ਗੈਂਦਰਬਲ (ਜੰਮੂ ਕਸ਼ਮੀਰ)- ਕਸ਼ਮੀਰ ਦੇ ਗੈਂਦਰਬਲ ਵਿਚ ਅੰਗੂਰ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਕੇਂਦਰ ਦੀਆਂ ਵੱਖ-ਵੱਖ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ। ਇਨ੍ਹਾਂ ਯੋਜਨਾਵਾਂ ਦੇ ਕਾਰਨ ਅੰਗੂਰਾਂ ਦਾ ਉਤਪਾਦਨ ਦਿਨੋਂ ਦਿਨ ਵਧ ਰਿਹਾ ਹੈ ਤੇ ਇਸ ਦੇ ਨਾਲ ਹੀ ਮੁਨਾਫਾ ਵਧਣ ਦੀ ਵੀ ਸੰਭਾਵਨਾ ਹੈ। ਗੈਂਦਰਬਲ ਜ਼ਿਲ੍ਹਾ ਅੰਗੂਰ ਦੀ ਖੇਤੀ ਲਈ ਪ੍ਰਸਿੱਧ ਹੈ ਪਰ ਹਾਲ ਦੇ ਸਮੇਂ ਵਿਚ ਗਲਤ ਤਰੀਕੇ ਅਪਣਾਉਣ ਕਾਰਣ ਕਿਸਾਨਾਂ ਨੂੰ ਨੁਕਸਾਨ ਭੁਗਤਣਾ ਪਿਆ। ਫੁੱਲਾਂ ਦੀ ਖੇਤੀ ਸਬੰਧੀ ਵਿਭਾਗ ਨੇ ਇਸ ਕੰਮ ਵਿਚ ਕਿਸਾਨਾਂ ਦੀ ਸਹਾਇਤਾ ਕੀਤੀ ਹੈ। ਕੇਂਦਰ ਸ਼ਾਸਤ ਪ੍ਰਦੇਸ਼ ਦਾ ਦਰਜਾ ਮਿਲਣ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਕਿਰਸਾਨੀ ਨੂੰ ਰਫਤਾਰ ਮਿਲੀ ਹੈ।
ਤਾਲਬੰਦੀ 'ਚ ਜਨਾਨੀਆਂ ਨੂੰ ਮੁਫ਼ਤ ਸੈਨੇਟਰੀ ਕਿੱਟ ਵੰਡ ਰਹੀ ਇਰਫਾਨਾ ਜਰਗਰ
NEXT STORY