ਹਿਮਾਚਲ ਪ੍ਰਦੇਸ਼- ਹਿਮਾਚਲ ਸਥਿਤ ਵਿਸ਼ਵ ਪ੍ਰਸਿੱਧ ਸ਼ਕਤੀਪੀਠ ਮਾਂ ਚਿੰਤਪੂਰਨੀ ਮੰਦਰ 'ਚ ਸਵੇਰੇ 4 ਵਜੇ ਕਿਵਾੜ ਖੁੱਲ੍ਹਣ ਦੇ ਨਾਲ ਹੀ ਸ਼ਰਧਾਲੂ ਪਹੁੰਚਣ ਲੱਗ ਗਏ ਸਨ। ਨਰਾਤਿਆਂ ਦੇ ਪਹਿਲੇ ਦਿਨ ਮਾਂ ਦੇ ਦਰਸ਼ਨਾਂ ਲਈ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਪਹੁੰਚੇ। ਮੰਦਰ ਕੰਪਲੈਕਸ ਮਾਤਾ ਦੇ ਜੈਕਾਰਿਆਂ ਅਤੇ ਘੰਟੀਆਂ ਦੀ ਆਵਾਜ਼ ਨਾਲ ਗੂੰਜ ਰਿਹਾ ਸੀ।
ਕਰੀਬ ਇਕ ਦਰਜਨ ਤੋਂ ਵੱਧ ਕਿਸਮ ਦੇ ਦੇਸ਼ੀ ਵਿਦੇਸ਼ੀ ਫੁੱਲਾਂ ਨਾਲ ਸਜਾਇਆ ਗਿਆ ਮੰਦਰ ਬਹੁਤ ਹੀ ਮਨਮੋਹਕ ਲੱਗ ਰਿਹਾ ਹੈ। ਭੀੜ ਕਾਰਨ ਕਿਸੇ ਤਰ੍ਹਾਂ ਦੀ ਕੋਈ ਅਸਹੂਲਤ ਨਾ ਹੋਵੇ, ਇਸ ਲਈ ਮੰਦਰ ਨਿਆਸ ਵਲੋਂ ਤਿੰਨ ਦਰਸ਼ਨ ਪਰਚੀ ਕਾਊਂਟਰਾਂ 'ਤੇ ਸ਼ਰਧਾਲੂਆਂ ਦੀ ਸਹੂਲਤ ਲਈ ਦਰਸ਼ਨ ਪਰਚੀ ਦਿੱਤੀ ਜਾ ਰਹੀ ਹੈ। ਸ਼ਰਧਾਲੂਆਂ ਨੂੰ ਗਰਭ ਗ੍ਰਹਿ ਦੇ ਅੱਗੇ ਜ਼ਿਆਦਾ ਦੇਰ ਖੜ੍ਹੇ ਹੋਣ ਨਹੀਂ ਦਿੱਤਾ ਜਾ ਰਿਹਾ ਤਾਂ ਕਿ ਜ਼ਿਆਦਾ ਭੀੜ ਨਾ ਹੋਵੇ ਅਤੇ ਲਾਈਨ ਲੰਮੀ ਨਾ ਲੱਗੇ।
ਭਾਰਤੀ ਹਵਾਈ ਫ਼ੌਜ ਦੀਆਂ ਮਹਿਲਾ ਪਾਇਲਟ ਵਿਖਾ ਰਹੀਆਂ ਦਮ, LAC ਨੇੜੇ ਉਡਾਏ ਲੜਾਕੂ ਜਹਾਜ਼
NEXT STORY