ ਹੈ ਕਿ ਲੁਟੀਅਨਜ਼ ਦਿੱਲੀ ਦੇ ਇਸ ਰਣਨੀਤਕ ਤੌਰ 'ਤੇ ਸੰਵੇਦਨਸ਼ੀਲ ਇਲਾਕੇ ਵਿੱਚ ਸਥਿਤ ਇਹ ਕੀਮਤੀ ਸਰਕਾਰੀ ਜ਼ਮੀਨ ਦੇਸ਼ ਦੇ ਰੱਖਿਆ ਢਾਂਚੇ, ਜਨਤਕ ਸੁਰੱਖਿਆ, ਪ੍ਰਸ਼ਾਸਨਿਕ ਲੋੜਾਂ ਅਤੇ ਹੋਰ ਲੋਕ-ਹਿੱਤ ਦੇ ਪ੍ਰੋਜੈਕਟਾਂ ਨੂੰ ਮਜ਼ਬੂਤ ਕਰਨ ਲਈ ਬਹੁਤ ਜ਼ਰੂਰੀ ਹੈ।
ਇਸ ਤੋਂ ਪਹਿਲਾਂ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਨੇ ਕਲੱਬ ਨੂੰ 5 ਜੂਨ 2026 ਤੱਕ ਸ਼ਾਂਤੀਪੂਰਵਕ ਕਬਜ਼ਾ ਸੌਂਪਣ ਲਈ ਕਿਹਾ ਸੀ। ਕਲੱਬ ਨੇ ਇਸ ਵਿਰੁੱਧ ਦਿੱਲੀ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ, ਜਿੱਥੇ ਕੋਰਟ ਨੇ ਤੁਰੰਤ ਰਾਹਤ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਸਰਕਾਰ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਕੇ ਹੀ ਕਾਰਵਾਈ ਕਰੇਗੀ। ਹੁਣ ਸਰਕਾਰ ਨੇ ਉਸੇ ਕਾਨੂੰਨੀ ਪ੍ਰਕਿਰਿਆ ਤਹਿਤ ਇਹ ਨਵਾਂ ਨੋਟਿਸ ਜਾਰੀ ਕੀਤਾ ਹੈ, ਜਿਸ ਤਹਿਤ ਕਲੱਬ ਅਹੁਦੇਦਾਰਾਂ ਨੂੰ 7 ਜੁਲਾਈ ਨੂੰ ਅਦਾਲਤ 'ਚ ਪੇਸ਼ ਹੋਣ ਦੇ ਹੁਕਮ ਸੁਣਾਏ ਗਏ ਹਨ।
ਇਹ ਵੀ ਪੜ੍ਹੋ- ''Thank You India..!'' ਔਖ਼ੇ ਸਮੇਂ ਭਾਰਤ ਵੱਲੋਂ ਮਿਲ ਰਹੀ ਮਦਦ ਦੇਖ ਭਾਵੁਕ ਹੋਏ ਵੈਨੇਜ਼ੁਏਲਾ ਦੇ ਨਾਗਰਿਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬੀ ਕੋਈ ਕੌਮ ਨਹੀਂ, ਸਗੋਂ ਸੇਵਾ, ਸੰਘਰਸ਼ ਤੇ ਰਾਸ਼ਟਰ ਭਗਤੀ ਦਾ ਜੀਵੰਤ ਵਿਚਾਰ ਹੈ : ਚੁੱਘ
NEXT STORY