ਨਵੀਂ ਦਿੱਲੀ (ਇੰਟ.)-ਖਾਤਾਧਾਰਕ ਦੇ ਇਤਰਾਜ਼ ਦੇ ਬਾਵਜੂਦ ਦੂਜੇ ਖਾਤੇ ’ਚ ਰੁਪਏ ਟਰਾਂਸਫਰ ਕਰਨ ’ਤੇ ਦਿੱਲੀ ਰਾਜ ਖਪਤਕਾਰ ਕਮਿਸ਼ਨ ਨੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੂੰ ਲਾਪ੍ਰਵਾਹੀ ਵਰਤਣ ਦੇ ਦੋਸ਼ ’ਚ 2 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ।
ਕੀ ਹੈ ਮਾਮਲਾ
ਦਿੱਲੀ ਦੇ ਸੈਣੀ ਇਨਕਲੇਵ ਨਿਵਾਸੀ ਸੁਧਾ ਜੈਨ ਨੇ ਪ੍ਰੀਤ ਵਿਹਾਰ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਚੀਫ ਮੈਨੇਜਰ ਖਿਲਾਫ ਰਾਜ ਖਪਤਕਾਰ ਕਮਿਸ਼ਨ ’ਚ ਕੇਸ ਦਰਜ ਕੀਤਾ ਸੀ। ਇਸ ’ਚ ਕਿਹਾ ਗਿਆ ਸੀ ਕਿ ਉਨ੍ਹਾਂ ਦੇ ਬੇਟੇ ਨੂੰ ਉੱਚ ਸਿੱਖਿਆ ਲਈ ਅਮਰੀਕਾ ਜਾਣਾ ਸੀ, ਇਸ ਲਈ ਉਨ੍ਹਾਂ ਨੇ ਬੈਂਕ ’ਚ ਬੱਚਤ ਵਿਖਾਉਣ ਲਈ ਕਰੀਬ 13 ਲੱਖ ਰੁਪਏ ਜਮ੍ਹਾ ਕਰਵਾਏ। ਇਸ ’ਚ ਕਾਫੀ ਰਕਮ ਕਰਜ਼ੇ ਦੀ ਸੀ। ਉਨ੍ਹਾਂ ਨੇ ਬੈਂਕ ਨੂੰ ਇਹ ਰਕਮ ਪਤੀ ਦੇ ਖਾਤੇ ’ਚ ਟਰਾਂਸਫਰ ਕਰਨ ਲਈ ਕਿਹਾ ਪਰ ਸੀ. ਏ. ਦੀ ਸਲਾਹ ’ਤੇ ਬਾਅਦ ’ਚ ਰੁਪਏ ਟਰਾਂਸਫਰ ਨਾ ਕਰਨ ਦਾ ਲਿਖਤੀ ਸਮਝੌਤਾ ਕੀਤਾ। ਨਾਲ ਹੀ ਪੂਰੀ ਰਕਮ ਦੇ 2 ਪੇ-ਆਰਡਰ (ਭੁਗਤਾਨ ਹੁਕਮ) ਬਣਾਉਣ ਦਾ ਵੀ ਸਮਝੌਤਾ ਕੀਤਾ ਪਰ 2 ਦਿਨ ਤੱਕ ਪੇ-ਆਰਡਰ ਤਿਆਰ ਨਹੀਂ ਕੀਤਾ ਗਿਆ। ਬੈਂਕ ’ਚ ਕਾਰਨ ਪੁੱਛਣ ’ਤੇ ਖਾਤੇ ’ਚ ਪੈਸੇ ਨਾ ਹੋਣ ਦੀ ਗੱਲ ਕਹੀ ਗਈ। ਜੈਨ ਦੀ ਮੰਗ ਮੁਤਾਬਕ ਇਤਰਾਜ਼ ਦੇ ਬਾਵਜੂਦ ਉਨ੍ਹਾਂ ਦੇ ਖਾਤੇ ਤੋਂ 13 ਲੱਖ ਰੁਪਏ ਪਤੀ ਦੇ ਖਾਤੇ ’ਚ ਟਰਾਂਸਫਰ ਕਰ ਦਿੱਤੇ ਗਏ। ਉਥੇ ਹੀ ਪੀ. ਐੱਨ. ਬੀ. ਵੱਲੋਂ ਦਲੀਲ ਦਿੱਤੀ ਗਈ ਕਿ ਪਟੀਸ਼ਨਕਰਤਾ ਦੇ ਪਤੀ ਆਰ. ਕੇ. ਜੈਨ ਪੀ. ਐੱਨ. ਬੀ. ’ਚ ਪ੍ਰਬੰਧਕ ਹਨ ਅਤੇ ਉਨ੍ਹਾਂ ਖਿਲਾਫ ਜਾਂਚ ਚੱਲ ਰਹੀ ਹੈ। ਅਜਿਹੇ ’ਚ ਇਹ ਕੇਸ ਬੇਵਜ੍ਹਾ ਦਰਜ ਕੀਤਾ ਗਿਆ ਹੈ।
ਇਹ ਕਿਹਾ ਕਮਿਸ਼ਨ ਨੇ
ਹਾਲਾਂਕਿ ਕਮਿਸ਼ਨ ਨੇ ਕਿਹਾ ਕਿ ਕਿਸੇ ਖਿਲਾਫ ਜਾਂਚ ਚੱਲਣਾ ਅਲੱਗ ਵਿਸ਼ਾ ਹੈ ਪਰ ਖਪਤਕਾਰ ਦੇ ਪੈਸੇ ਇਸ ਤਰ੍ਹਾਂ ਨਾਲ ਟਰਾਂਸਫਰ ਕਰ ਕੇ ਬੈਂਕ ਨੇ ਸੇਵਾ ’ਚ ਕੁਤਾਹੀ ਵਰਤੀ ਹੈ। ਅਜਿਹੇ ’ਚ ਤਸ਼ੱਦਦ ਦੇ ਬਦਲੇ ਪੀ. ਐੱਨ. ਬੀ. ਨੂੰ 2 ਲੱਖ ਰੁਪਏ ਦਾ ਜੁਰਮਾਨਾ ਅਦਾ ਕਰਨਾ ਹੋਵੇਗਾ। 30 ਦਿਨ ’ਚ ਇਸ ਆਦੇਸ਼ ਦੀ ਪਾਲਣਾ ਨਹੀਂ ਕਰਨ ’ਤੇ ਜੁਰਮਾਨੇ ਦੀ ਰਕਮ 18 ਫੀਸਦੀ ਵਿਆਜ ਦੇ ਨਾਲ ਦੇਣੀ ਹੋਵੇਗੀ।
ਪਾਰੀਕਰ ਦੀ ਬੀਮਾਰੀ ਦੇ ਮੱਦੇਨਜ਼ਰ ਗੋਆ 'ਚ ਬਦਲਾਅ ਤੈਅ: ਕੇਂਦਰੀ ਮੰਤਰੀ ਨਾਇਕ
NEXT STORY