ਕੀਵ : ਯੂਕ੍ਰੇਨ ਦੇ ਸ਼ਹਿਰਾਂ ਅਤੇ ਫੌਜੀ ਟਿਕਾਣਿਆਂ 'ਤੇ ਹਵਾਈ ਹਮਲੇ ਕਰਨ ਅਤੇ ਤਿੰਨ ਪਾਸਿਆਂ ਤੋਂ ਫੌਜ ਅਤੇ ਟੈਂਕ ਭੇਜਣ ਤੋਂ ਬਾਅਦ ਸ਼ੁੱਕਰਵਾਰ ਨੂੰ ਰੂਸੀ ਫ਼ੌਜੀ ਰਾਜਧਾਨੀ ਕੀਵ ਦੇ ਬਾਹਰੀ ਇਲਾਕਿਆਂ ਤੱਕ ਪਹੁੰਚ ਗਏ। ਰਾਜਧਾਨੀ ਕੀਵ ਵਿਚ ਕਈ ਧਮਾਕਿਆਂ ਦੀ ਆਵਾਜ਼ ਸੁਣੀ ਗਈ। ਰੂਸੀ ਫੌਜਾਂ ਨੇ ਦੂਜੇ ਦਿਨ ਵੀ ਆਪਣੇ ਹਮਲੇ ਜਾਰੀ ਰੱਖੇ। ਇਸ ਦੌਰਾਨ ਪੱਛਮੀ ਦੇਸ਼ਾਂ ਦੇ ਨੇਤਾਵਾਂ ਨੇ ਹੰਗਾਮੀ ਬੈਠਕ ਬੁਲਾਈ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਨੇ ਅਜਿਹੇ ਹਮਲੇ ਰੋਕਣ ਲਈ ਅੰਤਰਰਾਸ਼ਟਰੀ ਮਦਦ ਦੀ ਮੰਗ ਕੀਤੀ ਹੈ, ਜੋ ਉਨ੍ਹਾਂ ਦੀ ਜਮਹੂਰੀ ਤੌਰ 'ਤੇ ਚੁਣੀ ਗਈ ਸਰਕਾਰ ਨੂੰ ਡੇਗ ਸਕਦੇ ਹਨ, ਭਾਰੀ ਜਾਨੀ ਨੁਕਸਾਨ ਅਤੇ ਵਿਸ਼ਵ ਆਰਥਿਕਤਾ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਅਜਿਹੇ ਵਿਚ ਇਹ ਜਾਣਨ ਦੀ ਲੋੜ ਹੈ ਕਿ ਇਸ ਜੰਗ ਅਤੇ ਵਿਵਾਦ ਦੀ ਜੜ੍ਹ ਕੀ ਹੈ? ਸੋਵੀਅਤ ਸੰਘ ਵੇਲੇ ਦੋਸਤ ਰਹੇ ਇਹ ਸੂਬੇ ਦੋ ਦੇਸ਼ ਬਣਨ ਤੋਂ ਬਾਅਦ ਇਕ-ਦੂਜੇ ਦੇ ਦੁਸ਼ਮਣ ਕਿਉਂ ਬਣ ਗਏ ਹਨ? 10 ਅੰਕਾਂ 'ਚ ਜਾਣੋ ਪੂਰਾ ਮਾਮਲਾ।
ਇਹ ਵੀ ਪੜ੍ਹੋ: 150 ਤੋਂ ਵੱਧ ਯੂਕ੍ਰੇਨੀ ਫ਼ੌਜੀਆਂ ਨੇ ਕੀਤਾ ਆਤਮ ਸਮਰਪਣ
- ਯੂਕ੍ਰੇਨ ਦੀ ਸਰਹੱਦ ਪੱਛਮ ਵਿਚ ਯੂਰਪ ਅਤੇ ਪੂਰਬ ਵਿਚ ਰੂਸ ਨਾਲ ਜੁੜੀ ਹੋੲੀ ਹੈ। 1991 ਤੱਕ, ਯੂਕ੍ਰੇਨ ਪੁਰਾਣੇ ਸੋਵੀਅਤ ਸੰਘ ਦਾ ਹਿੱਸਾ ਸੀ।
- ਰੂਸ ਅਤੇ ਯੂਕ੍ਰੇਨ ਦਰਮਿਆਨ ਤਣਾਅ ਨਵੰਬਰ 2013 ਵਿਚ ਉਦੋਂ ਸ਼ੁਰੂ ਹੋਇਆ ਸੀ, ਜਦੋਂ ਯੂਕ੍ਰੇਨ ਦੇ ਤਤਕਾਲੀ ਰਾਸ਼ਟਰਪਤੀ ਵਿਕਟਰ ਯਾਨੁਕੋਵਿਚ ਨੇ ਕੀਵ ਵਿਚ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ। ਜਦਕਿ ਉਨ੍ਹਾਂ ਨੂੰ ਰੂਸ ਦਾ ਸਮਰਥਨ ਹਾਸਲ ਸੀ।
