ਐਂਟਰਟੇਨਮੈਂਟ ਡੈਸਕ : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਦੋ ਰੋਜ਼ਾ ਕੰਸਰਟ ਦਿੱਲੀ 'ਚ ਹੋਇਆ ਹੈ ਅਤੇ ਹੁਣ ਉਹ ਜੈਪੁਰ ਸ਼ੋਅ ਲਈ ਪੁੱਜ ਗਏ ਹਨ। ਗਲੋਬਲ ਸਟਾਰ ਦਿਲਜੀਤ ਦੋਸਾਂਝ ਦਾ ਜੈਪੁਰ 'ਚ ਅੱਜ ਸ਼ਾਮ 6 ਵਜੇ ਕੰਸਰਟ ਹੈ।

ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦਾ ਜੈਪੁਰ ਵਾਸੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਦਿਖਾਇਆ ਹੈ।

ਇਸ ਦੌਰਾਨ ਦਿਲਜੀਤ ਦੋਸਾਂਝ ਨੂੰ ਸ਼ਾਹੀ ਅੰਦਾਜ਼ 'ਚ ਅੰਦਰ ਲਿਆਂਦਾ ਜਾਂਦਾ ਹੈ। ਦਿਲਜੀਤ ਦੀ ਇਸ ਵੀਡੀਓ ਨੂੰ ਫੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਦਿਲਜੀਤ ਦੀ ਗਾਇਕੀ ਅਤੇ ਅਦਾਕਾਰੀ ਦੇ ਨਾਲ-ਨਾਲ ਲੋਕ ਉਨ੍ਹਾਂ ਦੇ ਬੋਲਣ ਦੇ ਅੰਦਾਜ਼ ਦੇ ਵੀ ਦੀਵਾਨੇ ਹਨ।

ਉਨ੍ਹਾਂ ਦਾ ਅੰਦਾਜ਼ ਅਜਿਹਾ ਹੈ ਕਿ ਕੋਈ ਵੀ ਉਨ੍ਹਾਂ ਦਾ ਫੈਨ ਬਣ ਜਾਂਦਾ ਹੈ। ਗਾਇਕ ਨੇ ਪਾਲੀਵੁੱਡ ਤੋਂ ਇਲਾਵਾ ਬਾਲੀਵੁੱਡ 'ਚ ਵੀ ਆਪਣੀ ਵੱਖਰੀ ਛਾਪ ਛੱਡੀ ਹੈ।

ਜੈਪੁਰ ਦੇ ਸਾਬਕਾ ਸ਼ਾਹੀ ਪਰਿਵਾਰ ਵੱਲੋਂ ਸ਼ਨੀਵਾਰ ਰਾਤ ਦਿਲਜੀਤ ਦੋਸਾਂਝ ਲਈ ਸ਼ਾਹੀ ਡਿਨਰ ਦਾ ਆਯੋਜਨ ਕੀਤਾ ਗਿਆ।

ਦਿਲਜੀਤ ਆਪਣੀ ਟੀਮ ਨਾਲ ਡਿਨਰ 'ਤੇ ਪਹੁੰਚੇ।

ਇੱਥੇ ਸ਼ਾਹੀ ਪਰਿਵਾਰ ਦੇ ਸਾਬਕਾ ਮੈਂਬਰ ਪਦਮਨਾਭ ਸਿੰਘ ਨੇ ਦਿਲਜੀਤ ਦਾ ਸਵਾਗਤ ਕੀਤਾ। ਇਸ ਦੌਰਾਨ ਪਰਿਵਾਰ ਦੇ ਕਈ ਮੈਂਬਰ ਵੀ ਮੌਜੂਦ ਸਨ।











ਦਿਲਜੀਤ ਦੋਸਾਂਝ ਅੱਜ ਜੈਪੁਰ 'ਚ ਲਾਉਣਗੇ ਰੌਣਕਾਂ
NEXT STORY