ਨੈਸ਼ਨਲ ਡੈਸਕ– ਮਈ ਮਹੀਨੇ ਦੀ ਸ਼ੁਰੂਆਤ ’ਚ ਉੱਤਰ ਭਾਰਤ ਦੇ ਕਈ ਹਿੱਸਿਆਂ ’ਚ ਗਰਮੀ ਦਾ ਵਧਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਨਾਲ ਹੀ ਹੁਣ ਵੀ ਦੇਸ਼ ਦੇ ਕਈ ਹਿੱਸਿਆਂ ’ਚ ਵੋਟਿੰਗ ਦੇ ਅਜੇ 5 ਪੜਾਅ ਬਾਕੀ ਹਨ ਤੇ ਵਧਦੀ ਗਰਮੀ ਦਾ ਅਸਰ ਲੋਕ ਸਭਾ ਚੋਣਾਂ ’ਤੇ ਵੀ ਦੇਖਣ ਨੂੰ ਮਿਲ ਸਕਦਾ ਹੈ।
ਇਸ ਦਰਮਿਆਨ ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਐੱਮ. ਮੋਹਾਪਾਤਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਲੋਬਲ ਵਾਰਮਿੰਗ ਕਾਰਨ ਦੇਸ਼ ’ਚ ਹੀਟ ਵੇਵ ਦੀ ਤੀਬਰਤਾ ਵੱਧ ਰਹੀ ਹੈ ਤੇ ਇਸ ਸਾਲ ਮਈ ਮਹੀਨੇ ਦੌਰਾਨ ਦੇਸ਼ ਦੇ 15 ਸੂਬਿਆਂ ’ਚ ਲੂ ਦੇ ਦਿਨ ਔਸਤ ਤੋਂ ਵੱਧ ਰਹਿਣ ਦਾ ਅੰਦਾਜ਼ਾ ਹੈ। ਇਹ ਉਹ ਸੂਬੇ ਹਨ, ਜਿਥੇ ਲੋਕ ਸਭਾ ਦੀ ਵੋਟਿੰਗ ਦੇ 5 ਪੜਾਅ ਬਾਕੀ ਹਨ ਤੇ 7 ਮਈ ਤੋਂ 1 ਜੂਨ, 2024 ਦੇ ਵਿਚਕਾਰ ਪੂਰੇ ਹੋਣਗੇ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਛੱਡ ਰਹੇ ਨਾਗਰਿਕ, ਦੇਸ਼ ਛੱਡਣ ਵਾਲਿਆਂ ’ਤੇ ਜੁਰਮਾਨਾ ਲਗਾ ਸਕਦੀ ਹੈ ਟਰੂਡੋ ਸਰਕਾਰ, ਜਾਣੋ ਕੀ ਨੇ ਕਾਰਨ
ਉਨ੍ਹਾਂ ਕਿਹਾ ਕਿ ਪੱਛਮੀ ਸਾਈਡ, ਗੁਜਰਾਤ, ਰਾਜਸਥਾਨ, ਪੱਛਮੀ ਮੱਧ ਪ੍ਰਦੇਸ਼ ਆਦਿ ਇਲਾਕਿਆਂ ’ਚ ਮਈ ਦੇ ਮਹੀਨੇ ’ਚ 8 ਤੋਂ 11 ਦਿਨਾਂ ਤੱਕ ਹੀਟ ਵੇਵ ਦੇਖਣ ਨੂੰ ਮਿਲ ਸਕਦੀ ਹੈ। ਇਸ ਤੋਂ ਇਲਾਵਾ ਮੱਧ ਪ੍ਰਦੇਸ਼, ਝਾਰਖੰਡ, ਬਿਹਾਰ, ਦਿੱਲੀ ਤੇ ਪੰਜਾਬ ਦੇ ਕੁਝ ਹਿੱਸਿਆਂ ’ਚ, ਜਿਥੇ ਅਕਸਰ 3-4 ਦਿਨ ਬਹੁਤ ਗਰਮੀ ਰਹਿੰਦੀ ਹੈ, ਮਈ ’ਚ 5 ਤੋਂ 7 ਦਿਨਾਂ ਤੱਕ ਹੀਟ ਵੇਵ ਦੇਖਣ ਨੂੰ ਮਿਲ ਸਕਦੀ ਹੈ।
ਚੋਣਾਂ ’ਤੇ ਹੀਟ ਵੇਵ ਦੇ ਪ੍ਰਭਾਵ ਬਾਰੇ ਗੱਲ ਕਰਦਿਆਂ ਡਾ. ਮਹਾਪਾਤਰਾ ਨੇ ਕਿਹਾ ਕਿ ਚੋਣਾਂ ਦੀ ਤਿਆਰੀ ਲਈ ਅਸੀਂ ਮੌਸਮ ਬਾਰੇ ਜਾਣਕਾਰੀ ਦਿੱਤੀ ਸੀ ਤੇ ਇਹ ਵੀ ਦੱਸਿਆ ਸੀ ਕਿ ਕਿਸ ਦਿਨ ਹੀਟ ਵੇਵ ਕਿਥੇ ਆ ਸਕਦੀ ਹੈ। ਅਸੀਂ ਅਗਲੇ 5 ਦਿਨਾਂ ਲਈ ਹਰ ਰੋਜ਼ ਚੋਣ ਕਮਿਸ਼ਨ ਨੂੰ ਮੌਸਮ ਦੀ ਜਾਣਕਾਰੀ ਦੇ ਰਹੇ ਹਾਂ ਤੇ ਇਸ ਦੇ ਮੱਦੇਨਜ਼ਰ ਉਹ ਆਪਣੇ ਵਲੋਂ ਸਾਰੇ ਜ਼ਰੂਰੀ ਕਦਮ ਚੁੱਕ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪੁੰਛ 'ਚ ਫ਼ੌਜੀ ਕਾਫ਼ਿਲੇ 'ਤੇ ਹੋਏ ਅੱਤਵਾਦੀ ਹਮਲੇ ਬਾਰੇ ਬੋਲੇ ਸਾਬਕਾ CM ਚੰਨੀ, ਕਿਹਾ- 'ਇਹ ਸਭ ਸਟੰਟਬਾਜ਼ੀ ਹੈ...'
NEXT STORY