- ਯਾਨੁਕੋਵਿਚ ਨੂੰ ਅਮਰੀਕਾ-ਯੂਕੇ ਸਮਰਥਿਤ ਪ੍ਰਦਰਸ਼ਨਕਾਰੀਆਂ ਦੇ ਵਿਰੋਧ ਕਾਰਨ ਫਰਵਰੀ 2014 ਵਿਚ ਦੇਸ਼ ਛੱਡ ਕੇ ਭੱਜਣਾ ਪਿਆ ਸੀ।
- ਇਸ ਤੋਂ ਨਾਰਾਜ਼ ਹੋ ਕੇ ਰੂਸ ਨੇ ਦੱਖਣੀ ਯੂਕ੍ਰੇਨ ਦੇ ਕ੍ਰੀਮੀਆ ’ਤੇ ਕਬਜ਼ਾ ਕਰ ਿਲਅਾ। ਇਸ ਤੋਂ ਬਾਅਦ ਉਥੋਂ ਦੇ ਵੱਖਵਾਦੀਆਂ ਨੂੰ ਸਮਰਥਨ ਦਿੱਤਾ। ਇਨ੍ਹਾਂ ਵੱਖਵਾਦੀਆਂ ਨੇ ਪੂਰਬੀ ਯੂਕ੍ਰੇਨ ਦੇ ਵੱਡੇ ਹਿੱਸੇ 'ਤੇ ਕਬਜ਼ਾ ਕਰ ਲਿਆ ਸੀ।
- 2014 ਦੇ ਬਾਅਦ ਤੋਂ ਰੂਸ ਸਮਰਥਕ ਵੱਖਵਾਦੀਆਂ ਅਤੇ ਯੂਕਰੇਨੀ ਫੌਜਾਂ ਵਿਚਾਲੇ ਡੋਨਬਾਸ ਸੂਬੇ ਵਿਚ ਸੰਘਰਸ਼ ਚੱਲ ਰਿਹਾ ਸੀ।
- ਇਸ ਤੋਂ ਪਹਿਲਾਂ ਜਦੋਂ 1991 ਵਿਚ ਯੂਕ੍ਰੇਨ ਸੋਵੀਅਤ ਸੰਘ ਨਾਲੋਂ ਵੱਖ ਹੋਇਆ ਸੀ, ਉਦੋਂ ਵੀ ਕਈ ਵਾਰ ਕ੍ਰੀਮੀਆ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਕਈ ਵਿਵਾਦ ਹੋਏ ਸਨ।
- 2014 ਤੋਂ ਬਾਅਦ ਰੂਸ ਅਤੇ ਯੂਕ੍ਰੇਨ ਵਿਚ ਲਗਾਤਾਰ ਤਣਾਅ ਅਤੇ ਸੰਘਰਸ਼ ਨੂੰ ਰੋਕਣ ਅਤੇ ਸ਼ਾਂਤੀ ਸਥਾਪਤ ਕਰਾਉਣ ਲਈ ਪੱਛਮੀ ਦੇਸ਼ਾਂ ਨੇ ਪਹਿਲ ਕੀਤੀ। ਫਰਾਂਸ ਅਤੇ ਜਰਮਨੀ ਨੇ 2015 ਵਿਚ ਬੇਲਾਰੂਸ ਦੀ ਰਾਜਧਾਨੀ ਮਿੰਸਕ ਵਿਚ ਦੋਵਾਂ ਵਿਚਕਾਰ ਸ਼ਾਂਤੀ ਅਤੇ ਜੰਗਬੰਦੀ ਦਾ ਸਮਝੌਤਾ ਕਰਾਿੲਆ ਸੀ।
- ਹਾਲ ਹੀ ਵਿਚ ਯੂਕ੍ਰੇਨ ਨੇ ਨਾਟੋ ਨਾਲ ਨੇੜਤਾ ਅਤੇ ਦੋਸਤੀ ਬਣਾਉਣੀ ਸ਼ੁਰੂ ਕੀਤੀ ਹੈ। ਯੂਕ੍ਰੇਨ ਦੇ ਨਾਟੋ ਨਾਲ ਚੰਗੇ ਸਬੰਧ ਹਨ। 1949 ਵਿਚ ਉਸ ਸਮੇਂ ਦੇ ਸੋਵੀਅਤ ਸੰਘ ਨਾਲ ਨਜਿੱਠਣ ਲਈ ਨਾਟੋ ਭਾਵ ‘ਉੱਤਰੀ ਅਟਲਾਂਟਿਕ ਸੰਧੀ ਸੰਸਥਾ’ ਬਣਾਈ ਗਈ ਸੀ। ਯੂਕ੍ਰੇਨ ਦੀ ਨਾਟੋ ਨਾਲ ਨੇੜਤਾ ਰੂਸ ਨੂੰ ਪਰੇਸ਼ਾਨ ਕਰਨ ਲੱਗੀ।
