ਦੇਹਰਾਦੂਨ - ਉਤਰਾਖੰਡ ਦੇ ਪ੍ਰਸਿੱਧ ਬਦਰੀਨਾਥ ਧਾਮ ਦੇ ਕਿਵਾੜ ਖੋਲ੍ਹਣ ਦੀਆਂ ਤਿਆਰੀਆਂ ਪੂਰੀਆਂ ਕਰ ਲਈ ਗਈਆਂ ਹਨ। ਸ਼ੁੱਕਰਵਾਰ ਤੜਕੇ ਬਦਰੀਨਾਥ ਧਾਮ ਦੇ ਕਿਵਾੜ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਅਤੇ ਸਾਢੇ ਚਾਰ ਵਜੇ ਕਿਵਾੜ ਖੁੱਲ੍ਹ ਜਾਣਗੇ। ਇਸ ਤੋਂ ਪਹਿਲਾਂ ਬਰਦੀਨਾਥ ਮੰਦਰ ਨੂੰ ਫੁੱਲਾਂ ਨਾਲ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਹੈ।
ਉਥੇ ਹੀ, ਵੀਰਵਾਰ ਨੂੰ ਆਦਿ ਗੁਰੂ ਸ਼ੰਕਰਾਚਾਰਿਆ ਦੀ ਗੱਦੀ ਦੇ ਨਾਲ ਰਾਵਲ ਜੀ, ਉਧਵ ਜੀ, ਕੁਬੇਰ ਜੀ ਅਤੇ ਗਾਡੂ ਘੜਾ (ਤੇਲਕਲਸ਼) ਯੋਗ ਧਿਆਨ ਬਦਰੀ ਮੰਦਰ ਪਾਂਡੁਕੇਸ਼ਵਰ ਤੋਂ ਬਦਰੀਨਾਥ ਧਾਮ ਪੁੱਜੇ। ਕੋਰੋਨਾ ਵਾਇਰਸ ਅਤੇ ਲਾਕਡਾਊਨ ਦੇ ਚਲਦੇ ਇਸ ਵਾਰ ਰਸਤੇ 'ਚ ਲਾਮਬਗੜ ਅਤੇ ਹਨੁੰਮਾਨ ਚੱਟੀ 'ਚ ਦੇਵ ਡੋਲਿਓ ਨੇ ਅਰਾਮ ਨਹੀਂ ਕੀਤਾ ਅਤੇ ਨਾ ਹੀ ਇਨ੍ਹਾਂ ਸਥਾਨਾਂ 'ਤੇ ਭੰਡਾਰੇ ਆਯੋਜਿਤ ਹੋਏ।
ਪਾਂਡੁਕੇਸ਼ਵਰ ਸਥਿਤ ਪ੍ਰਾਚੀਨ ਯੋਗ ਧਿਆਨ ਬਦਰੀ ਮੰਦਰ 'ਚ ਸਵੇਰੇ ਪੂਜਾ-ਅਰਚਨਾ ਤੋਂ ਬਾਅਦ ਸਾਰੇ ਦੇਵ ਡੋਲਿਓ ਨੇ ਰਾਵਲ ਈਸ਼ਵਰੀ ਪ੍ਰਸਾਦ ਨੰਬੂਦਰੀ ਅਤੇ ਡਿਮਰੀ ਪੰਚਾਇਤ ਪ੍ਰਤਿਨਿੱਧੀ ਹਕੂਕ ਧਾਰੀਆਂ ਦੇ ਨਾਲ ਸ਼੍ਰੀ ਬਦਰੀਨਾਥ ਧਾਮ ਵੱਲ ਪ੍ਰਸਥਾਨ ਕੀਤਾ। ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਗਿਆ ਅਤੇ ਸਾਰੇ ਲੋਕਾਂ ਨੇ ਮਾਸਕ ਪਹਿਨੇ ਰੱਖਿਆ।
