ਨਵੀਂ ਦਿੱਲੀ (ਵਾਰਤਾ)- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ ਦੀ 'ਡਬਲ ਇੰਜਣ' ਸਰਕਾਰ ਦੇ ਨਾਅਰੇ ਦੀ ਹਵਾ ਕੱਢਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਉੱਤਰ ਪ੍ਰਦੇਸ਼ 'ਚ ਆਏ ਦਿਨ ਜਿਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਹਨ, ਉਸ ਤੋਂ ਸਾਬਿਤ ਹੁੰਦਾ ਹੈ ਕਿ ਭਾਜਪਾ ਦੀ 'ਡਬਲ ਇੰਜਣ' ਸਰਕਾਰ ਜੰਗਲਰਾਜ ਦੀ ਗਾਰੰਟੀ ਹੈ। ਰਾਹੁਲ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਕਿਹਾ,''ਭਾਜਪਾ ਅਤੇ ਮੋਦੀ ਮੀਡੀਆ ਮਿਲ ਕੇ ਕਿਵੇਂ 'ਝੂਠ ਦਾ ਕਾਰੋਬਾਰ' ਕਰ ਰਹੇ ਹਨ, ਉੱਤਰ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਉਸ ਦਾ ਸਭ ਤੋਂ ਵੱਡਾ ਉਦਾਹਰਣ ਹੈ। ਕਿਤੇ ਦਰੱਖਤ ਨਾਲ ਲਟਕੀਆਂ ਨਾਬਾਲਗ ਭੈਣਾਂ ਦੀਆਂ ਲਾਸ਼ਾਂ ਤਾਂ ਕਿਤੇ ਇੱਟਾਂ ਨਾਲ ਕੁਚਲ ਕੇ ਕਤਲ ਦੀ ਵਾਰਦਾਤ। ਕਿਤੇ ਭਾਜਪਾਈਆਂ ਵਲੋਂ ਆਈ.ਆਈ.ਟੀ.-ਬੀ.ਐੱਚ.ਯੂ. ਕੈਂਪਸ 'ਚ ਗੈਂਗਰੇਪ ਤਾਂ ਕਿਤੇ ਨਿਆਂ ਨਾ ਮਿਲਣ 'ਤੇ ਖ਼ੁਦਕੁਸ਼ੀ ਲਈ ਮਜ਼ਬੂਰ ਮਹਿਲਾ ਜੱਜ।''
ਉਨ੍ਹਾਂ ਕਿਹਾ,''ਇਹ ਉਸ ਪ੍ਰਦੇਸ਼ ਦਾ ਹਾਲ ਹੈ, ਜਿਸ ਦੀ ਕਾਨੂੰਨ ਵਿਵਸਥਾ ਦੀ ਤਾਰੀਫ਼ ਕਰ ਕੇ ਮੋਦੀ ਮੀਡੀਆ ਥੱਕਦਾ ਨਹੀਂ ਹੈ। ਹਾਲ ਹੀ 'ਚ ਰਾਮਪੁਰ 'ਚ ਅੰਬੇਡਕਰ ਸਮਾਰਕ ਦੀ ਮੰਗ 'ਤੇ 10ਵੀਂ ਦੀ ਪ੍ਰੀਖਿਆ ਦੇ ਕੇ ਪਰਤਦੇ ਦਲਿਤ ਵਿਦਿਆਰਥੀ ਦਾ ਕਤਲ ਉੱਤਰ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਦਾ ਸਭ ਤੋਂ ਭਿਆਨਕ ਉਦਾਹਰਣ ਹੈ। ਉੱਤਰ ਪ੍ਰਦੇਸ਼ ਕਾਂਗਰਸ ਵਰਕਰ ਭਾਜਪਾਈ ਤੰਤਰ ਅਤੇ ਅਪਰਾਧੀਆਂ ਦੇ ਇਸ ਗਠਜੋਰ ਖ਼ਿਲਾਫ਼ ਹਰ ਜ਼ਿਲ੍ਹੇ ਹਰ ਤਹਿਸੀਲ 'ਚ ਅੱਜ ਵਿਰੋਧ ਪ੍ਰਦਰਸ਼ਨ ਕਰ ਕੇ ਨਿਆਂ ਦੀ ਆਵਾਜ਼ ਬੁਲੰਦ ਕਰਨਗੇ।'' ਰਾਹੁਲ ਗਾਂਧੀ ਨੇ ਮੀਡੀਆ ਨੂੰ ਕਟਹਿਰੇ 'ਚ ਖੜ੍ਹਾ ਕਰਦੇ ਹੋਏ ਮੋਦੀ ਮੀਡੀਆ ਵਲੋਂ ਦੱਸੀ ਗਈ ਝੂਠੀ ਅਕਸ ਤੋਂ ਬਾਹਰ ਕੱਢ ਕੇ ਹੁਣ ਸੱਚਾਈ ਦੇਖਣ ਦਾ ਸਮਾਂ ਹੈ, ਡਬਲ ਇੰਜਣ ਸਰਕਾਰ 'ਜੰਗਲਰਾਜ ਦੀ ਗਾਰੰਟੀ' ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗ੍ਰਹਿ ਮੰਤਰਾਲਾ ਦਾ ਸੂਬਿਆਂ ਨੂੰ ਹੁਕਮ, ਜਾਤੀ ਤੇ ਧਰਮ ਦੇ ਆਧਾਰ ’ਤੇ ਨਾ ਕੀਤਾ ਜਾਵੇ ਕੈਦੀਆਂ ਨੂੰ ਸ਼੍ਰੇਣੀਬੱਧ
NEXT STORY