ਕੋਲਕਾਤਾ - ਜ਼ੂਆਲੋਜੀਕਲ ਸਰਵੇ ਆਫ ਇੰਡੀਆ (ਜ਼ੈੱਡ. ਐੱਸ. ਆਈ.) ਨੇ ਜੈਵ-ਵਿਭਿੰਨਤਾ ਨਾਲ ਭਰਪੂਰ ਮੇਘਾਲਿਆ ’ਚ ਕੁੱਦਣ ਵਾਲੀਆਂ ਮੱਕੜੀਆਂ (ਜੰਪਿੰਗ ਸਪਾਈਡਰ) ਦੀਆਂ 2 ਨਵੀਆਂ ਪ੍ਰਜਾਤੀਆਂ ਦੀ ਖੋਜ ਦਾ ਐਲਾਨ ਕੀਤਾ ਹੈ। ਇਨ੍ਹਾਂ ਦਾ ਵਿਗਿਆਨਕ ਨਾਂ ਅਸੇਮੋਨੀਆ ਡੇਂਟਿਸ ਅਤੇ ਕੋਲਾਈਟਸ ਨਾਨਗਵਾਰ ਹੈ।
ਜ਼ੈੱਡ. ਐੱਸ. ਆਈ. ਦੀ ਡਾਇਰੈਕਟਰ ਡਾ. ਧ੍ਰਿਤੀ ਬੈਨਰਜੀ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਮਹੱਤਵਪੂਰਨ ਖੋਜ ਇਕ ਵਾਰ ਫਿਰ ਉੱਤਰ-ਪੂਰਬ ਭਾਰਤ ਦੀ ਉਸ ਸਥਿਤੀ ਦੀ ਪੁਸ਼ਟੀ ਕਰਦੀ ਹੈ ਕਿ ਇਹ ਹਿੰਦ-ਬਰਮਾ ਮੈਗਾ ਬਾਇਓਡਾਇਵਰਸਿਟੀ ਹਾਟ ਸਪਾਟ ਦਾ ਅਹਿਮ ਹਿੱਸਾ ਹੈ। ਇਹ ਦੋਵੇਂ ਨਵੀਆਂ ਪ੍ਰਜਾਤੀਆਂ ਸਾਲਿਟਸਿਡੇ ਵਰਗ ਦੀਆਂ ਹਨ, ਜਿਨ੍ਹਾਂ ਨੂੰ ਆਮ ਭਾਸ਼ਾ ਵਿਚ ‘ਜੰਪਿੰਗ ਸਪਾਈਡਰ’ ਜਾਂ ਕੁੱਦਣ ਵਾਲੀਆਂ ਮੱਕੜੀਆਂ ਕਹਿੰਦੇ ਹਨ।
ਇਹ ਆਪਣੀ ਅਸਾਧਾਰਨ ਦ੍ਰਿਸ਼ਟੀ, ਤੇਜ਼ ਰਿਫਲੈਕਸ ਅਤੇ ਸ਼ਿਕਾਰ ’ਤੇ ਝਪੱਟਾ ਮਾਰ ਕੇ ਫੜਨ ਦੇ ਅਨੋਖੇ ਤਰੀਕੇ ਲਈ ਮਸ਼ਹੂਰ ਹਨ। ਜਾਲਾ ਬੁਣ ਕੇ ਸ਼ਿਕਾਰ ਕਰਨਾ ਇਨ੍ਹਾਂ ਦੀ ਆਦਤ ਨਹੀਂ ਹੈ।
Odisha : ਬਿਨਾਂ ਸਿਰ ਦੀ ਲਾਸ਼ ਮਿਲਣ ਮਗਰੋਂ ਦੋ ਪਿੰਡਾ 'ਚ ਝੜਪ, ਇੰਟਰਨੈੱਟ ਸੇਵਾਵਾਂ ਬੰਦ
NEXT STORY