ਨੈਸ਼ਨਲ ਡੈਸਕ- ਹਰ ਸਾਲ ਕਾਰਤਿਕ ਮਹੀਨੇ ਦੀ ਕ੍ਰਿਸ਼ਨ ਪੱਖ ਦੀ ਤ੍ਰਯੋਦਸ਼ੀ ਨੂੰ ਧਨਤੇਰਸ ਦਾ ਮਹਾਉਤਸਵ ਮਨਾਇਆ ਜਾਂਦਾ ਹੈ। ਇਹ ਤਿਉਹਾਰ ਖ਼ਾਸ ਤੌਰ 'ਤੇ ਭਗਵਾਨ ਧਨਵੰਤਰੀ ਨੂੰ ਸਮਰਪਿਤ ਹੈ। ਇਸ ਸਾਲ ਧਨਤੇਰਸ ਦਾ ਤਿਉਹਾਰ 18 ਅਕਤੂਬਰ 2025 ਨੂੰ ਮਨਾਇਆ ਜਾਵੇਗਾ। ਮਾਨਤਾ ਹੈ ਕਿ ਇਸ ਦਿਨ ਸੋਨਾ-ਚਾਂਦੀ ਅਤੇ ਨਵੀਆਂ ਚੀਜ਼ਾਂ ਖਰੀਦਣ ਨਾਲ ਪੈਸੇ ਅਤੇ ਖ਼ੁਸ਼ਹਾਲੀ ਵਧਦੀ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ ਸੋਨਾ ਜਾਂ ਚਾਂਦੀ ਖਰੀਦਣ ਨਾਲ ਪੈਸਿਆਂ 'ਚ 13 ਗੁਣਾ ਵਾਧਾ ਹੁੰਦਾ ਹੈ। ਇਸ ਲਈ ਲੋਕ ਇਸ ਦਿਨ ਵੱਡੀ ਮਾਤਰਾ 'ਚ ਖਰੀਦਦਾਰੀ ਕਰਦੇ ਹਨ।
ਧਨਤੇਰਸ ਤੋਂ ਪਹਿਲਾਂ ਖਰੀਦਦਾਰੀ ਦੇ ਸ਼ੁੱਭ ਮਹੂਰਤ
ਜੇਕਰ ਲੋਕ ਰੁਝ ਹੋਣ ਕਾਰਨ 18 ਅਕਤੂਬਰ ਨੂੰ ਖਰੀਦਦਾਰੀ ਨਹੀਂ ਕਰ ਪਾਉਂਦੇ ਹਨ ਤਾਂ ਧਨਤੇਰਸ ਤੋਂ ਪਹਿਲਾਂ ਵੀ ਸੋਨਾ, ਚਾਂਦੀ, ਵਾਹਨ, ਜਾਇਦਾਦ ਜਾਂ ਨਵੇਂ ਸਾਮਾਨ ਦੀ ਖਰੀਦਦਾਰੀ ਕੀਤੀ ਜਾ ਸਕਦੀ ਹੈ। ਅਕਤੂਬਰ ਮਹੀਨੇ 'ਚ ਇਸ ਲਈ ਵਿਸ਼ੇਸ਼ ਸ਼ੁੱਭ ਮਹੂਰਤ ਹੇਠਾਂ ਹਨ:-
ਵਾਹਨ ਅਤੇ ਸੋਨਾ-ਚਾਂਦੀ ਖਰੀਦਣ ਦੇ ਸ਼ੁੱਭ ਮਹੂਰਤ
- 5 ਅਕਤੂਬਰ- ਸਵੇਰੇ 6.16 ਵਜੇ ਤੋਂ ਰਾਤ 8.01 ਵਜੇ ਤੱਕ
- 10 ਅਕਤੂਬਰ- ਸ਼ਾਮ 7.38 ਵਜੇ ਤੋਂ ਰਾਤ ਤੱਕ
- 12 ਅਕਤੂਬਰ- ਸਵੇਰੇ 6.20 ਤੋਂ ਦੁਪਹਿਰ 1.36 ਵਜੇ ਤੱਕ
- 15 ਅਕਤੂਬਰ- ਸਵੇਰੇ 10.33 ਤੋਂ ਦੁਪਹਿਰ 12 ਵਜੇ ਤੱਕ
ਇਹ ਵੀ ਪੜ੍ਹੋ : ਕਰਵਾ ਚੌਥ ਦੀ ਸਰਗੀ 'ਚ ਖਾਓ ਇਹ ਚੀਜ਼ਾਂ, ਦਿਨ ਭਰ ਨਹੀਂ ਲੱਗੇਗੀ ਭੁੱਖ
ਇਨ੍ਹਾਂ ਮਹੂਰਤਾਂ 'ਤੇ ਤੁਸੀਂ ਘਰ ਲਈ ਨਵਾਂ ਸਾਮਾਨ, ਇਲੈਕਟ੍ਰਾਨਿਕ ਆਈਟਮ ਜਾਂ ਗਹਿਣੇ ਵੀ ਖਰੀਦ ਸਕਦੇ ਹੋ।
- ਮਕਾਨ, ਜ਼ਮੀਨ ਜਾਂ ਜਾਇਦਾਦ ਖਰੀਦਣ ਦੇ ਮਹੂਰਤ
- 16 ਅਕਤੂਬਰ- ਸਵੇਰੇ 6.22 ਵਜੇ ਤੋਂ ਪੂਰਾ ਦਿਨ
- 17 ਅਕਤੂਬਰ- ਸਵੇਰੇ 6.23 ਵਜੇ ਤੋਂ ਪੂਰਾ ਦਿਨ
ਜੇਕਰ ਤੁਸੀਂ ਇਨ੍ਹਾਂ ਤਰੀਕਾਂ 'ਤੇ ਜਾਇਦਾਦ ਨਹੀਂ ਖਰੀਦ ਪਾਉਂਦੇ ਹੋ ਤਾਂ ਧਨਤੇਰਸ ਤੋਂ ਬਾਅਦ ਵੀ ਅਕਤੂਬਰ ਮਹੀਨੇ 'ਚ 2 ਵਿਸ਼ੇਸ਼ ਮਹੂਰਤ ਹਨ:-
- 23 ਅਕਤੂਬਰ- ਸਵੇਰੇ 6.26 ਵਜੇ ਤੋਂ ਪੂਰਾ ਦਿਨ
- 24 ਅਕਤੂਬਰ- ਸਵੇਰੇ 6.27 ਵਜੇ ਤੋਂ ਪੂਰਾ ਦਿਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Cough Syrup ਦਾ ਕਹਿਰ ਜਾਰੀ ! ਛਿੰਦਵਾੜਾ 'ਚ ਇੱਕ ਹੋਰ ਮਾਸੂਮ ਨੇ ਤੋੜਿਆ ਦਮ
NEXT STORY