ਇੰਦੌਰ (ਭਾਸ਼ਾ)- 'ਡਿਜੀਟਲ ਅਰੈਸਟ' ਦੇ ਤਾਜ਼ਾ ਮਾਮਲੇ 'ਚ ਠੱਗ ਗਿਰੋਹ ਨੇ ਇਕ ਨਿੱਜੀ ਕੰਪਨੀ 'ਚ ਕੰਮ ਕਰਨ ਵਾਲੇ 70 ਸਾਲਾ ਇਕ ਬਜ਼ੁਰਗ ਨੂੰ ਜਾਲ 'ਚ ਫਸਾਇਆ ਅਤੇ ਉਸ ਨੂੰ 40.70 ਲੱਖ ਰੁਪਏ ਦਾ ਚੂਨਾ ਲਗਾ ਦਿੱਤਾ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਮਾਮਲਾ ਮੱਧ ਪ੍ਰਦੇਸ਼ ਦੇ ਇੰਦੌਰ 'ਚ ਸਾਹਮਣੇ ਆਇਆ। 'ਡਿਜੀਟਲ ਅਰੈਸਟ' ਸਾਈਬਰ ਠੱਗੀ ਦਾ ਨਵਾਂ ਤਰੀਕਾ ਹੈ। ਅਜਿਹੇ ਮਾਮਲਿਆਂ 'ਚ ਠੱਗ ਖੁਦ ਨੂੰ ਕਾਨੂੰਨੀ ਪਰਿਵਰਤਨ ਅਧਿਕਾਰੀ ਦੱਸ ਕੇ ਲੋਕਾਂ ਨੂੰ ਆਡੀਓ ਜਾਂ ਵੀਡੀਓ ਕਾਲ ਕਰ ਕੇ ਡਰਾਉਂਦੇ ਹਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰੀ ਦਾ ਝਾਂਸਾ ਦੇ ਕੇ ਉਨ੍ਹਾਂ ਦੇ ਹੀ ਘਰ 'ਚ ਡਿਜੀਟਲ ਤੌਰ 'ਤੇ ਬੰਧਕ ਬਣਾ ਲੈਂਦੇ ਹਨ। ਐਡੀਸ਼ਨਲ ਪੁਲਸ ਡਿਪਟੀ ਕਮਿਸ਼ਨਰ ਰਾਜੇਸ਼ ਦੰਡੋਤੀਆ ਨੇ ਦੱਸਿਆ ਕਿ ਠੱਗ ਗਿਰੋਹ ਦੇ 2 ਮੈਂਬਰਾਂ ਨੇ ਖ਼ੁਦ ਨੂੰ ਮੁੰਬਈ ਪੁਲਸ ਅਤੇ ਕੇਂਦਰੀ ਜਾਂਚ ਏਜੰਸੀ (ਸੀ.ਬੀ.ਆਈ.) ਦੇ ਅਫ਼ਸਰਾਂ ਵਜੋਂ ਪੇਸ਼ ਕਰ ਕੇ ਇੰਦੌਰ ਦੇ 70 ਸਾਲਾ ਬਜ਼ੁਰਗ ਨੂੰ ਫੋਨ ਕੀਤਾ। ਉਨ੍ਹਾਂ ਦੱਸਿਆ ਕਿ ਠੱਗੀ ਦਾ ਸ਼ਿਕਾਰ ਬਜ਼ੁਰਗ ਇਕ ਨਿੱਜੀ ਕੰਪਨੀ 'ਚ ਕੰਮ ਕਰਦਾ ਹੈ।
ਐਡੀਸ਼ਨਲ ਪੁਲਸ ਡਿਪਟੀ ਕਮਿਸ਼ਨ ਨੇ ਦੱਸਿਆ,''ਠੱਗਾਂ ਨੇ ਇਸ ਵਿਅਕਤੀ ਨੂੰ ਧੋਖਾ ਦਿੱਤਾ ਕਿ ਉਸ ਦੇ ਨਾਂ 'ਤੇ ਮੁੰਬਈ 'ਚ ਕੇਨਰਾ ਬੈਂਕ ਦੇ ਇਕ ਖਾਤੇ ਰਾਹੀਂ 2.60 ਕਰੋੜ ਰੁਪਏ ਦੀ ਧੋਖਾਧੜੀ ਵਾਲਾ ਲੈਣ-ਦੇਣ ਕੀਤਾ ਗਿਆ ਹੈ।'' ਦੰਡੋਤੀਆ ਨੇ ਦੱਸਿਆ ਕਿ ਠੱਗਾਂ ਨੇ ਵੀਡੀਓ ਕਾਲ ਰਾਹੀਂ ਬਜ਼ੁਰਗ ਨੂੰ 'ਡਿਜੀਟਲ ਅਰੈਸਟ' ਕੀਤਾ ਅਤੇ ਫਰਜ਼ੀ ਪੁੱਛ-ਗਿੱਛ ਦੌਰਾਨ ਉਸ ਨੂੰ ਵੱਖ-ਵੱਖ ਨਿਰਦੇਸ਼ ਦਿੰਦੇ ਰਹੇ। ਐਡੀਸ਼ਨਲ ਪੁਲਸ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਠੱਗਾਂ ਦੀਆਂ ਧਮਕੀਆਂ ਤੋਂ ਘਬਰਾਏ ਬਜ਼ੁਰਗ ਨੇ ਆਪਣੀ ਬਚਤ ਦੇ 40.70 ਲੱਕ ਰੁਪਏ ਉਨ੍ਹਾਂ ਦੇ ਦੱਸੇ ਵੱਖ-ਵੱਖ ਬੈਂਕ ਖਾਤਿਆਂ 'ਚ ਭੇਜ ਦਿੱਤੇ। ਉਨ੍ਹਾਂ ਦੱਸਿਆ,''ਠੱਗਾਂ ਨੇ ਬਜ਼ੁਰਗ ਨੂੰ ਝਾਂਸਾ ਦਿੱਤਾ ਕਿ ਜੇਕਰ ਕਾਨੂੰਨੀ ਇਨਫੋਰਸਮੈਂਟ ਏਜੰਸੀਆਂ ਦੀ ਜਾਂਚ 'ਚ ਉਹ ਸਹੀ ਪਾਇਆ ਜਾਂਦਾ ਹੈ ਤਾਂ ਇਕ-ਦੋ ਘੰਟੇ ਅੰਦਰ ਇਹ ਰਕਮ ਉਸ ਦੇ ਖਾਤੇ 'ਚ ਵਾਪਸ ਆ ਜਾਵੇਗੀ।'' ਧੋਖਾਧੜੀ ਦਾ ਅਹਿਸਾਸ ਹੋਣ 'ਤੇ ਪੀੜਤ ਨੇ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ 'ਤੇ ਅਤੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਇਸ ਸ਼ਿਕਾਇਤ 'ਤੇ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਸਬੰਧੀ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੇਜਸ ਦੇ ਇੰਜਣਾਂ ਦੀ ਸਪਲਾਈ ’ਚ ਦੇਰੀ, ਅਮਰੀਕੀ ਕੰਪਨੀ ਨੂੰ ਦੇਣਾ ਪਏਗਾ ਜੁਰਮਾਨਾ
NEXT STORY