ਫਰੀਦਾਬਾਦ — ਫਰੀਦਾਬਾਦ ਦੇ ਮੈਟਰੋ ਹਸਪਤਾਲ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਡਾਕਟਰਾਂ ਦੀ ਕਾਬਲੀਅਤ ਮਰੀਜ ਦੇ ਪਰਿਵਾਰ ਵਾਲਿਆਂ ਸਾਹਮਣੇ ਆਈ। ਇਥੇ ਇਕ ਡਾਕਟਰ ਨੇ ਮਹਿਲਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਪਰ ਇਸ ਦੇ ਨਾਲ ਹੀ ਦੂਸਰੇ ਡਾਕਟਰ ਨੇ ਉਸਦੇ ਜਿੰਦਾ ਹੋਣ ਦਾ ਦਾਅਵਾ ਕੀਤਾ। ਮਾਮਲਾ ਫਰੀਦਾਬਾਦ ਸੈਕਟਰ 16 ਸਥਿਤ ਮੈਟਰੋ ਹਸਪਤਾਲ ਦਾ ਹੈ ਇਥੇ ਲਾਲ ਖੇਡਲੀ ਗੁੜਗਾਓ ਦੀ ਰਹਿਣ ਵਾਲੀ 65 ਸਾਲ ਦੀ ਔਰਤ ਕੈਲਾਸ਼ੀ ਨੂੰ ਪਿੰਡ ਬੁਡੈਨਾ ਤੋਂ ਬੀ.ਪੀ. ਹਾਈ ਅਤੇ ਬ੍ਰੇਨ ਹੈਮਰੇਜ ਦੀ ਬੀਮਾਰੀ ਦੇ ਕਾਰਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਦੇਰ ਰਾਤ ਡਾ. ਸਚਿਨ ਨੇ ਪਰਿਵਾਰ ਨੂੰ ਸੂਚਿਤ ਕੀਤਾ ਕਿ ਔਰਤ ਮਰ ਚੁੱਕੀ ਹੈ।

ਪਰਿਵਾਰ ਸਵੇਰੇ ਜਦੋਂ ਆਪਣੇ ਮਰੀਜ ਨੂੰ ਡਿਸਚਾਰਜ ਕਰਵਾਉਣ ਤੋਂ ਬਾਅਦ ਘਰ ਲੈ ਜਾਣ ਲੱਗਾ ਤਾਂ ਇਕ ਡਾਕਟਰ ਆਇਆ ਅਤੇ ਚੈੱਕ ਕਰਨ ਤੋਂ ਬਾਅਦ ਕਹਿਣ ਲੱਗਾ ਕਿ ਔਰਤ ਜ਼ਿੰਦਾ ਹੈ, ਇਹ ਸੁਣ ਤੇ ਪਰਿਵਾਰ ਵਾਲਿਆਂ ਦੇ ਹੋਸ਼ ਉੱਡ ਗਏ। ਇਸ ਔਰਤ ਨੂੰ ਮ੍ਰਿਤਕ ਘੋਸ਼ਿਤ ਕਰਨ ਵਾਲੇ ਡਾਕਟਰ ਨੇ ਆ ਕੇ ਚੈੱਕ ਕਰਕੇ ਦੋਬਾਰਾ ਆ ਕੇ ਕਿਹਾ ਕਿ ਔਰਤ ਮਰ ਚੁੱਕੀ ਹੈ, ਇਸ ਦੇ ਨਾਲ ਹੀ ਦੂਸਰਾ ਡਾਕਟਰ ਜ਼ਿੰਦਾ ਹੋਣ ਦਾ ਦਾਅਵਾ ਕਰਦੇ ਹੋਏ ਦਿਖਾ। ਪਰਿਵਾਰ ਵਾਲੇ ਸਮਝ ਹੀ ਨਹੀਂ ਸਕੇ ਕਿ ਹੋ ਕਿ ਰਿਹਾ ਹੈ। ਆਖਿਰ ਔਰਤ ਜ਼ਿੰਦਾ ਹੈ ਕਿ ਮ੍ਰਿਤਕ।

ਡਾਕਟਰਾਂ ਦੇ ਇਸ ਵਤੀਰੇ ਕਾਰਨ ਮਰੀਜ ਦੇ ਪਰਿਵਾਰ ਵਾਲੇ ਗੁੱਸੇ ਵਿਚ ਆ ਗਏ ਅਤੇ ਉਨ੍ਹਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਸੂਚਨਾ ਮਿਲਦੇ ਹੀ ਪੁਲਸ ਮੌਕੇ ਤੇ ਪਹੁੰਚ ਗਈ ਅਤੇ ਪਰਿਵਾਰ ਵਾਲਿਆਂ ਨੂੰ ਸ਼ਾਂਤ ਕਰਵਾਇਆ। ਦੋਬਾਰਾ ਮ੍ਰਿਤਕ ਦੀ ਜਾਂਚ ਕਰਨ ਲਈ ਮਰੀਜ਼ ਨੂੰ ਕਦੀ ਐਮਰਜੰਸੀ ਵਿਚ ਲੈ ਜਾਇਆ ਜਾਏ ਅਤੇ ਕਦੇ ਬਾਹਰ ਕੱਢਿਆ ਜਾਏ ਇਸੇ ਤਰ੍ਹਾਂ ਹੀ ਕਿੰਨੀ ਦੇਰ ਹਸਪਤਾਲ ਵਿਚ ਡਾਕਟਰਾਂ ਦਾ ਡਰਾਮਾ ਚਲਦਾ ਰਿਹਾ ਅਤੇ ਆਖਿਰ ਡਾਕਟਰਾਂ ਨੇ ਮਰੀਜ਼ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਸਮਰਿਤੀ ਦਾ ਰਾਹੁਲ 'ਤੇ ਤਨਜ਼, ਕਸ਼ਮੀਰ ਸਮੱਸਿਆ ਲਈ ਗਾਂਧੀ ਪਰਿਵਾਰ ਜ਼ਿੰਮੇਵਾਰ
NEXT STORY