ਘੱਟ ਗਿਣਤੀ 'ਚ ਬਦਰੀਨਾਥ ਧਾਮ ਜਾਣ ਦੀ ਆਗਿਆ ਦਿੱਤੇ ਜਾਣ ਕਾਰਨ ਸਿਰਫ ਦੇਵਸਥਾਨਮ ਬੋਰਡ ਅਤੇ ਸੀਮਿਤ ਗਿਣਤੀ 'ਚ ਹਕੂਕ ਧਾਰੀ ਬਦਰੀਨਾਥ ਧਾਮ ਪੁੱਜੇ। ਕਿਵਾੜ ਖੁੱਲ੍ਹਣ ਦੀ ਪ੍ਰਕਿਰਿਆ ਨਾਲ ਜੁੜੇ ਘੱਟ ਤੋਂ ਘੱਟ ਲੋਕਾਂ ਨੂੰ ਸ਼੍ਰੀ ਬਦਰੀਨਾਥ ਧਾਮ ਜਾਣ ਦੀ ਆਗਿਆ ਦਿੱਤੀ ਗਈ ਹੈ।
ਉਤਰਾਖੰਡ ਚਾਰਧਾਮ ਦੇਵਸਥਾਨਮ ਬੋਰਡ ਦੇ ਮੀਡੀਆ ਇੰਚਾਰਜ ਡਾ. ਹਰੀਸ਼ ਗੌੜ ਨੇ ਦੱਸਿਆ ਕਿ ਸ਼ੁੱਕਰਵਾਰ 15 ਮਈ ਨੂੰ ਤੜਕੇ 4 ਵਜ ਕੇ 30 ਮਿੰਟ 'ਤੇ ਕ੍ਰਿਸ਼ਣ ਅਸ਼ਟਮੀ ਤਾਰੀਖ ਧਨਿਸ਼ਠਾ ਨਛੱਤਰ 'ਚ ਸ਼੍ਰੀ ਬਦਰੀਨਾਥ ਧਾਮ ਦੇ ਕਿਵਾੜ ਖੁੱਲ੍ਹਣਗੇ। ਸ਼ੁੱਕਰਵਾਰ ਤੜਕੇ 3 ਵਜੇ ਤੋਂ ਹੀ ਕਿਵਾੜ ਖੁੱਲ੍ਹਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਕੁਬੇਰ ਜੀ, ਸ਼੍ਰੀ ਉਧਵ ਜੀ ਅਤੇ ਗਾਡੂ ਘੜਾ ਨੂੰ ਦੱਖਣ ਦਵਾਰ ਰਾਹੀਂ ਮੰਦਰ ਪਰਿਸਰ 'ਚ ਰੱਖਿਆ ਜਾਵੇਗਾ।
ਇਸਦੇ ਬਾਦ ਰਾਵਲ, ਧਰਮਾਧਿਕਾਰੀ ਅਤੇ ਹਕੂਕ ਧਾਰੀਆਂ ਦੀ ਹਾਜ਼ਰੀ 'ਚ ਕਿਵਾੜ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਠੀਕ ਸਾਢੇ ਚਾਰ ਵਜੇ ਸ਼੍ਰੀ ਬਦਰੀਨਾਥ ਧਾਮ ਦੇ ਕਿਵਾੜ ਖੁੱਲ੍ਹ ਜਾਣਗੇ ਅਤੇ ਲਕਸ਼ਮੀ ਮਾਤਾ ਨੂੰ ਪਰਿਸਰ ਸਥਿਤ ਮੰਦਰ 'ਚ ਵਿਰਾਜਮਾਨ ਕਰ ਦਿੱਤਾ ਜਾਵੇਗਾ। ਇਸ ਦੌਰਾਨ ਲਾਕਡਾਊਨ ਅਤੇ ਸੋਸ਼ਲ ਡਿਸਟੈਂਸਿੰਗ ਨੂੰ ਧਿਆਨ 'ਚ ਰੱਖਦੇ ਹੋਏ ਬਹੁਤ ਘੱਟ ਲੋਕ ਮੌਜੂਦ ਰਹਿਣਗੇ।
ਇਕ ਹੀ ਪਰਿਵਾਰ ਦੇ 4 ਲੋਕਾਂ ਦੀ ਹੱਤਿਆ ਦਾ ਕਾਤਲ ਬੇਟਾ ਨਿਕਲਿਆ
NEXT STORY