ਬੈਤੂਲ- ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ 'ਚ ਸਰਕਾਰ ਵਲੋਂ ਅਲਾਟ ਇਕ ਈ-ਸਾਈਕਲ ਦੀ ਬੈਟਰੀ ਫਟਣ ਨਾਲ 30 ਸਾਲਾ ਦਿਵਿਆਂਗ ਅਧਿਆਪਕ ਦੀ ਸ਼ਨੀਵਾਰ ਨੂੰ ਸੜ ਕੇ ਮੌਤ ਹੋ ਗਈ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਦੇਰ ਸ਼ਾਮ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਕਰੀਬ 60 ਕਿਲੋਮੀਟਰ ਦੂਰ ਸਰਨੀ ਕਸਬੇ 'ਚ ਜੈ ਸਤੰਭ ਚੌਕ ਨੇੜੇ ਵਾਪਰੀ। ਅਧਿਕਾਰੀ ਨੇ ਦੱਸਿਆ ਕਿ ਸੁਨੀਲ ਕੁਮਾਰ ਲੋਖੰਡੇ ਉਰਫ਼ ਗੁੱਡੂ ਦਿਵਿਆਂਗ ਸੀ ਅਤੇ ਟਿਊਸ਼ਨ ਜਮਾਤਾਂ ਦੇ ਕੇ ਆਪਣਾ ਗੁਜ਼ਾਰਾਂ ਕਰਦਾ ਸੀ। ਸਰਨੀ ਪੁਲਸ ਥਾਣੇ ਦੇ ਇੰਚਾਰਜ ਏ.ਕੇ. ਪਰਤੇਤੀ ਨੇ ਦੱਸਿਆ ਕਿ ਸੁਨੀਲ ਦੀ ਤਿੰਨ ਪਹੀਆ ਈ-ਸਾਈਕਲ ਦੀ ਬੈਟਰੀ ਫਟ ਗਈ, ਜਿਸ ਨਾਲ ਅੱਗ ਲੱਗ ਗਈ ਅਤੇ ਉਸ ਦੀ ਮੌਤ ਹੋ ਗਈ।
ਚਸ਼ਮਦੀਦਾਂ ਨੇ ਦੱਸਿਆ ਕਿ ਇਕ ਦੁਕਾਨਦਾਰ ਨੇ ਪਾਣੀ ਸੁੱਟ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਅੱਗ ਨੇ ਭਿਆਨਕ ਰੂਪ ਧਾਰ ਲਿਆ ਸੀ ਅਤੇ ਸੁਨੀਲ ਨੂੰ ਬਚਾਇਆ ਨਹੀਂ ਜਾ ਸਕਿਆ। ਅਧਿਕਾਰੀ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੁਨੀਲ ਦੇ ਭਰਾ ਰਾਜੇਸ਼ ਅਨੁਸਾਰ, ਸੁਨੀਲ ਕਰੀਬ 15 ਸਾਲ ਪਹਿਲਾਂ ਦਿਵਿਆਂਗ ਹੋ ਗਏ ਸਨ। ਉਨ੍ਹਾਂ ਕਿਹਾ ਕਿ ਉਹ ਬਚਪਨ ਤੋਂ ਦਿਵਿਆਂਗ ਨਹੀਂ ਸਨ ਅਤੇ ਇੰਜੀਨੀਅਰ ਦੀ ਪੜ੍ਹਾਈ ਦੌਰਾਨ ਜੋੜਾਂ 'ਚ ਸਮੱਸਿਆ ਆਉਣ ਕਾਰਨ ਉਨ੍ਹਾਂ ਨੂੰ ਉੱਠਣ-ਬੈਠਣ ਅਤੇ ਤੁਰਨ 'ਚ ਪਰੇਸ਼ਾਨੀ ਹੋਣ ਲੱਗੀ ਸੀ। ਸੁਨੀਲ ਦਾ ਵਿਆਹ ਨਹੀਂ ਹੋਇਆ ਸੀ ਅਤੇ ਉਹ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਕੇ ਆਪਣਾ ਖਰਚ ਚਲਾਉਂਦਾ ਸੀ। ਰਾਜੇਸ਼ ਨੇ ਦੱਸਿਆ ਕਿ ਮੁੱਖ ਮੰਤਰੀ ਦਿਵਿਆਂਗਜਨ ਸਸ਼ਕਤੀਕਰਨ ਯੋਜਨਾ ਅਧੀਨ ਕਰੀਬ ਢਾਈ ਸਾਲ ਪਹਿਲਾਂ ਸੁਨੀਲ ਨੂੰ ਬੈਟਰੀ ਨਾਲ ਚੱਲਣ ਵਾਲਾ ਤਿੰਨ ਪਹੀਆ ਸਾਈਕਲ ਉਪਲੱਬਧ ਕਰਵਾਈ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਜਟ ਤੋਂ ਪਹਿਲਾਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ ! ਇਕੋ ਦਿਨ 6% ਸਸਤਾ ਹੋਇਆ Gold
NEXT STORY