ਨਵੀਂ ਦਿੱਲੀ (ਭਾਸ਼ਾ)- ਰੂਸ ਦੇ ਹਮਲੇ ਤੋਂ ਬਾਅਦ ਯੂਕ੍ਰੇਨ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਦਰਮਿਆਨ ਯੂਕ੍ਰੇਨ ਵਿਚ ਭਾਰਤੀ ਦੂਤਘਰ ਨੇ ਨਾਗਰਿਕਾਂ ਨੂੰ ਉਸ ਦੇ ਅਧਿਕਾਰੀਆਂ ਨਾਲ ਤਾਲਮੇਲ ਕੀਤੇ ਬਿਨਾਂ ਸਰਹੱਦੀ ਚੌਕੀਆਂ ਵੱਲ ਨਾ ਜਾਣ ਲਈ ਕਿਹਾ ਹੈ। ਭਾਰਤੀ ਦੂਤਘਰ ਨੇ ਕਿਹਾ, 'ਸਰਹੱਦੀ ਜਾਂਚ ਚੌਕੀਆਂ 'ਤੇ ਸਥਿਤੀ ਸੰਵੇਦਨਸ਼ੀਲ ਹੈ। ਅਸੀਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਗੁਆਂਢੀ ਦੇਸ਼ਾਂ ਵਿਚ ਸਾਡੇ ਦੂਤਘਰਾਂ ਨਾਲ ਕੰਮ ਕਰ ਰਹੇ ਹਾਂ।'
ਇਹ ਵੀ ਪੜ੍ਹੋ: ਕੀਵ ’ਚ ਦਾਖ਼ਲ ਹੋਈ ਰੂਸੀ ਫ਼ੌਜ, ਰਾਸ਼ਟਰਪਤੀ ਜੇਲੇਂਸਕੀ ਹੋਏ ਅੰਡਰਗਰਾਊਂਡ
ਉਨ੍ਹਾਂ ਕਿਹਾ, 'ਸਾਡੇ ਲਈ ਉਨ੍ਹਾਂ ਭਾਰਤੀਆਂ ਨੂੰ ਕੱਢਣਾ ਮੁਸ਼ਕਲ ਹੋ ਰਿਹਾ ਹੈ, ਜੋ ਬਿਨਾਂ ਦੱਸੇ ਸਰਹੱਦੀ ਚੌਕੀਆਂ 'ਤੇ ਪਹੁੰਚ ਗਏ ਹਨ। ਜੋ ਭਾਰਤੀ ਨਾਗਰਿਕਾਂ ਪੂਰਬੀ ਖੇਤਰ ਵਿਚ ਹਨ, ਉਨ੍ਹਾਂ ਨੂੰ ਅਗਲੇ ਨਿਰਦੇਸ਼ਾਂ ਤੱਕ ਆਪਣੇ ਨਿਵਾਸ ਸਥਾਨ 'ਤੇ ਰਹਿਣ ਦੀ ਬੇਨਤੀ ਕੀਤੀ ਜਾਂਦੀ ਹੈ।' ਦੂਤਘਰ ਨੇ ਭਾਰਤੀ ਨਾਗਰਿਕਾਂ ਨੂੰ ਬੇਲੋੜੀ ਗਤੀਵਿਧੀ ਤੋਂ ਬਚਣ, ਸਾਵਧਾਨੀ ਵਰਤਣ, ਆਪਣੇ ਆਲੇ-ਦੁਆਲੇ ਦੀਆਂ ਘਟਨਾਵਾਂ ਅਤੇ ਹਾਲੀਆ ਘਟਨਾਵਾਂ ਪ੍ਰਤੀ ਸੁਚੇਤ ਰਹਿਣ ਲਈ ਕਿਹਾ ਹੈ।
ਇਹ ਵੀ ਪੜ੍ਹੋ: ਕੀ ਹੈ ਰੂਸ-ਯੂਕ੍ਰੇਨ ਵਿਵਾਦ ਦੀ ਜੜ੍ਹ, ਜਾਣੋ ਪੂਰਾ ਮਾਮਲਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਵਿਦਿਆਰਥੀ ਨੇ 17ਵੀਂ ਮੰਜ਼ਲ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ, ਪ੍ਰਿੰਸੀਪਲ ਨੂੰ ਠਹਿਰਾਇਆ ਦੋਸ਼ੀ
NEXT STORY