ਨਵੀਂ ਦਿੱਲੀ (ਭਾਸ਼ਾ): ਪਿਛਲੇ ਕੁਝ ਹਫ਼ਤਿਆਂ ਤੋਂ ਦਿੱਲੀ ਮੈਟਰੋ ਵਿਚ ਸ਼ੂਟ ਕੀਤੇ ਗਏ ਕਈ ਵਿਵਾਦਪੂਰਨ ਵੀਡੀਓਜ਼ ਦੇ ਵਾਇਰਲ ਹੋਣ ਮਗਰੋਂ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਸ਼ੁੱਕਰਵਾਰ ਨੂੰ ਯਾਤਰੀਆਂ ਨੂੰ ਰੇਲ ਗੱਡੀਆਂ ਦੇ ਅੰਦਰ Reels ਨਾ ਬਣਾਉਣ ਦੀ ਅਪੀਲ ਕੀਤੀ। ਨਾਲ ਹੀ ਚਿਤਾਵਨੀ ਦਿੱਤੀ ਕਿ ਅਜਿਹੀ ਕਿਸੇ ਵੀ ਗਤੀਵਿਧੀ, ਜਿਸ ਨਾਲ ਯਾਤਰੀਆਂ ਨੂੰ ਅਸੁਵਿਧਾ ਹੁੰਦੀ ਹੈ, ਦੀ ਸਖ਼ਤ ਮਨਾਹੀ ਹੈ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਘਰ ਜਾ ਵੜੇ 2 ਅਣਪਛਾਤੇ ਵਿਅਕਤੀ, 'ਮਾਸਟਰ' ਬੈੱਡਰੂਮ 'ਚ ਕੀਤੀ ਫ਼ਰੋਲਾ-ਫ਼ਰਾਲੀ
ਹਾਲ ਹੀ 'ਚ ਬਾਲੀਵੁੱਡ ਦੇ ਮਸ਼ਹੂਰ ਗੀਤ 'ਅਸਲਾਮ-ਏ-ਇਸ਼ਕੁਮ' 'ਤੇ ਡਾਂਸ ਕਰਦੀ ਇਕ ਕੁੜੀ ਦਾ ਵੀਡੀਓ ਸਾਹਮਣੇ ਆਇਆ ਸੀ। ਇਸ ਤੋਂ ਪਹਿਲਾਂ, ਮੈਟਰੋ ਟਰੇਨਾਂ ਦੇ ਅੰਦਰ ਅਤੇ ਸਟੇਸ਼ਨ ਪਲੇਟਫਾਰਮਾਂ 'ਤੇ ਬਣੇ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਸਨ, ਜਿਸ ਨਾਲ ਡੀ.ਐੱਮ.ਆਰ.ਸੀ. ਨੇ ਯਾਤਰੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਲ ਹੋਣ ਤੋਂ ਬਚਣ ਦੀ ਅਪੀਲ ਕੀਤੀ ਸੀ। ਸ਼ੁੱਕਰਵਾਰ ਨੂੰ, DMRC ਨੇ ਆਪਣੀ ਗੱਲ ਬਣਾਉਣ ਲਈ ਬੱਚਿਆਂ ਦੇ ਗੀਤ ਦੀ ਵਰਤੋਂ ਕੀਤੀ।
DMRC ਨੇ ਟਵੀਟ ਕੀਤਾ, ''ਓਪਨ ਯੂਅਰ ਕੈਮਰਾ, ਨਾ ਨਾ ਨਾ।'' ਇਸ ਟਵੀਟ ਦੇ ਨਾਲ ਹੀ ਇਕ ਪੋਸਟਰ ਵੀ ਜਾਰੀ ਕੀਤਾ ਗਿਆ ਹੈ, ਜਿਸ 'ਤੇ ਲਿਖਿਆ ਹੈ-''ਜੌਨੀ, ਜੌਨੀ! ਯੈੱਸ ਪਾਪਾ, ਮੇਕਿੰਗ ਰੀਲ ਇਨ ਮੈਟਰੋ, ਨੋ ਪਾਪਾ।'' ਪੋਸਟਰ 'ਚ ਇਹ ਵੀ ਲਿਖਿਆ ਗਿਆ ਸੀ, ''ਇਸ ਤਰ੍ਹਾਂ ਦੀ ਕੋਈ ਵੀ ਗਤੀਵਿਧੀ, ਜਿਸ ਨਾਲ ਯਾਤਰੀਆਂ ਨੂੰ ਅਸੁਵਿਧਾ ਹੁੰਦੀ ਹੈ, ਦੀ ਸਖ਼ਤ ਮਨਾਹੀ ਹੈ।''
ਇਹ ਖ਼ਬਰ ਵੀ ਪੜ੍ਹੋ - ਰੇਲ ਹਾਦਸਿਆਂ 'ਚ ਪੀੜਤਾਂ ਦਾ ਸਹਾਰਾ ਬਣ ਸਕਦੈ 35 ਪੈਸੇ ਦਾ ਬੀਮਾ, ਦਿੰਦਾ ਹੈ ਲੱਖਾਂ ਰੁਪਏ ਦੀ ਰਾਹਤ
ਇਸ ਤੋਂ ਪਹਿਲਾਂ ਮਈ 'ਚ ਇਕ ਨੌਜਵਾਨ ਜੋੜੇ ਦੀ ਇਕ ਦੂਜੇ ਨੂੰ ਚੁੰਮਣ ਦੀ ਵੀਡੀਓ ਸਾਹਮਣੇ ਆਈ ਸੀ। ਇਕ ਮੈਟਰੋ ਕੋਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਇਸ ਤੋਂ ਬਾਅਦ, ਡੀ.ਐੱਮ.ਆਰ.ਸੀ. ਨੇ ਯਾਤਰੀਆਂ ਨੂੰ ਅਜਿਹੀ ਅਸ਼ਲੀਲ ਗਤੀਵਿਧੀ ਤੋਂ ਬਚਣ ਦੀ ਅਪੀਲ ਕੀਤੀ ਸੀ। ਇਸ ਨੇ ਯਾਤਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੀ ਕਿਸੇ ਵੀ ਘਟਨਾ ਦੀ ਤੁਰੰਤ ਨਜ਼ਦੀਕੀ ਮੈਟਰੋ ਜਾਂ ਸੀ.ਆਈ.ਐੱਸ.ਐੱਫ. ਕਰਮਚਾਰੀਆਂ ਨੂੰ ਰਿਪੋਰਟ ਕਰਨ, ਤਾਂ ਜੋ ਬਣਦੀ ਕਾਰਵਾਈ ਕੀਤੀ ਜਾ ਸਕੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
UP 'ਚ ਕਹਿਰ ਵਰ੍ਹਾ ਰਹੀ ਗਰਮੀ, ਇਸ ਜ਼ਿਲ੍ਹੇ 'ਚ 34 ਲੋਕਾਂ ਨੇ ਤੋੜਿਆ ਦਮ
NEXT STORY