ਵੈੱਬ ਡੈਸਕ : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ 'ਚ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਢਾਬੇ 'ਤੇ ਖਾਣਾ ਪਰੋਸਣ 'ਚ ਹੋਈ ਦੇਰੀ ਨੇ ਖੂਨੀ ਰੂਪ ਧਾਰ ਲਿਆ। ਇਸ ਮਾਮੂਲੀ ਗੱਲ 'ਤੇ ਹੋਏ ਝਗੜੇ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੈ। ਪੁਲਸ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਢਾਬਾ ਮਾਲਕ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਕਿਵੇਂ ਸ਼ੁਰੂ ਹੋਇਆ ਵਿਵਾਦ?
ਪੁਲਸ ਅਨੁਸਾਰ ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਦੀ ਹੈ। ਤਿੰਨ ਨੌਜਵਾਨ-ਸ਼੍ਰੀਪਾਲ (23), ਸਤਿਅਮ (26) ਅਤੇ ਅਨੁਰਾਗ (24)-ਖਾਣਾ ਖਾਣ ਲਈ ਢਾਬੇ 'ਤੇ ਪਹੁੰਚੇ ਸਨ। ਖਾਣਾ ਆਉਣ ਵਿੱਚ ਦੇਰੀ ਹੋਣ ਕਾਰਨ ਗਾਹਕਾਂ ਅਤੇ ਸਟਾਫ ਵਿਚਾਲੇ ਬਹਿਸਬਾਜ਼ੀ ਸ਼ੁਰੂ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਇੱਕ ਗਾਹਕ ਨੇ ਸਟਾਫ ਮੈਂਬਰ ਨੂੰ ਥੱਪੜ ਮਾਰ ਦਿੱਤਾ, ਜਿਸ ਕਾਰਨ ਮਾਮਲਾ ਹੋਰ ਭੜਕ ਗਿਆ।
ਪਿੱਛਾ ਕਰ ਕੇ ਚਾਕੂਆਂ ਤੇ ਲਾਠੀਆਂ ਨਾਲ ਕੀਤਾ ਹਮਲਾ
ਵਿਵਾਦ ਤੋਂ ਬਾਅਦ ਜਦੋਂ ਤਿੰਨੋਂ ਨੌਜਵਾਨ ਢਾਬੇ ਦੇ ਪਿੱਛੇ ਵਾਲੀ ਗਲੀ ਵੱਲ ਗਏ ਤਾਂ ਢਾਬਾ ਮਾਲਕ ਧਰਮਿੰਦਰ ਅਤੇ ਉਸ ਦੇ ਸਟਾਫ ਨੇ ਗੁੱਸੇ ਵਿੱਚ ਉਨ੍ਹਾਂ ਦਾ ਪਿੱਛਾ ਕੀਤਾ। ਮੁਲਜ਼ਮਾਂ ਨੇ ਨੌਜਵਾਨਾਂ 'ਤੇ ਲਾਠੀਆਂ ਅਤੇ ਰਸੋਈ ਵਿੱਚ ਵਰਤੇ ਜਾਣ ਵਾਲੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਸ਼੍ਰੀਪਾਲ ਅਤੇ ਸਤਿਅਮ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤੀਜਾ ਨੌਜਵਾਨ ਅਨੁਰਾਗ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਦਿੱਲੀ ਦੇ ਜੀ.ਟੀ.ਬੀ. ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ।
ਪੁਲਸ ਮੁਕਾਬਲੇ ਤੋਂ ਬਾਅਦ ਗ੍ਰਿਫਤਾਰੀ
ਐਤਵਾਰ ਰਾਤ ਨੂੰ ਇੰਦਰਾਪੁਰਮ ਅੰਡਰਪਾਸ ਦੇ ਕੋਲ ਚੈਕਿੰਗ ਦੌਰਾਨ ਪੁਲਸ ਦੀ ਮੁਲਜ਼ਮਾਂ ਨਾਲ ਮੁੱਠਭੇੜ ਹੋ ਗਈ। ਜਦੋਂ ਪੁਲਸ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੁਲਜ਼ਮਾਂ ਨੇ ਗੋਲੀ ਚਲਾ ਦਿੱਤੀ, ਜਿਸ ਦੇ ਜਵਾਬ 'ਚ ਪੁਲਸ ਨੇ ਵੀ ਫਾਇਰਿੰਗ ਕੀਤੀ। ਇਸ ਮੁਕਾਬਲੇ ਵਿੱਚ ਦੋ ਮੁਲਜ਼ਮਾਂ, ਰਾਜਨ ਅਤੇ ਸਚਿਨ (ਵਾਸੀ ਬਦਾਯੂੰ), ਦੇ ਪੈਰਾਂ ਵਿੱਚ ਗੋਲੀ ਲੱਗੀ ਅਤੇ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ।
ਬਰਾਮਦਗੀ ਤੇ ਅਗਲੇਰੀ ਕਾਰਵਾਈ
ਪੁਲਸ ਨੇ ਮੁਲਜ਼ਮਾਂ ਕੋਲੋਂ 2 ਦੇਸੀ ਪਿਸਤੌਲ ਅਤੇ ਕਾਰਤੂਸ, ਇੱਕ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਹੈ। ਢਾਬਾ ਮਾਲਕ ਧਰਮਿੰਦਰ (45) ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ। ਪੁਲਸ ਹੁਣ ਇਸ ਮਾਮਲੇ ਦੀ ਅਗਲੇਰੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਾਂਗਰਸ ਨੇ ਸਿਰਫ਼ ਕੰਮ ਨਹੀਂ ਕਰਨ ਦੇ ਬਹਾਨੇ ਦਿੱਤੇ, ਮੋਦੀ ਸਰਕਾਰ ਨੇ ਚੁਣੌਤੀਆਂ ਦੇ ਬਾਵਜੂਦ ਕੀਤਾ ਕੰਮ : ਤੇਜਸਵੀ
NEXT STORY