ਤਰਾਵੜੀ— ਹਰਿਆਣਾ ਦੇ ਤਰਾਵੜੀ ਦੇ ਸਾਹੀਵਾਲ ਡੇਅਰੀ ਫਾਰਮ ਤੋਂ ਲਕਸ਼ਮੀ ਨਾਂ ਦੀ ਗਾਂ ਨੂੰ ਤਾਮਿਲਨਾਡੂ ਦੇ ਕਿਸਾਨ ਉਮੇਸ਼ ਕੁਮਾਰ ਨੇ 11 ਲੱਖ ਰੁਪਏ ਵਿਚ ਖਰੀਦਿਆ ਹੈ। ਇਹ ਗਾਂ ਹਰਿਆਣਾ ’ਚ ਦੋ ਵਾਰ ਚੈਂਪੀਅਨ ਰਹੀ ਹੈ। ਇਸ ਗਾਂ ਨੇ ਹਰਿਆਣਾ ਸਰਕਾਰ ਤੋਂ ਢਾਈ ਲੱਖ ਰੁਪਏ ਦਾ ਨਕਦੀ ਪੁਰਸਕਾਰ ਸਾਲ 2018 ਵਿਚ ਸੂਬਾ ਪੱਧਰੀ ਪਸ਼ੂ ਪ੍ਰਦਰਸ਼ਨੀ ਵਿਚ ਪ੍ਰਾਪਤ ਕੀਤਾ ਸੀ ਅਤੇ ਬਰੀਡ (ਨਸਲ) ਚੈਂਪੀਅਨ ਬਣ ਕੇ ਜਿੱਤ ਹਾਸਲ ਕੀਤੀ ਸੀ।
ਇਹ ਗਾਂ ਸਾਹੀਵਾਲ ਨਸਲ ਦੀ ਗਾਂ ਹੈ। ਦੱਸ ਦੇਈਏ ਕਿ ਸਾਹੀਵਾਲ ਗਾਂ ਹਿੰਦੋਸਤਾਨ ਦੀ ਦੇਸੀ ਗਊ ਪ੍ਰਜਾਤੀ ਵਿਚ ਸਰਵਉੱਤਮ ਮੰਨੀ ਜਾਂਦੀ ਹੈ। ਤਰਾਵੜੀ ਦੇ ਕਿਸਾਨ ਡੇਅਰੀ ਫਾਰਮ ਵਿਚ ਲੱਗਭਗ ਸਾਹੀਵਾਲ ਗਾਵਾਂ ਦੇ 300 ਤੋਂ ਉੱਪਰ ਪਸ਼ੂ ਹਨ। ਉਨ੍ਹਾਂ ਵਿਚ ਸਭ ਤੋਂ ਸਰਵਸ੍ਰੇਸ਼ਠ ਲਕਸ਼ਮੀ ਸੀ, ਇਸ ਲਈ ਇਸ ਦੀ ਕੀਮਤ 11 ਲੱਖ ਰੁਪਏ ਮਿਲੀ ਹੈ। ਲਕਸ਼ਮੀ ਦੇ ਪਰਿਵਾਰ ਵਿਚ ਪਿੱਛੇ 3 ਵੱਛੇ ਅਤੇ 2 ਵੱਛੀਆਂ ਹਨ।
ਓਧਰ ਡੇਅਰੀ ਫਾਰਮ ਦੇ ਸੰਚਾਲਕ ਨਰੇਸ਼ ਕੁਮਾਰ ਨੇ ਦੱਸਿਆ ਕਿ ਇਸ ਗਾਂ ਨੇ ਪੰਜਾਬ ਦੇ ਮੁਕਤਸਰ ਮੇਲੇ ਵਿਚ ਸਾਲ 2016 ’ਚ ਰਾਸ਼ਟਰੀ ਪ੍ਰਦਰਸ਼ਨੀ ’ਚ ਸੁੰਦਰਤਾ ਵਿਚ ਪਹਿਲਾ ਸਥਾਨ ਹਾਸਲ ਕੀਤਾ ਸੀ। ਇਨਾਮ ਦੇ ਰੂਪ ਵਿਚ 51 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਸਨਮਾਨਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਲਕਸ਼ਮੀ ਗਾਂ ਹਰਿਆਣਾ ਵਿਚ ਵੀ ਪਹਿਲਾ ਸਥਾਨ ਪ੍ਰਾਪਤ ਕਰ ਚੱਕੀ ਹੈ, ਜਿਸ ਵਿਚ ਮਨੋਹਰ ਲਾਲ ਖੱਟੜ ਨੇ ਢਾਈ ਲੱਖ ਰੁਪਏ ਦੀ ਰਾਸ਼ੀ ਦੇ ਕੇ ਸਨਮਾਨਤ ਕੀਤਾ ਸੀ।
ਅਜੇ ਮਿਸ਼ਰਾ ਨੂੰ ਲੈ ਕੇ ਸੰਸਦ ’ਚ ਹੋਇਆ ਹੰਗਾਮਾ, ਰਾਹੁਲ ਬੋਲੇ- ‘ਮੰਤਰੀ ਅਪਰਾਧੀ ਹਨ, ਅਸਤੀਫ਼ਾ ਦੇਣ’
NEXT STORY