ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਵਿਆਹ ਸਮਾਗਮ ਉਸ ਵੇਲੇ ਮਾਤਮ ਵਿੱਚ ਬਦਲ ਗਿਆ ਜਦੋਂ ਡੀ.ਜੇ. 'ਤੇ ਗਾਣਾ ਵਜਾਉਣ ਨੂੰ ਲੈ ਕੇ ਹੋਏ ਵਿਵਾਦ 'ਚ ਗੋਲੀ ਚੱਲ ਗਈ। ਇਸ ਹਾਦਸੇ ਵਿੱਚ ਲਾੜੀ ਦੇ ਚਚੇਰੇ ਭਰਾ ਦੀ ਛਾਤੀ ਵਿੱਚ ਗੋਲੀ ਲੱਗ ਗਈ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਲਾੜੀ ਪੱਖ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਬਰਾਤ ਨੂੰ ਵਾਪਸ ਮੋੜ ਦਿੱਤਾ।
ਇਹ ਘਟਨਾ ਬੁੱਧਵਾਰ ਰਾਤ ਨੂੰ ਮਰਹਰਾ ਥਾਣਾ ਖੇਤਰ ਦੇ ਅਧੀਨ ਆਉਂਦੇ ਪਿੰਡ ਨਾਗਲਾ ਭੀਮ ਵਿੱਚ ਵਾਪਰੀ। ਇੱਥੇ ਚਰਨ ਸਿੰਘ ਦੀ ਬੇਟੀ ਆਰਤੀ ਦਾ ਵਿਆਹ ਸੀ। ਕਾਸਗੰਜ ਜ਼ਿਲ੍ਹੇ ਦੇ ਸੋਰੋਂ ਗੇਟ ਇਲਾਕੇ ਤੋਂ ਆਈ ਬਰਾਤ ਦੇ ਕੁਝ ਨੌਜਵਾਨਾਂ ਅਤੇ ਲਾੜੀ ਪੱਖ ਦੇ ਲੋਕਾਂ ਵਿਚਕਾਰ ਡੀ.ਜੇ. 'ਤੇ ਆਪਣੀ ਪਸੰਦ ਦਾ ਗਾਣਾ ਵਜਾਉਣ ਨੂੰ ਲੈ ਕੇ ਤਕਰਾਰ ਹੋ ਗਈ। ਇਹ ਬਹਿਸ ਇੰਨੀ ਵਧ ਗਈ ਕਿ ਹੱਥੋਪਾਈ ਸ਼ੁਰੂ ਹੋ ਗਈ ਤੇ ਝਗੜੇ ਦੌਰਾਨ ਬਰਾਤੀਆਂ 'ਚੋਂ ਇੱਕ ਨੌਜਵਾਨ ਨੇ ਦੇਸੀ ਪਿਸਤੌਲ ਨਾਲ ਗੋਲੀ ਚਲਾ ਦਿੱਤੀ।
ਇਹ ਵੀ ਪੜ੍ਹੋ- ਪੁਲਸ ਦੀ ਸੁਪਰਡੈਂਟ ਨੂੰ ਜੇਲ੍ਹ 'ਚ ਬੰਦ 'ਕਾਤਲ' ਨਾਲ ਹੋ ਗਿਆ ਪਿਆਰ ! ਬਜਰੰਗ ਦਲ ਨੇ ਕਰਾਇਆ ਦੋਹਾਂ ਦਾ ਵਿਆਹ
ਇਹ ਗੋਲੀ ਲਾੜੀ ਦੇ ਮਾਮੇ ਦੇ ਪੁੱਤਰ ਆਕਾਸ਼ ਦੀ ਛਾਤੀ ਵਿੱਚ ਜਾ ਲੱਗੀ। ਆਕਾਸ਼ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਅਲੀਗੜ੍ਹ ਦੇ ਵਰੁਣ ਟਰਾਮਾ ਸੈਂਟਰ ਰੈਫ਼ਰ ਕਰ ਦਿੱਤਾ ਗਿਆ ਹੈ। ਆਪਣੇ ਭਰਾ 'ਤੇ ਹੋਏ ਹਮਲੇ ਤੋਂ ਬਾਅਦ ਲਾੜੀ ਨੇ ਵਿਆਹ ਦੀਆਂ ਰਸਮਾਂ ਪੂਰੀਆਂ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਲਾੜੀ ਦੇ ਪਰਿਵਾਰ ਨੇ ਲਾੜੇ ਅਤੇ ਬਰਾਤੀਆਂ ਨੂੰ ਬਿਨਾਂ ਵਿਆਹ ਕੀਤੇ ਵਾਪਸ ਭੇਜ ਦਿੱਤਾ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਟੇਸ਼ਨ ਹਾਊਸ ਅਫ਼ਸਰ ਕੇ.ਕੇ. ਲੋਥੀ ਨੇ ਦੱਸਿਆ ਕਿ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ 4 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਮੁੱਖ ਮੁਲਜ਼ਮ ਦੀ ਪਛਾਣ ਵਿਸ਼ਨੂੰ ਵਜੋਂ ਹੋਈ ਹੈ। ਵਧੀਕ ਪੁਲਸ ਸੁਪਰਡੈਂਟ ਸ਼ਵੇਤਾਭ ਪਾਂਡੇ ਅਨੁਸਾਰ, ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।
ਇਹ ਵੀ ਪੜ੍ਹੋ- ਅਮਰੀਕਾ ਤੋਂ ਫ਼ਿਰ ਭਰ-ਭਰ ਆਉਣਗੇ ਜਹਾਜ਼ ! ਮੁੜ ਤੇਜ਼ ਹੋਵੇਗੀ ਡਿਪੋਰਟੇਸ਼ਨ, ਟਰੰਪ ਨੇ ਬਦਲ'ਤੀ Game
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਯੁੱਧਿਆ 'ਚ ਵੱਡਾ ਹਾਦਸਾ! ਜਨਮਦਿਨ ਮਨਾਉਣ ਆਏ 3 ਦੋਸਤ ਨਦੀ 'ਚ ਡੁੱਬੇ, ਇਲਾਕੇ 'ਚ ਮਚੀ ਦਹਿਸ਼ਤ
NEXT STORY