ਨੈਸ਼ਨਲ ਡੈਸਕ : ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਲੋਕਾਂ ਨੂੰ "ਅਣਜਾਣ ਨੰਬਰਾਂ" ਤੋਂ ਮੋਬਾਇਲ ਫੋਨ ਕਾਲ ਨਾ ਉਠਾਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਮੰਤਰਾਲੇ ਦੁਆਰਾ ਚੁੱਕੇ ਗਏ ਕਦਮਾਂ ਦੇ ਨਤੀਜੇ ਵਜੋਂ 'ਸਪੈਮ' (ਫਰਜ਼ੀ) ਕਾਲਾਂ ਅਤੇ ਸਾਈਬਰ ਧੋਖਾਧੜੀ ਦੇ ਮਾਮਲਿਆਂ ਵਿੱਚ ਮਹੱਤਵਪੂਰਨ ਕਮੀ ਆਈ ਹੈ। ਫਰਜ਼ੀ ਫੋਨ ਕਾਲਾਂ ਅਤੇ ਸਾਈਬਰ ਧੋਖਾਧੜੀ 'ਤੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ''ਲੋਕਾਂ ਨੂੰ ਕਦੇ ਵੀ ਅਣਜਾਣ ਨੰਬਰਾਂ ਤੋਂ 'ਕਾਲ' ਨਹੀਂ ਚੁੱਕਣੀ ਚਾਹੀਦੀ।''
ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਪੁਲਸ ਨੇ ਕਿਸਾਨਾਂ 'ਤੇ ਲਾਠੀਚਾਰਜ ਕਰ GT ਰੋਡ ਖੁੱਲ੍ਹਵਾਇਆ, ਹਿਰਾਸਤ 'ਚ ਲਏ ਗੁਰਨਾਮ ਸਿੰਘ ਚੜੂਨੀ
ਉਨ੍ਹਾਂ ਕਿਹਾ ਕਿ ਮੈਂ ਹਰੇਕ ਨਾਗਰਿਕ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਿਰਫ਼ ਉਨ੍ਹਾਂ ਨੰਬਰਾਂ (ਟੈਲੀਫ਼ੋਨ/ਮੋਬਾਇਲ) ਤੋਂ ਕਾਲ ਦਾ ਜਵਾਬ ਦੇਣ, ਜੋ ਉਹ ਪਛਾਣਦੇ ਹਨ। ਵੈਸ਼ਨਵ ਨੇ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਨੇ ਸਪੈਮ ਕਾਲਾਂ ਅਤੇ ਸਾਈਬਰ ਧੋਖਾਧੜੀ ਨੂੰ ਰੋਕਣ ਲਈ ਹਾਲ ਹੀ 'ਚ 'ਸੰਚਾਰ ਸਾਥੀ' ਪੋਰਟਲ ਲਾਂਚ ਕੀਤਾ ਹੈ।
ਇਹ ਵੀ ਪੜ੍ਹੋ : ਓਡਿਸ਼ਾ ਟ੍ਰੇਨ ਹਾਦਸਾ : 40 ਲਾਸ਼ਾਂ 'ਤੇ ਜ਼ਖਮ ਦਾ ਨਹੀਂ ਹੈ ਇਕ ਵੀ ਨਿਸ਼ਾਨ, ਜਾਣੋ ਕਿੰਝ ਹੋਈ ਮੌਤ
ਉਨ੍ਹਾਂ ਕਿਹਾ ਕਿ 40 ਲੱਖ ਤੋਂ ਵੱਧ ਗਲਤ ਸਿਮ ਅਤੇ 41,000 ਗਲਤ 'ਪੁਆਇੰਟ ਆਫ਼ ਸੇਲ' ਏਜੰਟਾਂ ਨੂੰ ਬਲੈਕਲਿਸਟ ਕੀਤਾ ਗਿਆ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਨੇ ਇਨ੍ਹਾਂ ਮਾਮਲਿਆਂ ਨੂੰ ਘੱਟ ਕਰਨ ਵਿੱਚ ਕਾਫੀ ਮਦਦ ਕੀਤੀ ਹੈ। ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਅਣਜਾਣ ਨੰਬਰਾਂ ਤੋਂ ਆਈਆਂ ਕਾਲਾਂ ਦਾ ਜਵਾਬ ਉਦੋਂ ਹੀ ਦੇਣਾ ਚਾਹੀਦਾ ਹੈ ਜਦੋਂ ਅਜਿਹੇ ਕਾਲ ਕਰਨ ਵਾਲਿਆਂ ਵੱਲੋਂ ਕੋਈ ਪਛਾਣ ਸੁਨੇਹਾ ਭੇਜਿਆ ਗਿਆ ਹੋਵੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਡਰੱਗ ਦੀ ਸਭ ਤੋਂ ਵੱਡੀ ਖ਼ੇਪ ਜ਼ਬਤ, NCB ਦੇ ਅਧਿਕਾਰੀ ਨੇ ਕੀਤਾ ਵੱਡਾ ਖੁਲਾਸਾ
NEXT STORY