ਉਖੀਮਠ (ਵਾਰਤਾ)- ਉੱਤਰਾਖੰਡ 'ਚ ਸਥਿਤ ਸ਼੍ਰੀਕੇਦਾਰਨਾਥ ਧਾਮ ਦੇ ਕਿਵਾੜ ਇਸ ਸਾਲ 10 ਮਈ ਨੂੰ ਸਵੇਰੇ 7 ਵਜੇ ਖੁੱਲ੍ਹਣਗੇ। ਸ਼੍ਰੀ ਬਦਰੀਨਾਥ ਕੇਦਾਰਨਾਥ ਮੰਦਰ ਕਮੇਟੀ (ਬੀਕੇਟੀਸੀ) ਦੇ ਮੀਡੀਆ ਇੰਚਾਰਜ ਡਾ. ਹਰੀਸ਼ ਗੌੜ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਸ਼ਿਵਰਾਤਰੀ ਮੌਕੇ ਬੀਕੇਟੀਸੀ ਚੇਅਰਮੈਨ ਅਜੇਂਦਰ ਅਜੇ ਦੀ ਮੌਜੂਦਗੀ 'ਚ ਰਾਵਲ, ਆਚਾਰੀਆ ਅਤੇ ਵੇਦਪਾਠੀਆਂ ਨੇ ਸ਼੍ਰੀ ਓਂਕਾਰੇਸ਼ਵਰ ਮੰਦਰ, ਉਖੀਮਠ 'ਚ ਪੂਜਾ ਕਰਨ ਤੋਂ ਬਾਅਦ ਸ਼੍ਰੀ ਕੇਦਾਰਨਾਥ ਧਾਮ ਦੇ ਕਿਵਾੜ ਖੁੱਲ੍ਹਣ ਦੀ ਤਾਰੀਖ਼ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : 102 ਸਾਲਾ ਔਰਤ ਨੇ ਪਹਾੜੀ ਦੀ ਕੀਤੀ ਮੁਸ਼ਕਲ ਯਾਤਰਾ, PM ਮੋਦੀ ਦੇ ਤੀਜੇ ਕਾਰਜਕਾਲ ਲਈ ਕੀਤੀ ਪ੍ਰਾਰਥਨਾ
ਇਸ ਦੌਰਾਨ ਸ਼੍ਰੀ ਓਂਕਾਰੇਸ਼ਵਰ ਮੰਦਰ ਨੂੰ 11 ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ ਸੀ। ਡਾ. ਗੌੜ ਨੇ ਦੱਸਿਆ ਕਿ ਆਉਣ ਵਾਲੀ 5 ਮਈ ਨੂੰ ਸ਼੍ਰੀ ਓਂਕਾਰੇਸ਼ਵਰ ਮੰਦਰ, ਉਖੀਮਠ 'ਚ ਭੈਰਵਨਾਥ ਜੀ ਦੀ ਪੂਜਾ ਸੰਪੰਨ ਹੋਵੇਗੀ। ਭਗਵਾਨ ਕੇਦਾਰਨਾਥ ਦੀ ਪੰਚਮੁਖੀ ਡੋਲੀ 6 ਮਈ ਨੂੰ ਇੱਥੋਂ ਵੱਖ-ਵੱਖ ਪੜਾਵਾਂ ਤੋਂ ਹੁੰਦੇ ਹੋਏ ਕੇਦਾਰਨਾਥ ਧਾਮ ਪ੍ਰਸਥਾਨ ਕਰੇਗੀ ਅਤੇ ਇਸੇ ਦਿਨ ਪਹਿਲੇ ਪੜਾਅ ਗੁਪਤਕਾਸ਼ੀ, 7 ਮਈ ਨੂੰ ਦੂਜੇ ਪੜਾਅ ਫਾਟਾ, 8 ਮਈ ਨੂੰ ਤੀਜੇ ਪੜਾਅ ਗੌਰੀਕੁੰਡ ਹੁੰਦੇ ਹੋਏ 9 ਮਈ ਸ਼ਾਮ ਨੂੰ ਸ਼੍ਰੀ ਕੇਦਾਰਨਾਥ ਧਾਮ ਪਹੁੰਚੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਿਸੋਦੀਆ ਤੇ ਸੰਜੇ ਸਿੰਘ ਦੀ ਨਿਆਇਕ ਹਿਰਾਸਤ ’ਚ ਵਾਧਾ
NEXT STORY