- ਅਮਰੀਕਾ ਅਤੇ ਬ੍ਰਿਟੇਨ ਸਮੇਤ ਦੁਨੀਆ ਦੇ 30 ਦੇਸ਼ ਨਾਟੋ ਦੇ ਮੈਂਬਰ ਹਨ। ਜੇਕਰ ਕੋਈ ਦੇਸ਼ ਕਿਸੇ ਤੀਜੇ ਦੇਸ਼ 'ਤੇ ਹਮਲਾ ਕਰਦਾ ਹੈ ਤਾਂ ਨਾਟੋ ਦੇ ਸਾਰੇ ਮੈਂਬਰ ਦੇਸ਼ ਇਕਜੁੱਟ ਹੋ ਕੇ ਉਸ ਨਾਲ ਲੜਦੇ ਹਨ। ਰੂਸ ਚਾਹੁੰਦਾ ਹੈ ਕਿ ਨਾਟੋ ਆਪਣਾ ਵਿਸਤਾਰ ਨਾ ਕਰੇ। ਰਾਸ਼ਟਰਪਤੀ ਪੁਤਿਨ ਇਸ ਮੰਗ ਨੂੰ ਲੈ ਕੇ ਯੂਕ੍ਰੇਨ ਅਤੇ ਪੱਛਮੀ ਦੇਸ਼ਾਂ 'ਤੇ ਦਬਾਅ ਬਣਾ ਰਹੇ ਸਨ।
- ਆਖ਼ਰਕਾਰ, ਰੂਸ ਨੇ ਅਮਰੀਕਾ ਅਤੇ ਹੋਰ ਦੇਸ਼ਾਂ ਦੀਆਂ ਪਾਬੰਦੀਆਂ ਦੀ ਪਰਵਾਹ ਕੀਤੇ ਬਿਨਾਂ ਵੀਰਵਾਰ ਨੂੰ ਯੂਕ੍ਰੇਨ 'ਤੇ ਹਮਲਾ ਕਰ ਦਿੱਤਾ। ਹੁਣ ਤੱਕ ਤੱਕ, ਨਾਟੋ, ਅਮਰੀਕਾ ਅਤੇ ਕਿਸੇ ਹੋਰ ਦੇਸ਼ ਨੇ ਯੂਕ੍ਰੇਨ ਦੇ ਸਮਰਥਨ ਵਿਚ ਯੁੱਧ ਵਿਚ ਸ਼ਾਮਲ ਹੋਣ ਦਾ ਐਲਾਨ ਨਹੀਂ ਕੀਤਾ ਹੈ। ਉਹ ਅਸਿੱਧੇ ਤੌਰ 'ਤੇ ਯੂਕ੍ਰੇਨ ਦੀ ਮਦਦ ਕਰ ਰਹੇ ਹਨ, ਇਸ ਲਈ ਇਹ ਕਹਿਣਾ ਮੁਸ਼ਕਲ ਹੈ ਕਿ ਇਹ ਜੰਗ ਕੀ ਰੁਖ਼ ਅਖ਼ਤਿਆਰ ਕਰੇਗੀ। ਜੇਕਰ ਯੂਰਪ ਦੇ ਦੇਸ਼ ਜਾਂ ਅਮਰੀਕਾ ਨੇ ਰੂਸ ਦੇ ਖਿਲਾਫ ਕੋਈ ਫੌਜੀ ਕਾਰਵਾਈ ਕੀਤੀ ਤਾਂ ਪੂਰੀ ਦੁਨੀਆ ਲਈ ਮੁਸੀਬਤ ਪੈਦਾ ਹੋ ਸਕਦੀ ਹੈ।
ਇਹ ਵੀ ਪੜ੍ਹੋ: ਭਾਵੁਕ ਹੋਏ ਯੂਕ੍ਰੇਨ ਦੇ ਰਾਸ਼ਟਰਪਤੀ, ਕਿਹਾ- ਮੈਂ ਤੇ ਮੇਰਾ ਪਰਿਵਾਰ ਦੁਸ਼ਮਣ ਦੇ ਨਿਸ਼ਾਨੇ 'ਤੇ ਹਾਂ (ਵੀਡੀਓ)
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਰੂਸ ਵੱਲੋਂ ਹਮਲੇ ਜਾਰੀ, ਫ਼ੌਜ ਨੇ ਯੂਕ੍ਰੇਨ ਦੇ ਕੁਝ ਸ਼ਹਿਰਾਂ ’ਤੇ ਕੀਤਾ ਕਬਜ਼ਾ
NEXT STORY