ਨੈਸ਼ਨਲ ਡੈਸਕ- ਇਸ ਨੂੰ ਇਤਫ਼ਾਕ ਕਹੋ ਜਾਂ ਸ਼ੁਰੂਆਤੀ ਪ੍ਰਚਾਰ ਸੀਜ਼ਨ ਦੀ ਮੱਠੀ ਆਵਾਜ਼। ਜਿਵੇਂ ਕਿ ਨਵੇਂ ਨਿਯੁਕਤ ਭਾਜਪਾ ਮੁਖੀ ਨਿਤਿਨ ਨਬੀਨ ਨੇ ਮੁੱਖ ਮੰਤਰੀ ਭੂਪੇਂਦਰ ਪਟੇਲ ਨਾਲ ਗੁਜਰਾਤ ਦਾ ਆਪਣਾ ਪਹਿਲਾ ਹਾਈ-ਪ੍ਰੋਫਾਈਲ ਦੌਰਾ ਕੀਤਾ, ਲੱਗਭਗ ਉਸੇ ਸਮੇਂ ਇਕ ਹੋਰ ਸਿਆਸੀ ਟ੍ਰੈਵਲਰ ਵੀ ਗੁਜਰਾਤ ਪਹੁੰਚਿਆ : ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ। ਨਬੀਨ ਤਿੰਨ ਦਿਨ ਰਹੇ। ਕੇਜਰੀਵਾਲ ਦੋ ਦਿਨ ਰਹੇ, ਪਰ ਪ੍ਰਭਾਵ ਬਹੁਤ ਲੰਬੇ ਸਮੇਂ ਤੱਕ ਰਹੇ।
ਭਾਜਪਾ ਨੇ ਲੱਗਭਗ ਤਿੰਨ ਦਹਾਕਿਆਂ ਤਕ ਗੁਜਰਾਤ ’ਤੇ ਰਾਜ ਕੀਤਾ ਹੈ। ਫਿਰ ਵੀ ਅਸਲ ਮੰਥਨ ਸੱਤਾ ਬਾਰੇ ਨਹੀਂ ਹੈ, ਉਹ ਇਸ ਬਾਰੇ ਹੈ ਕਿ ਵਿਰੋਧੀ ਧਿਰ ਦੀ ਥਾਂ ਕੌਣ ਲਵੇਗਾ? ਆਮ ਆਦਮੀ ਪਾਰਟੀ, ਜਿਸ ਨੇ 2022 ’ਚ 12.92 ਫੀਸਦੀ ਵੋਟ ਸ਼ੇਅਰ ਹਾਸਲ ਕੀਤਾ ਸੀ, ਨੂੰ ਹੁਣ ਜਿੱਤ ਦੀ ਖੁਸ਼ਬੂ ਆ ਰਹੀ ਹੈ।
ਅੰਦਰੂਨੀ ਅਨੁਮਾਨਾਂ ਦਾ ਦਾਅਵਾ ਹੈ ਕਿ ਇਸ ਦਾ ਵੋਟ ਸ਼ੇਅਰ ਲੱਗਭਗ 25 ਫੀਸਦੀ ਤੱਕ ਵਧ ਗਿਆ ਹੈ ਜਿਸ ਨੇ ਬੇਜਾਨ ਕਾਂਗਰਸ ਨੂੰ ਪਛਾੜ ਕੇ 2027 ਤੋਂ ਪਹਿਲਾਂ ਆਪਣੇ ਆਪ ਨੂੰ ਮੁੱਖ ਚੁਣੌਤੀ ਦੇਣ ਵਾਲੇ ਵਜੋਂ ਸਥਾਪਿਤ ਕੀਤਾ ਹੈ।
ਕੇਜਰੀਵਾਲ ਦਾ ਸੁਨੇਹਾ ਸਪੱਸ਼ਟ ਹੈ। ਕਾਂਗਰਸ ਨੂੰ ਤੀਜੇ ਨੰਬਰ ’ਤੇ ਕਰੋ ਤੇ ਗੁਜਰਾਤ ਨੂੰ ਸਿੱਧਾ ਭਾਜਪਾ ਬਨਾਮ ‘ਆਪ’ ਮੁਕਾਬਲੇ ’ਚ ਬਦਲੋ। ਸਥਾਨਕ ਅਦਾਰਿਆਂ ਦੀਆਂ ਚੋਣਾਂ ’ਚ ਦੂਜੇ ਨੇਬਰ ’ਤੇ ਆਉਣਾ ਵੀ ਸੂਬੇ ਦੇ ਨਕਸ਼ੇ ਨੂੰ ਬਦਲ ਦੇਵੇਗਾ। ਕਾਂਗਰਸ ਲਈ ਇਹ ਬਚਾਅ ਦਾ ਮਾਮਲਾ ਹੈ। ਭਾਜਪਾ ਨੂੰ ਇਹ ਯਾਦ ਦਿਵਾਉਂਦਾ ਹੈ ਕਿ ਚੁਣੌਤੀ ਦੇਣ ਵਾਲਾ ਹੁਣ ਆਪਣੇ ਪੁਰਾਣੇ ਤਰੀਕਿਆਂ ਨਾਲ ਨਹੀਂ ਰਹਿ ਸਕਦਾ।
'ਟੈਰਰ, ਟ੍ਰੇਡ ਅਤੇ ਟਾਕ'... ਇਜ਼ਰਾਈਲ ਦੀ ਸੰਸਦ 'ਚ PM ਮੋਦੀ ਦਾ ਇਤਿਹਾਸਕ ਸੰਬੋਧਨ
NEXT STORY