ਸ਼੍ਰੀਨਗਰ- ਜੰਮੂ ਕਸ਼ਮੀਰ ਪੀਪਲਜ਼ ਡੈਮੋਕ੍ਰੇਟਿਕ ਫਰੰਟ (ਪੀ.ਡੀ.ਪੀ.) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਐਤਵਾਰ ਨੂੰ ਕਿਹਾ ਕਿ 11 ਸਰਕਾਰੀ ਕਰਮੀਆਂ ਨੂੰ ਮਾਮੂਲੀ ਆਧਾਰ 'ਤੇ ਬਰਖ਼ਾਸਤ ਕਰਨਾ ਅਪਰਾਧ ਹੈ ਅਤੇ ਕੇਂਦਰ ਸੰਵਿਧਾਨ ਨੂੰ ਕੁਚਲ ਕੇ ਰਾਸ਼ਟਰਵਾਦ ਦੀ ਆੜ 'ਚ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਕਮਜ਼ੋਰ ਬਣਾ ਰਿਹਾ ਹੈ। ਮਹਿਬੂਬਾ ਨੇ ਟਵੀਟ ਕੀਤਾ,''ਭਾਰਤ ਸਰਕਾਰ ਉਸ ਸੰਵਿਧਾਨ ਨੂੰ ਕੁਚਲ ਕੇ ਰਾਸ਼ਟਰਵਾਦ ਦੀ ਆੜ 'ਚ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਕਮਜ਼ੋਰ ਬਣਾਉਣਾ ਜਾਰੀ ਰੱਖੇ ਹੋਏ ਹਨ, ਜਿਸ ਨੂੰ ਬਰਕਰਾਰ ਰੱਖਿਆ ਜਾਣਾ ਚਾਹੀਦਾ। ਮਾਮੂਲੀ ਆਧਾਰਾਂ 'ਤੇ 11 ਸਰਕਾਰੀ ਕਰਮੀਆਂ ਦੀ ਅਚਾਨਕ ਬਰਖ਼ਾਸਤਗੀ ਅਪਰਾਧ ਹੈ। ਜੰਮੂ ਕਸ਼ਮੀਰ ਦੇ ਸਾਰੇ ਨੀਤੀਗਤ ਫ਼ੈਸਲੇ ਕਸ਼ਮੀਰੀਆਂ ਨੂੰ ਸਜ਼ਾ ਦੇਣ ਦੇ ਇਕਮਾਤਰ ਉਦੇਸ਼ ਨਾਲ ਕੀਤੇ ਜਾਂਦੇ ਹਨ।''
ਇਹ ਵੀ ਪੜ੍ਹੋ : J&K: ਅੱਤਵਾਦੀ ਗਤੀਵਿਧੀਆਂ ਅਤੇ ਦੇਸ਼ਦ੍ਰੋਹ ਮਾਮਲੇ 'ਚ ਕਾਰਵਾਈ, 11 ਸਰਕਾਰੀ ਕਰਮਚਾਰੀ ਬਰਖਾਸਤ
ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਸੀ ਜੰਮੂ ਕਸ਼ਮੀਰ ਨੇ ਅੱਤਵਾਦੀ ਸੰਗਠਨਾਂ ਦੇ ਸਹਿਯੋਗੀ ਦੇ ਰੂਪ 'ਚ ਕਥਿਤ ਤੌਰ 'ਤੇ ਕੰਮ ਕਰਨ ਨੂੰ ਲੈ ਕੇ ਹਿਜ਼ਬੁਲ ਮੁਜਾਹੀਦੀਨ ਸਰਗਰਨਾ ਸਈਅਦ ਸਲਾਹੁਦੀਨ ਦੇ 2 ਪੁੱਤਰਾਂ ਅਤੇ 2 ਪੁਲਸ ਮੁਲਾਜ਼ਮਾਂ ਸਮੇਤ ਆਪਣੇ 11 ਕਰਮੀਆਂ ਨੂੰ ਬਰਖ਼ਾਸਤ ਕਰ ਦਿੱਤਾ ਹੈ।
ਉੱਤਰਾਖੰਡ ਦੀ ਜਨਤਾ ਨਾਲ ਕੇਜਰੀਵਾਲ ਦੇ ਵਾਅਦੇ, ਕਿਹਾ- ਗਰੰਟੀ ਹੈ 300 ਯੂਨਿਟ ਮੁਫ਼ਤ ਬਿਜਲੀ
NEXT STORY