ਚੇੱਨਈ—ਦ੍ਰਵਿੜ ਮੁਨੇਤਰ ਕੜਸਮ (ਦ੍ਰਮੁੱਕ) ਦੇ ਪ੍ਰਧਾਨ ਐੱਮ. ਕੇ. ਸਟਾਲਿਨ ਨੇ ਕਿਹਾ ਹੈ ਕਿ ਉਹ ਦਿਨ ਹੁਣ ਖਤਮ ਹੋ ਗਏ ਹਨ ਜਦੋਂ ਇਹ ਮੰਨਿਆ ਜਾਂਦਾ ਸੀ ਕਿ ਸਿਰਫ ਹਿੰਦੀ ਭਾਸ਼ਾ ਸੂਬਿਆਂ ਨੇ ਹੀ ਭਾਰਤ ਨੂੰ ਬਣਾਇਆ ਹੈ। ਦ੍ਰਮੁੱਕ ਕੈਡਰ ਨੂੰ ਲਿਖੇ ਪੱਤਰ 'ਚ ਸਟਾਲਿਨ ਨੇ ਕਿਹਾ , ''ਉਹ ਦਿਨ ਗਏ ਜਦੋਂ ਇਹ ਮੰਨਿਆ ਜਾਂਦਾ ਸੀ ਕਿ ਸਿਰਫ ਹਿੰਦੀ ਭਾਸ਼ਾ ਸੂਬੇ ਹੀ ਭਾਰਤ ਬਣਾਉਂਦੇ ਹਨ। ਹੁਣ ਇਹ ਰਚਨਾਤਮਕ ਰਾਜਨੀਤੀ ਦਾ ਸਮਾਂ ਹੈ, ਜਿਸ 'ਚ ਸੁਬਿਆਂ 'ਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ।''
ਉਨ੍ਹਾਂ ਨੇ ਕਿਹਾ, '' ਕੋਈ ਵੀ ਪਾਰਟੀ ਕੇਂਦਰ 'ਚ ਆ ਜਾਵੇ, ਉਹ ਸੁਬਿਆਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਹਨ।'' ਦ੍ਰਮੁੱਕ ਮੁਖੀ ਦੇ ਅਨੁਸਾਰ ਉਨ੍ਹਾਂ ਦੀ ਪਾਰਟੀ ਹੋਰ ਸੂਬਿਆਂ 'ਚ ਵੀ ਤਾਮਿਲਨਾਡੂ ਦੀ ਰਣਨੀਤੀ ਨੂੰ ਲਾਗੂ ਕਰਨ ਲਈ ਧਰਮਨਿਰਪੱਖ ਤਾਕਤਾਂ ਨੂੰ ਇੱਕਠਿਆਂ ਲਿਆਉਣ ਲਈ ਕਦਮ ਚੁੱਕੇਗੀ।
ਦ੍ਰਮੁੱਕ ਦੇ ਅਗਵਾਈ ਵਾਲੇ ਗਠਜੋੜ ਨੇ ਤਾਮਿਲਨਾਡੂ ਦੀਆਂ 38 ਲੋਕ ਸਭਾ ਸੀਟਾਂ 'ਚੋਂ 37 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਸੱਤਾਧਾਰੀ ਅੰਨਾਦ੍ਰਮੁੱਕ ਦੇ ਅਗਵਾਈ ਵਾਲੇ ਗਠਜੋੜ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਤੋਂ ਇਲਾਵਾ 22 ਸੀਟਾਂ 'ਤੇ ਵਿਧਾਨ ਸਭ ਲਈ ਹੋਈਆਂ ਉਪ ਚੋਣਾਂ 'ਚ ਦ੍ਰਮੁੱਕ ਨੇ 13 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ, ਜਿਸ ਤੋਂ ਬਾਅਦ ਤਾਮਿਲਨਾਡੂ ਵਿਧਾਨ ਸਭਾ 'ਚ ਪਾਰਟੀ ਮੈਂਬਰਾਂ ਦੀ ਗਿਣਤੀ ਵੱਧ ਕੇ 101 ਹੋ ਗਈ ਹੈ।
ਅਕਾਲੀ ਦਲ 'ਚੋਂ ਛੁੱਟੀ ਦੀਆਂ ਖਬਰਾਂ ਤੋਂ ਬਾਅਦ ਜਾਣੋ ਕੀ ਬੋਲੇ ਮਨਜੀਤ ਸਿੰਘ ਜੀ. ਕੇ.
NEXT STORY