ਨਵੀਂ ਦਿੱਲੀ- ਡਾਕਟਰ ਫਰੰਟ ਲਾਈਨ 'ਚ ਖੜ੍ਹੇ ਹੋ ਕੇ ਕੋਰੋਨਾ ਮਹਾਮਾਰੀ ਨਾਲ ਲੜ ਰਹੇ ਹਨ ਅਤੇ ਮਨੁੱਖਤਾ ਦਾ ਫਰਜ਼ ਵੀ ਨਿਭਾ ਰਹੇ ਹਨ। ਅਜਿਹਾ ਹੀ ਇਕ ਮਾਮਲਾ ਸਰਦਾਰ ਵਲੱਭਭਾਈ ਪਟੇਲ ਕੋਵਿਡ ਕੇਅਰ ਕੇਂਦਰ ਦਾ ਹੈ। ਜਿੱਥੇ ਇਕ ਜਨਾਨੀ ਦੀ ਮੌਤ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਨਹੀਂ ਹੋ ਪਾ ਰਿਹਾ ਸੀ। ਜਨਾਨੀ ਦਾ ਪੁੱਤਰ ਵੀ ਕੋਰੋਨਾ ਪੀੜਤ ਹੋਣ ਕਾਰਨ ਹਸਪਤਾਲ 'ਚ ਦਾਖ਼ਲ ਸੀ। ਉੱਥੇ ਹੀ ਪਰਿਵਾਰ ਵਾਲੇ ਅਤੇ ਹੋਰ ਲੋਕਾਂ ਨੇ ਵੀ ਜਨਾਨੀ ਦਾ ਅੰਤਿਮ ਸੰਸਕਾਰ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਅਜਿਹੇ 'ਚ ਹਿੰਦੂਰਾਵ ਹਸਪਤਾਲ ਦੇ ਸਹਾਇਕ ਪ੍ਰੋਫੈਸਰ ਡਾ. ਵਰੁਣ ਨੂੰ ਇਸ ਬਾਰੇ ਪਤਾ ਲੱਗਾ।
ਇਹ ਵੀ ਪੜ੍ਹੋ : ਦਿੱਲੀ ਦੇ ਹਸਪਤਾਲਾਂ 'ਚ ਕੋਰੋਨਾ ਦੇ ਝੰਬੇ ਲੋਕ ਹੁਣ ਹੋ ਰਹੇ ਨੇ ਫੰਗਲ ਇਨਫੈਕਸ਼ਨ ਦੇ ਸ਼ਿਕਾਰ
ਉਨ੍ਹਾਂ ਨੇ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਉਕਤ ਜਨਾਨੀ ਦਾ ਨਿਗਮ ਬੋਧ ਘਾਟ 'ਤੇ ਅੰਤਿਮ ਸੰਸਕਾਰ ਕਰਵਾਇਆ। ਡਾ. ਵਰੁਣ ਗਰਗ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਡਾਕਟਰ ਸਾਥੀ ਦਾ ਫ਼ੋਨ ਆਇਆ ਕਿ ਇਕ 77 ਸਾਲਾ ਨਿਰਮਲਾ ਚੰਦੋਲਾ ਨਾਮੀ ਜਨਾਨੀ ਦਾ ਕੋਵਿਡ ਕਾਰਨ ਹਸਪਤਾਲ 'ਚ ਦਿਹਾਂਤ ਹੋ ਗਿਆ ਹੈ। ਜਨਾਨੀ ਦਾ ਪੁੱਤਰ ਵੀ ਸੰਕਰਮਣ ਕਾਰਨ ਇਸੇ ਕੋਵਿਡ ਹਸਪਤਾਲ 'ਚ ਦਾਖ਼ਲ ਹਨ। ਗੁਆਂਢੀ ਅਤੇ ਰਿਸ਼ਤੇਦਾਰ ਵੀ ਅੰਤਿਮ ਸੰਸਕਾਰ ਕਰਨ ਤੋਂ ਮਨ੍ਹਾ ਕਰ ਰਹੇ ਹਨ। ਅਜਿਹੇ 'ਚ ਕੁਝ ਦੋਸਤਾਂ ਦੇ ਸਹਿਯੋਗ ਨਾਲ ਨਿਰਮਲਾ ਦੀ ਲਾਸ਼ ਨੂੰ ਨਿਗਮ ਬੋਧ ਘਾਟ 'ਤੇ ਖ਼ੁਦ ਅੰਤਿਮ ਸੰਸਕਾਰ ਕਰਵਾ ਦਿੱਤਾ। ਅਸਥੀਆਂ ਲਈ ਲਾਕਰ ਦੀ ਵਿਵਸਥਾ ਕਰਵਾਈ ਗਈ, ਜਿਸ ਨਾਲ ਨਿਰਮਲਾ ਦੇ ਪੁੱਤਰ ਵਲੋਂ ਠੀਕ ਹੋਣ ਦੇ ਉਪਰਾਂਤ ਉਹ ਗੰਗਾ 'ਚ ਵਿਸਰਜਨ ਕਰ ਸਕੇ।
ਇਹ ਵੀ ਪੜ੍ਹੋ : ਕੋਰੋਨਾ ਦੀ ਦੂਜੀ ਲਹਿਰ ਨੇ ਪਿੰਡਾਂ 'ਚ ਪਸਾਰੇ ਪੈਰ, ਸਿਹਤ ਸਹੂਲਤਾਂ ਦੀ ਘਾਟ ਕਾਰਨ ਮੌਤਾਂ ਦੇ ਅੰਕੜੇ ਵਧੇ
ਦੇਸ਼ 'ਚ ਕੋਰੋਨਾ ਦੀ ਤੀਜੀ ਲਹਿਰ ਦੇ ਬਿਆਨ 'ਤੇ ਸਰਕਾਰ ਦੇ ਮੁੱਖ ਸਲਾਹਕਾਰ ਦਾ ਯੂ-ਟਰਨ, ਦਿੱਤਾ ਇਹ ਮਸ਼ਵਰਾ
NEXT STORY