ਲੰਡਨ (ਭਾਸ਼ਾ) : ਬ੍ਰਿਟੇਨ ਦੇ ਨਵੇਂ ਮਹਾਰਾਜਾ ਚਾਰਲਸ-III ਦੀ ਸ਼ਨੀਵਾਰ ਨੂੰ ਵੈਸਟਮਿੰਸਟਰ ਏਬੇ 'ਚ ਰਸਮੀ ਤਾਜਪੋਸ਼ੀ ਹੋਵੇਗੀ, ਜਿਸ ਵਿੱਚ ਸ਼ਾਮਲ ਹੋਣ ਲਈ ਉਪ ਰਾਸ਼ਟਰਪਤੀ ਜਗਦੀਪ ਧਨਖੜ ਸ਼ੁੱਕਰਵਾਰ ਨੂੰ ਲੰਡਨ ਪਹੁੰਚੇ। ਧਨਖੜ ਨਾਲ ਉਨ੍ਹਾਂ ਦੀ ਪਤਨੀ ਡਾ. ਸੁਦੇਸ਼ ਧਨਖੜ ਵੀ ਹਨ। ਬ੍ਰਿਟੇਨ ਦੇ ਨਵੇਂ ਸ਼ਾਸਕ ਦੀ ਇਤਿਹਾਸਕ ਤਾਜਪੋਸ਼ੀ 'ਚ ਲਗਭਗ 100 ਦੇਸ਼ਾਂ ਦੇ ਰਾਜ ਤੇ ਸਰਕਾਰ ਦੇ ਮੁਖੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : SCO ਸੰਮੇਲਨ 'ਚ ਭਾਰਤ ਤੇ ਪਾਕਿਸਤਾਨ ਨੇ ਇਕ ਦੂਜੇ 'ਤੇ ਅਸਿੱਧੇ ਤੌਰ 'ਤੇ ਸਾਧਿਆ ਨਿਸ਼ਾਨਾ
ਉਪ ਰਾਸ਼ਟਰਪਤੀ ਦੇ ਲੰਡਨ ਪਹੁੰਚਣ ਦੇ ਨਾਲ ਹੀ ਹੋਰ ਰਾਸ਼ਟਰਮੰਡਲ ਦੇਸ਼ਾਂ ਦੇ ਨੇਤਾਵਾਂ ਨਾਲ ਲੰਡਨ ਸਥਿਤ ਮਾਲਬੋਰੋ ਹਾਊਸ 'ਚ ਹੋਣ ਵਾਲੀ ਚਰਚਾ ਵਿੱਚ ਉਨ੍ਹਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ, ਜਿਸ ਦਾ ਆਯੋਜਨ ਰਾਸ਼ਟਰਮੰਡਲ ਮੰਤਰੀ ਬੋਰੋਨੇਸ ਪੈਟ੍ਰਿਸੀਆ ਸਕਾਟਲੈਂਡ ਨੇ ਕੀਤਾ ਹੈ। ਇਹ ਧਨਖੜ ਲਈ ਪਹਿਲਾ ਮੌਕਾ ਹੋਵੇਗਾ, ਜਦੋਂ ਉਹ ਬ੍ਰਿਟੇਨ ਦੇ 74 ਸਾਲਾ ਮਹਾਰਾਜ ਨਾਲ ਏਬੇ 'ਚ ਹੋਣ ਵਾਲੀ ਤਾਜਪੋਸ਼ੀ ਤੋਂ ਪਹਿਲਾਂ ਮਿਲਣਗੇ।
ਉਪ ਰਾਸ਼ਟਰਪਤੀ ਨੂੰ ਸ਼ੁੱਕਰਵਾਰ ਸ਼ਾਮ ਨੂੰ ਵੱਖ-ਵੱਖ ਰਾਜਾਂ ਦੇ ਮੁਖੀਆਂ, ਨੇਤਾਵਾਂ ਅਤੇ ਹੋਰ ਅਧਿਕਾਰੀਆਂ ਲਈ ਬਕਿੰਘਮ ਪੈਲੇਸ ਵੱਲੋਂ ਆਯੋਜਿਤ ਰਿਸੈਪਸ਼ਨ ਲਈ ਵੀ ਸੱਦਾ ਦਿੱਤਾ ਗਿਆ ਹੈ, ਜਿਸ ਦੀ ਮੇਜ਼ਬਾਨੀ ਪ੍ਰਿੰਸ ਚਾਰਲਸ-III ਖੁਦ ਕਰਨਗੇ। ਧਨਖੜ ਸ਼ੁੱਕਰਵਾਰ ਸ਼ਾਮ ਨੂੰ ਭਾਰਤੀ ਹਾਈ ਕਮਿਸ਼ਨ ਦੁਆਰਾ ਆਯੋਜਿਤ ਰਿਸੈਪਸ਼ਨ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕਰਨਗੇ।
ਇਹ ਵੀ ਪੜ੍ਹੋ : WHO ਦਾ ਵੱਡਾ ਐਲਾਨ- ਹੁਣ ਗਲੋਬਲ ਹੈਲਥ ਐਮਰਜੈਂਸੀ ਨਹੀਂ ਰਿਹਾ COVID-19
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਅਤੇ ਬ੍ਰਿਟੇਨ ਦੇ ਇਤਿਹਾਸਕ ਸਬੰਧ ਹਨ। ਡਰਾਫਟ 2030 ਦੇ ਤਹਿਤ ਦੋਵਾਂ ਦੇਸ਼ਾਂ ਦੇ ਸਬੰਧ ਸਾਲ 2021 ਵਿੱਚ ਵਿਆਪਕ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਪਹੁੰਚ ਗਏ ਹਨ। ਗੌਰਤਲਬ ਹੈ ਕਿ ਭਾਰਤੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪਿਛਲੇ ਸਾਲ ਸਤੰਬਰ ਵਿੱਚ ਬ੍ਰਿਟੇਨ ਦਾ ਦੌਰਾ ਕੀਤਾ ਸੀ ਅਤੇ ਮਰਹੂਮ ਮਹਾਰਾਣੀ ਐਲਿਜ਼ਾਬੈਥ-II ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋ ਕੇ ਭਾਰਤ ਵੱਲੋਂ ਸੰਵੇਦਨਾ ਪ੍ਰਗਟ ਕੀਤੀ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
SCO ਸੰਮੇਲਨ 'ਚ ਭਾਰਤ ਤੇ ਪਾਕਿਸਤਾਨ ਨੇ ਇਕ ਦੂਜੇ 'ਤੇ ਅਸਿੱਧੇ ਤੌਰ 'ਤੇ ਸਾਧਿਆ ਨਿਸ਼ਾਨਾ
NEXT STORY