ਨਵੀਂ ਦਿੱਲੀ— ਬਦਲਦੇ ਲਾਈਫ ਸਟਾਇਲ ਦੇ ਨਾਲ ਸਾਡੇ ਭਾਰਤੀਆਂ ਨੂੰ ਵੀ ਪਿੱਜ਼ਾ ਬਹੁਤ ਪਸੰਦ ਆਉਣ ਲੱਗਾ ਹੈ। ਸਿਰਫ ਬੱਚੇ ਹੀ ਨਹੀਂ ਸਗੋਂ ਵੱਡੇ ਵੀ ਇਸ ਨੂੰ ਬਹੁਤ ਉਤਸ਼ਾਹ ਨਾਲ ਖਾਂਦੇ ਹਨ। ਅੱਜ ਕੱਲ੍ਹ ਫੇਸਬੁੱਕ 'ਤੇ ਇਕ ਵੀਡੀਓ ਪੋਸਟ ਕੀਤੀ ਗਈ ਹੈ, ਜਿਸ 'ਚ ਡੋਮੀਨੋਜ਼ ਦੇ ਸੀਜਨਿੰਗ ਪੈਕੇਟ 'ਚ ਕੀੜੇ ਰੇਂਗਦੇ ਹੋਏ ਦਿਖਾਈ ਦੇ ਰਹੇ ਹਨ।
ਇਹ ਵੀਡੀਓ ਦਿੱਲੀ ਦੇ ਰਹਿਣ ਵਾਲੇ ਰਾਹੁਲ ਅਰੋੜਾ ਨੇ ਪੋਸਟ ਕੀਤੀ ਹੈ। ਉਨ੍ਹਾਂ ਨੇ ਲਿਖਿਆ ਕਿ ਭਾਰਤ 'ਚ ਡੋਮੀਨੋਜ਼ ਪਿੱਜ਼ਾ ਪ੍ਰੇਮੀਓ ਸਾਵਧਾਨ, ਉਹ ਤੁਹਾਨੂੰ ਖਾਣ ਲਈ ਕੀੜੇ ਦੇ ਰਹੇ ਹਨ। ਡੋਮੀਨੋਜ਼ ਨੇ ਫੇਸਬੁੱਕ 'ਤੇ ਰਾਹੁਲ ਤੋਂ ਮੁਆਫੀ ਮੰਗਦੇ ਹੋਏ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਜ਼ਰੂਰ ਕੀਤੀ ਜਾਵੇਗੀ।
ਰਾਹੁਲ ਨੇ ਇਹ ਵੀਡੀਓ 10 ਸਿਤੰਬਰ ਨੂੰ ਪੋਸਟ ਕੀਤੀ ਸੀ, ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਸ਼ੁੱਕਰਵਾਰ ਸ਼ਾਮ ਆਨਲਾਈਨ ਪਿੱਜ਼ਾ ਆਰਡਰ ਕੀਤਾ ਸੀ ਅਤੇ ਅਗਲੇ ਦਿਨ ਸਵੇਰੇ ਉਨ੍ਹਾਂ ਨੂੰ ਓਰਗੇਨੋ 'ਚ ਕੀੜੇ ਦਿਖਾਈ ਦਿੱਤੇ। ਰਾਹੁਲ ਨੇ ਦੱਸਿਆ ਕਿ ਕੀੜੇ ਬਹੁਤ ਹੀ ਛੋਟੇ ਸਨ ਅਤੇ ਕੋਈ ਵੀ ਉਨ੍ਹਾਂ ਨੂੰ ਓਰਗੇਨੋ ਹੀ ਸਮਝਦਾ ਕਿਉਂਕਿ ਉਹ ਜ਼ਿਆਦਾ ਹਿੱਲ ਨਹੀਂ ਰਹੇ ਸਨ। ਉਨ੍ਹਾਂ ਦਾ ਰੰਗ ਅਤੇ ਆਕਾਰ ਵੀ ਓਰਗੇਨੋ ਦੀ ਤਰ੍ਹਾਂ ਸੀ। ਮੈਨੂੰ ਲੱਗਾ ਕਿ ਕੁਝ ਗੜਬੜ ਹੈ, ਇਸ ਲਈ ਜਿਸ ਤਰ੍ਹਾਂ ਹੀ ਮੈਂ ਆਪਣੀ ਉਂਗਲੀ ਨਾਲ ਓਰਗੇਨੋ ਚੈਕ ਕੀਤਾ ਤਾਂ ਕੀੜੇ ਬਿਖਰ ਗਏ, ਇੰਨਾ ਹੀ ਨਹੀਂ ਰਾਹੁਲ ਨੂੰ ਓਰਗੇਨੋ ਦੇ ਬਚੇ ਚਾਰ ਪੈਕੇਟ 'ਚ ਵੀ ਕੀੜੇ ਮਿਲੇ।
ਬਾਅਦ 'ਚ ਰਾਹੁਲ ਨੂੰ ਡੋਮੀਨੋਜ਼ ਤੋਂ ਆਰਡਰ ਵਾਪਸ ਕਰਨ ਲਈ ਫੋਨ ਵੀ ਆਇਆ। ਉਨ੍ਹਾਂ ਦੇ ਮੁਤਾਬਕ ਮੈਂ ਉਨ੍ਹਾਂ ਨੂੰ ਕਿਹਾ ਕਿ ਇਹ ਕੋਈ ਲੇਟ ਡਿਲੀਵਰੀ ਦਾ ਮਾਮਲਾ ਨਹੀਂ ਹੈ, ਉਨ੍ਹਾਂ ਦਾ ਖਰਾਬ ਖਾਣਾ ਖਾ ਕੇ ਅਸੀਂ ਬੀਮਾਰ ਹੋ ਗਏ, ਇਸ ਮਾਮਲੇ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ। ਰਾਹੁਲਸ ਨੇ ਕੰਜਿਊਮਰ ਅਫੇਅਰ ਡਿਪਾਰਟਮੈਂਟ 'ਚ ਵੀ ਇਸ ਮਾਮਲੇ ਨੂੰ ਲੈ ਕੇ ਸ਼ਿਕਾਇਤ ਦਰਜ ਕੀਤੀ ਹੈ ਅਤੇ ਉਨ੍ਹਾਂ ਦੇ ਜਵਾਬ ਦਾ ਇੰਤਜ਼ਾਰ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਅਮਰੀਕਾ 'ਚ ਹੋਇਆ ਹੁੰਦਾ ਤਾਂ ਕੀ ਹੁੰਦਾ।
AIADMK ਦੀ ਬੈਠਕ 'ਚ ਵੱਡਾ ਫੈਸਲਾ, ਸ਼ਸ਼ੀਕਲਾ ਨੂੰ ਪਾਰਟੀ ਤੋਂ ਕੀਤਾ ਬਾਹਰ
NEXT STORY