ਨਵੀਂ ਦਿੱਲੀ : ਜੇਕਰ ਤੁਸੀਂ ਏਅਰਪੋਰਟ 'ਤੇ ਰੀਲਾਂ ਬਣਾਉਣ, ਸੈਲਫੀ ਲੈਣ ਜਾਂ ਟ੍ਰੈਵਲ ਵਲੌਗ (Travel Vlog) ਸ਼ੂਟ ਕਰਨ ਦੇ ਸ਼ੌਕੀਨ ਹੋ ਤਾਂ ਹੁਣ ਤੁਹਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਸੋਸ਼ਲ ਮੀਡੀਆ ਕੰਟੈਂਟ ਬਣਾਉਣ ਦੇ ਵਧਦੇ ਰੁਝਾਨ ਨੂੰ ਦੇਖਦੇ ਹੋਏ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਨੇ ਏਅਰਪੋਰਟ ਕੰਪਲੈਕਸ 'ਚ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਨੂੰ ਲੈ ਕੇ ਸਖ਼ਤ ਨਿਯਮ ਲਾਗੂ ਕਰ ਦਿੱਤੇ ਹਨ।
ਕਿਹੜੀਆਂ ਥਾਵਾਂ 'ਤੇ ਲੱਗੀ ਪਾਬੰਦੀ?
ਨਵੀਂ ਗਾਈਡਲਾਈਨ ਅਨੁਸਾਰ, ਏਅਰਪੋਰਟ ਦੇ ਕਈ ਸੰਵੇਦਨਸ਼ੀਲ ਇਲਾਕਿਆਂ ਵਿੱਚ ਬਿਨਾਂ ਇਜਾਜ਼ਤ ਫੋਟੋ ਜਾਂ ਵੀਡੀਓ ਬਣਾਉਣਾ ਪੂਰੀ ਤਰ੍ਹਾਂ ਮਨ੍ਹਾ ਹੈ। ਇਨ੍ਹਾਂ ਵਿੱਚ ਸੁਰੱਖਿਆ ਚੈੱਕਪੁਆਇੰਟ, ਬੋਰਡਿੰਗ ਗੇਟ, ਰਨਵੇ ਬੱਸ, ਏਅਰਕ੍ਰਾਫਟ ਹੈਂਡਲਿੰਗ ਜ਼ੋਨ ਅਤੇ ਏਅਰਪੋਰਟ ਐਪਰਨ ਵਰਗੇ ਕਾਰਜਸ਼ੀਲ ਖੇਤਰ ਸ਼ਾਮਲ ਹਨ।
ਨਿਯਮ ਤੋੜਨ 'ਤੇ ਹੋਵੇਗੀ ਸਖ਼ਤ ਕਾਰਵਾਈ
ਨਿਯਮਾਂ ਦੀ ਉਲੰਘਣਾ ਕਰਨ ਵਾਲੇ ਯਾਤਰੀਆਂ 'ਤੇ ਭਾਰੀ ਜੁਰਮਾਨਾ ਲਗਾਇਆ ਜਾ ਸਕਦਾ ਹੈ। ਗੰਭੀਰ ਮਾਮਲਿਆਂ 'ਚ ਮੋਬਾਈਲ ਫੋਨ ਜ਼ਬਤ ਕੀਤਾ ਜਾ ਸਕਦਾ ਹੈ ਤੇ ਅੱਗੇ ਦੀ ਜਾਂਚ ਵੀ ਕੀਤੀ ਜਾ ਸਕਦੀ ਹੈ। ਇੰਨਾ ਹੀ ਨਹੀਂ, ਜੇਕਰ ਕੋਈ ਯਾਤਰੀ ਗੰਭੀਰ ਉਲੰਘਣਾ ਕਰਦਾ ਫੜਿਆ ਜਾਂਦਾ ਹੈ, ਤਾਂ ਉਸ ਦਾ ਨਾਮ 'ਨੋ-ਫਲਾਈ ਲਿਸਟ' (No-Fly List) ਵਿੱਚ ਪਾਇਆ ਜਾ ਸਕਦਾ ਹੈ, ਜਿਸ ਨਾਲ ਉਸ ਦੀਆਂ ਉਡਾਣਾਂ ਭਰਨ 'ਤੇ ਸਥਾਈ ਜਾਂ ਅਸਥਾਈ ਪਾਬੰਦੀ ਲੱਗ ਸਕਦੀ ਹੈ।
ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ
ਅਧਿਕਾਰੀਆਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਵੀਡੀਓਜ਼ 'ਚ ਅਕਸਰ ਅਣਜਾਣੇ 'ਚ ਸੁਰੱਖਿਆ ਪ੍ਰਬੰਧ, ਸਟਾਫ ਦੀਆਂ ਗਤੀਵਿਧੀਆਂ ਤੇ ਨਿਗਰਾਨੀ ਪ੍ਰਣਾਲੀਆਂ ਰਿਕਾਰਡ ਹੋ ਜਾਂਦੀਆਂ ਹਨ। ਇਨ੍ਹਾਂ ਚੀਜ਼ਾਂ ਦੇ ਜਨਤਕ ਹੋਣ ਨਾਲ ਏਅਰਪੋਰਟ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ ਹੈ। ਇਸ ਲਈ ਏਅਰਪੋਰਟ ਸੰਚਾਲਨ ਨੂੰ ਸੁਰੱਖਿਅਤ ਰੱਖਣ ਲਈ DGCA ਨੇ ਇਹ ਸਖ਼ਤ ਕਦਮ ਚੁੱਕਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਡਰਾਈਵਰ ਨੇ 34 ਸਵਾਰੀਆਂ ਦੀ ਬਚਾਈ ਜਾਨ ! ਪਰ ਖ਼ੁਦ ਦੀ ਬੱਸ ਦੇ ਟਾਇਰ ਹੇਠਾਂ ਆਉਣ ਕਾਰਨ ਹੋਈ ਦਰਦਨਾਕ ਮੌਤ
NEXT STORY