ਨੈਸ਼ਨਲ ਡੈਸਕ- ਮਹਾਰਾਸ਼ਟਰ ਦੇ ਠਾਣੇ ਸ਼ਹਿਰ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਜਨਮ ਦਿਨ ਮਨਾਉਣ ਤੋਂ ਬਾਅਦ ਘਰ ’ਚ ਟੈਲੀਵਿਜ਼ਨ ਦੇਖਣ ਨੂੰ ਲੈ ਕੇ ਹੋਏ ਝਗੜੇ ’ਚ ਇਕ ਵਿਅਕਤੀ ਨੇ ਕਥਿਤ ਤੌਰ ’ਤੇ ਆਪਣੀ ਪਤਨੀ, ਧੀ ਅਤੇ ਦੋਹਤੀ ਨੂੰ ਚਾਕੂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਇਹ ਘਟਨਾ ਸ਼ਹਿਰ ਦੇ ਰਾਬੋਡੀ ਇਲਾਕੇ ’ਚ ਵਾਪਰੀ।
ਰਾਬੋਡੀ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ, ‘‘ਮੁਲਜ਼ਮ ਮੁਹੰਮਦ ਤਾਰਿਕ ਖਾਨ ਅਤੇ ਉਸ ਦੀ ਪਤਨੀ ਦਾ ਅਕਸਰ ਘਰੇਲੂ ਮਾਮਲਿਆਂ ਨੂੰ ਲੈ ਕੇ ਝਗੜਾ ਹੁੰਦਾ ਰਹਿੰਦਾ ਸੀ। ਪਤਨੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਟੈਲੀਵਿਜ਼ਨ ਦੇਖਣ ਕਾਰਨ ਮੁਲਜ਼ਮ ਨੇ ਫਿਰ ਝਗੜਾ ਕੀਤਾ, ਕਿਉਂਕਿ ਇਹ ਉਸ ਨੂੰ ਪਸੰਦ ਨਹੀਂ ਸੀ।’’
ਪੁਲਸ ਅਨੁਸਾਰ, ਖਾਨ ਅਤੇ ਉਸ ਦੇ ਪਰਿਵਾਰ ਨੇ ਸ਼ੁੱਕਰਵਾਰ ਨੂੰ ਆਪਣੀ ਦੋਹਤੀ ਦਾ ਜਨਮ ਦਿਨ ਮਨਾਇਆ ਅਤੇ ਰਾਤ ਨੂੰ ਸੌਣ ਚਲੇ ਗਏ ਸਨ, ਤਾਂ ਉਦੋਂ ਹੀ ਮੁਲਜ਼ਮ ਨੇ ਉਸੇ ਮੁੱਦੇ ’ਤੇ ਆਪਣੀ ਪਤਨੀ ਨਾਲ ਫਿਰ ਤੋਂ ਝਗੜਾ ਸ਼ੁਰੂ ਕਰ ਦਿੱਤਾ। ਅਧਿਕਾਰੀ ਨੇ ਦੱਸਿਆ, ‘‘ਗੁੱਸੇ ’ਚ ਆ ਕੇ ਉਸ ਨੇ ਰਸੋਈ ’ਚੋਂ ਚਾਕੂ ਲਿਆਂਦਾ ਅਤੇ ਆਪਣੀ ਪਤਨੀ ’ਤੇ ਹਮਲਾ ਕਰ ਦਿੱਤਾ। ਜਦੋਂ ਉਸ ਦੀ ਬੇਟੀ ਅਤੇ ਦੋਹਤੀ ਨੇ ਉਸ ਨੂੰ ਬਚਾਉਣ ਲਈ ਦਖਲ ਦਿੱਤਾ ਤਾਂ ਮੁਲਜ਼ਮ ਨੇ ਉਨ੍ਹਾਂ ’ਤੇ ਵੀ ਚਾਕੂ ਨਾਲ ਵਾਰ ਕਰ ਦਿੱਤਾ।’’
ਇਹ ਵੀ ਪੜ੍ਹੋ- ਹੁਣ Reels ਬਣਾਉਣ ਲਈ ਦਿਖਾਉਣੀ ਪਵੇਗੀ ਡਿਗਰੀ ! ਨਹੀਂ ਤਾਂ ਲੱਗੇਗਾ ਲੱਖਾਂ ਦਾ ਜੁਰਮਾਨਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਹਿਲਾਂ ਹੀ ਸੀ 5 ਧੀਆਂ, ਮਾਂ ਨੇ 6ਵੀਂ ਨੂੰ ਨਾਲੇ 'ਚ ਸੁੱਟਿਆ, ਹੋਈ ਦਰਦਨਾਕ ਮੌਤ
NEXT STORY