ਧਰਮਸ਼ਾਲਾ, (ਬਿਊਰੋ)- ਮੈਕਲੋਡਗੰਜ ਦੇ ਭਾਗਸੁਨਾਗ ਵਿਚ ਰਹਿ ਰਹੀ ਇਕ ਵਿਦੇਸ਼ੀ ਔਰਤ ਨੇ ਇਕ ਸਥਾਨਕ ਨੌਜਵਾਨ ਖਿਲਾਫ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਮਹਿਲਾ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਮਾਮਲਾ ਦਰਜ ਕਰ ਕੇ ਔਰਤ ਦਾ ਮੈਡੀਕਲ ਕਰਵਾਇਆ ਹੈ। ਦੋਸ਼ੀ ਨੌਜਵਾਨ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ।
ਏ. ਐੱਸ. ਪੀ. ਬੀਰ ਬਹਾਦਰ ਨੇ ਦੱਸਿਆ ਕਿ ਪੋਲੈਂਡ ਦੀ ਰਹਿਣ ਵਾਲੀ ਔਰਤ 20 ਮਈ ਤੋਂ ਭਾਗਸੁਨਾਗ ’ਚ ਰਹਿ ਰਹੀ ਸੀ। ਇਹ ਔਰਤ ਇਕ ਨੌਜਵਾਨ ਦੇ ਸੰਪਰਕ ਵਿਚ ਆਈ ਸੀ। ਔਰਤ ਅਤੇ ਨੌਜਵਾਨ ਵਿਚਕਾਰ ਵਿਆਹ ਨੂੰ ਲੈ ਕੇ ਕੁਝ ਗੱਲਬਾਤ ਚੱਲ ਰਹੀ ਸੀ। ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਔਰਤ ਨੇ ਦੋਸ਼ ਲਾਇਆ ਹੈ ਕਿ ਹੁਣ ਨੌਜਵਾਨ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਰਿਹਾ ਹੈ ਅਤੇ ਨੌਜਵਾਨ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਹੈ।
ਹਿਮਾਚਲ ਦੀ ਲੋੜ ਪੂਰੀ ਹੋਣ ਤੋਂ ਬਾਅਦ ਸਰਕਾਰ ਸਾਰਾ ਪਾਣੀ ਦੇਣ ਨੂੰ ਤਿਆਰ : ਸੀ. ਐੱਮ.
NEXT STORY