ਤਿਰੁਪਤੀ (ਭਾਸ਼ਾ)- ਤੇਲੰਗਾਨਾ ਦੇ ਇਕ ਸ਼ਰਧਾਲੂ ਨੇ ਤਿਰੁਮਾਲਾ ਸ਼੍ਰੀ ਵੇਂਕਟੇਸ਼ਵਰ ਸਵਾਮੀ ਅਤੇ ਤਿਰੂਚਨੂਰ ਸਰ ਪਦਮਾਵਤੀ ਦੇਵੀ ਮੰਦਰ 'ਚ 2 ਅਨੋਖੀਆਂ ਸਾੜ੍ਹੀਆਂ ਭੇਟ ਕੀਤੀਆਂ, ਜਿਨ੍ਹਾਂ 'ਚੋਂ ਇਕ 'ਚ ਸੋਨੇ ਦੀ ਜ਼ਰੀ (ਮਹੀਨ ਧਾਗ਼ਾ) ਜੜ੍ਹੀ ਹੋਈ ਸੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਮਾਚਿਸ ਦੀ ਡੱਬੀ 'ਚ ਫਿਟ ਹੋ ਸਕਣ ਵਾਲੀਆਂ ਨੱਲਾ ਵਿਜੇ ਵਲੋਂ ਭੇਟ ਕੀਤੀਆਂ ਗਈਆਂ ਇਹ ਸਾੜ੍ਹੀਆਂ ਆਂਧਰਾ ਪ੍ਰਦੇਸ਼ ਦੇ ਮੁੱਖ ਸਕੱਤਰ ਕੇ.ਐੱਸ. ਜਵਾਹਰ ਰੈੱਡੀ ਦੇ ਮਾਧਿਅਮ ਨਾਲ ਭੇਟ ਕੀਤੀਆਂ ਗਈਆਂ।
ਅਧਿਕਾਰੀ ਨੇ ਐਤਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਸ਼ਰਧਾਲੂ ਨੇ ਤਿਰੁਪਤੀ ਦੇ ਸ਼੍ਰੀ ਪਦਮਾਵਤੀ ਆਰਾਮ ਘਰ 'ਚ ਤਿਰੁਮਾਲਾ ਤਿਰੁਪਤੀ ਦੇਵਸਥਾਨਮ (ਟੀ.ਟੀ.ਡੀ.) ਨੂੰ ਸਾੜ੍ਹੀਆਂ ਭੇਟ ਕੀਤੀਆਂ। ਅਧਿਕਾਰੀ ਨੇ ਕਿਹਾ,''ਸ਼੍ਰੀਵਰੂ ਨੂੰ ਭੇਟ ਕੀਤੀ ਗਈ ਸਾੜ੍ਹੀ ਦੀ ਕੀਮਤ ਲਗਭਗ 45 ਹਜ਼ਾਰ ਰੁਪਏ ਹੈ, ਜਦੋਂ ਕਿ ਅੰਮਾਵਰੂ ਨੂੰ ਦਾਨ ਕੀਤੀ ਗਈ ਸਾੜ੍ਹੀ ਦੀ ਬੁਣਾਈ 'ਚ 5 ਗ੍ਰਾਮ ਸੋਨੇ ਦੀ ਜ਼ਰੀ ਹੈ।''
ਜੇਲ੍ਹ 'ਚ ਬੰਦ ਗੈਂਗਸਟਰ ਅਤੀਕ ਅਹਿਮਦ ਦੀ ਪਤਨੀ ਅਤੇ ਪੁੱਤਰ 'ਤੇ ਫਰਜ਼ੀ ਆਧਾਰ ਕਾਰਡ ਦਾ ਮਾਮਲਾ ਦਰਜ
NEXT STORY