ਨਵੀਂ ਦਿੱਲੀ— ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਾਲ ਹੀ 'ਚ ਬਾਜ਼ਾਰ 'ਚ ਲਿਆਂਦੀ ਗੀ ਅਤੇ ਟੀਕੇ ਰਾਹੀਂ ਦਿੱਤੀ ਜਾਣ ਵਾਲੀ ਗਰਭ ਨਿਰੋਧਕ ਦਵਾਈ 'ਡੇਪੋ ਪ੍ਰੋਵੇਰਾ' ਦਾ ਕੋਈ ਗਲਤ ਅਸਰ ਨਹੀਂ ਹੈ। ਹਾਲਾਂਕਿ ਇਹ ਦਵਾਈ ਨੂੰ ਸਿੱਧੇ ਲਿਆਉਣ ਦੀ ਬਜਾਏ ਚਰਨਬੱਧ ਤਰੀਕੇ ਨਾਲ ਬਾਜ਼ਾਰ 'ਚ ਉਤਾਰਿਆ ਜਾਵੇਗਾ। ਲੋਕ ਸਭਾ 'ਚ ਸਿਹਤ ਰਾਜ ਮੰਤਰੀ ਅਨੁਪ੍ਰਿਯਾ ਪਟੇਲ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਇਹ ਟੀਕਾ 2015 'ਚ ਸ਼ੁਰੂ ਕੀਤਾ ਗਿਆ ਪਰ ਇਸ ਨੂੰ ਮੈਡੀਕਲ ਕਾਲਜ ਦੇ ਮਾਧਿਅਮ ਨਾਲ ਬਾਜ਼ਾਰ 'ਚ ਉਤਾਰਿਆ ਜਾਵੇਗਾ ਅਤੇ ਉਸ ਤੋਂ ਬਾਅਦ ਚਰਨਬੱਧ ਤਰੀਕੇ ਨਾਲ ਸਿਹਤ ਕੇਂਦਰਾਂ ਅਤੇ ਸ਼ੁਰੂਆਤੀ ਸਿਹਤ ਕੇਂਦਰਾਂ 'ਚ ਪਹੁੰਚਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਦਵਾਈ ਦਾ ਅਸਥਾਈ ਪ੍ਰਭਾਵ ਹੈ ਪਰ ਇਸ ਦਾ ਕੋਈ ਸਥਾਈ ਗਲਤ ਪ੍ਰਭਾਵ ਨਹੀਂ ਹੈ।
ਅਮਰੀਕਾ 'ਚ ਭਾਰਤੀ ਔਰਤ ਅਤੇ ਉਸ ਦੇ 7 ਸਾਲਾ ਬੱਚੇ ਦਾ ਕਤਲ, ਪੁਲਸ ਕਰ ਰਹੀ ਜਾਂਚ (ਤਸਵੀਰਾਂ)
NEXT STORY