ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਮੈਡੀਕਲ ਕਾਲਜਾਂ 'ਚ ਡਾਕਟਰਾਂ ਦੀ ਹਾਜ਼ਰੀ ਨੂੰ ਲੈ ਕੇ ਸਖ਼ਤ ਆਦੇਸ਼ ਦਿੱਤੇ ਹਨ। ਇਸ ਆਦੇਸ਼ ਦੇ ਅਧੀਨ ਹੁਣ ਡਾਕਟਰਾਂ ਨੂੰ ਆਪਣੀ ਹਾਜ਼ਰੀ ਦੇ ਨਾਲ ਲੋਕੇਸ਼ਨ ਵੀ ਦੱਸਣੀ ਹੋਵੇਗੀ। ਕੇਂਦਰ ਨੇ ਡਾਕਟਰਾਂ ਦੀ ਹਾਜ਼ਰੀ ਨੂੰ ਲੈ ਕੇ ਫੇਸ ਆਧਾਰਤ ਆਧਾਰ ਪ੍ਰਮਾਣੀਕਰਨ ਐਪ ਬਣਵਾਈ ਹੈ। ਇਸ ਐਪ ਨੂੰ ਸਾਰੇ ਡਾਕਟਰਾਂ ਨੂੰ ਆਪਣੇ ਮੋਬਾਇਲ 'ਚ ਇਨਸਟਾਲ ਕਰਨਾ ਹੋਵੇਗਾ। ਨਾਲ ਹੀ ਡਾਕਟਰਾਂ ਨੂੰ ਹਸਪਤਾਲ ਆਉਣ ਤੋਂ ਬਾਅਦ ਐਪ ਰਾਹੀਂ ਸੈਲਫੀ ਕਲਿੱਕ ਕਰ ਕੇ ਦੇਣੀ ਹੋਵੇਗੀ। ਇਸ ਦੌਰਾਨ ਐਪ 'ਤੇ ਮੌਜੂਦ ਜੀਪੀਐੱਸ ਲੋਕੇਸ਼ਨ ਵੀ ਦੇਣੀ ਹੋਵੇਗੀ। ਐਪ ਦੀ ਖ਼ਾਸ ਗੱਲ ਇਹ ਹੈ ਕਿ ਹਸਪਤਾਲ ਕੈਂਪਸ ਦੇ 100 ਮੀਟਰ ਦੇ ਦਾਇਰੇ ਤੋਂ ਬਾਹਰ ਹੋਣ 'ਤੇ ਇਹ ਹਾਜ਼ਰੀ ਰੱਦ ਕਰ ਦੇਵੇਗੀ। ਨੈਸ਼ਨਲ ਮੈਡੀਕਲ ਕਮਿਸ਼ਨ (ਐੱਨ.ਐੱਮ.ਸੀ.) ਨੇ ਦੇਸ਼ ਦੇ ਸਾਰੇ ਮੈਡੀਕਲ ਕਾਲਜਾਂ ਤੋਂ ਉਨ੍ਹਾਂ ਦੇ ਹਸਪਤਾਲਾਂ ਦੀ ਜੀਪੀਐੱਸ ਲੋਕੇਸ਼ਨ ਮੰਗੀ ਹੈ। ਐੱਨਐੱਮਸੀ ਨੇ 20 ਅਪ੍ਰੈਲ ਤੱਕ ਸਾਰੇ ਕਾਲਜਾਂ ਨੂੰ ਆਪਣੀ ਜੀਪੀਸੀਐੱਸ ਲੋਕੇਸ਼ਨ ਸ਼ੇਅਰ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ : ਮੰਦਰਾਂ ਦੇ ਸੋਨੇ ਤੋਂ 17.81 ਕਰੋੜ ਵਿਆਜ ! ਸਰਕਾਰ ਨੇ ਇੰਝ ਕੀਤੀ ਮੋਟੀ ਕਮਾਈ
ਦੱਸਿਆ ਜਾ ਰਿਹਾ ਹੈ ਕਿ 24 ਅਪ੍ਰੈਲ ਤੋਂ ਇਹ ਮੋਬਾਇਲ ਐਪ ਐਕਟਿਵ ਹੋਵੇਗੀ। 30 ਅਪ੍ਰੈਲ ਤੱਕ ਸਾਰੇ ਡਾਕਟਰਾਂ ਨੂੰ ਐਪ ਨੂੰ ਆਪਣੇ ਫੋਨ 'ਚ ਇਨਸਟਾਲ ਕਰਨਾ ਜ਼ਰੂਰੀ ਹੈ। ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ ਹਰੇਕ ਉਪਯੋਗਕਰਤਾ ਨੂੰ ਆਪਣੇ ਆਧਾਰ ਕਾਰਡ ਨਾਲ ਇਸ ਨੂੰ ਲਿੰਕ ਕਰਨਾ ਹੋਵੇਗਾ। ਇਕ ਮਈ ਤੋਂ ਸਿਰਫ਼ ਇਸੇ ਮੋਬਾਇਲ ਐਪ ਰਾਹੀਂ ਮੈਡੀਕਲ ਕਾਲਜਾਂ ਦੇ ਮੈਂਬਰਾਂ ਦੀ ਹਾਜ਼ਰੀ ਮੰਨੀ ਜਾਵੇਗੀ। ਹੁਣ ਤੱਕ ਸਾਰੇ ਕਾਲਜਾਂ 'ਚ ਅੰਗੂਠੇ ਦੇ ਨਿਸ਼ਾਨ ਦੇ ਕੇ ਹਾਜ਼ਰੀ ਲਗਾਈ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਨ੍ਹੇਰੀ-ਤੂਫ਼ਾਨ ਦਾ ਅਲਰਟ, ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਮੀਂਹ
NEXT STORY