ਰਾਂਚੀ - ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ਦੇ ਸਲੈਯਾ ਵਿੱਚ ਸੁਰੱਖਿਆ ਬਲਾਂ ਦੀ ਪਾਬੰਦੀਸ਼ੁਦਾ ਨਕਸਲਵਾਦੀ ਸੰਗਠਨ ਝਾਰਖੰਡ ਜਨ ਮੁਕਤੀ ਮੋਰਚਾ (JJMP) ਦੇ ਉਗਰਵਾਦੀਆਂ ਨਾਲ ਮੁਕਾਬਲਾ ਹੋਇਆ ਹੈ। ਇਸ ਵਿੱਚ ਬੀ.ਐੱਸ.ਐੱਫ. ਦੇ ਡਿਪਟੀ ਕਮਾਂਡੈਂਟ ਰਾਜੇਸ਼ ਕੁਮਾਰ ਸ਼ਹੀਦ ਹੋ ਗਏ। ਰਾਜੇਸ਼ ਕੁਮਾਰ ਝਾਰਖੰਡ ਜੈਗੂਆਰ ਵਿੱਚ ਸੇਵਾ ਨਿਭਾ ਰਹੇ ਸਨ।
ਇਹ ਵੀ ਪੜ੍ਹੋ - ਰੋਹਿਣੀ ਸ਼ੂਟਆਉਟ: ਹਮਲਾਵਰਾਂ ਨੂੰ ਕੋਰਟ ਤੱਕ ਲੈ ਗਿਆ ਸੀ ਟਿੱਲੂ ਦਾ ਇਹ ਸ਼ੂਟਰ
ਨਕਸਲੀਆਂ ਦੀ ਗੋਲੀ ਨਾਲ ਜਖ਼ਮੀ ਹੋਏ ਝਾਰਖੰਡ ਜੈਗੂਆਰ ਦੇ ਡਿਪਟੀ ਕਮਾਂਡੈਂਟ ਨੂੰ ਏਅਰਲਿਫਟ ਕਰ ਬਿਹਤਰ ਇਲਾਜ ਲਈ ਰਾਂਚੀ ਲਿਆਇਆ ਗਿਆ ਸੀ। ਰਾਜੇਸ਼ ਕੁਮਾਰ ਨੂੰ ਮੈਡੀਕਾ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਇਹ ਵੀ ਪੜ੍ਹੋ - ਦਿੱਲੀ 'ਚ 1 ਜਨਵਰੀ 2022 ਤੱਕ ਪਟਾਕੇ ਚਲਾਉਣ ਅਤੇ ਵੇਚਣ 'ਤੇ ਲਗੀ ਪਾਬੰਦੀ
ਉਥੇ ਹੀ, ਪੁਲਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਇੱਕ ਅੱਤਵਾਦੀ ਵੀ ਮਾਰਿਆ ਗਿਆ ਹੈ। ਪੁਲਸ ਨੂੰ ਮੁਕਾਬਲੇ ਤੋਂ ਬਾਅਦ ਅੱਤਵਾਦੀਆਂ ਕੋਲੋਂ ਹਥਿਆਰ ਵੀ ਮਿਲਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਝਾਰਖੰਡ ਜੈਗੂਆਰ ਦੀ ਟੀਮ ਨਕਸਲੀਆਂ ਖ਼ਿਲਾਫ਼ ਆਪਰੇਸ਼ਨ 'ਤੇ ਸੀ, ਇਸ ਦੌਰਾਨ ਮੁਕਾਬਲਾ ਹੋਇਆ। ਘਟਨਾ ਤੋਂ ਬਾਅਦ ਪੁਲਸ ਮੁੱਖ ਦਫ਼ਤਰ ਵੀ ਪੂਰੀ ਸਥਿਤੀ 'ਤੇ ਨਜ਼ਰ ਬਣਾਏ ਹੋਏ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਦੇਸ਼ 'ਚ 25 ਫ਼ੀਸਦੀ ਆਬਾਦੀ ਦਾ ਹੋਇਆ ਟੀਕਾਕਰਨ, 87 ਕਰੋੜ ਦੇ ਪਾਰ ਹੋਇਆ ਅੰਕੜਾ
NEXT STORY