ਮਹਿਤਪੁਰ (ਚੋਪੜਾ)-ਪਿਛਲੇ ਦਿਨਾਂ ਤੋਂ ਮਹਿਤਪੁਰ ਦੇ ਲੋਕਾਂ ਨੂੰ ਚੋਰਾਂ ਅਤੇ ਬਦਮਾਸ਼ਾਂ ਨੇ ਤੰਗ ਕਰਕੇ ਰੱਖਿਆ ਹੋਇਆ ਹੈ, ਜਿਸ ਤਹਿਤ ਮਹਿਤਪੁਰ ਵਾਸੀਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਗੁੰਡਾ ਅਨਸਰਾਂ ਨੇ ਪਿੰਡ ਰੌਲੀ ’ਚ ਸੰਤੋਖ ਸਿੰਘ ਦੇ ਘਰ ’ਚ ਦਾਖ਼ਲ ਹੋ ਕੇ ਭੰਨ-ਤੋੜ ਕੀਤੀ ਅਤੇ ਜਾਨੀ-ਮਾਲੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਇਸੇ ਹੀ ਤਰ੍ਹਾਂ ਪਿੰਡ ਇਸਮਾਇਲਪੁਰ ਦੇ ਵਸਨੀਕ ਰੇਸ਼ਮ ਸਿੰਘ ਉਪਰ ਜਾਨੀ ਹਮਲਾ ਕੀਤਾ, ਜੋ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ, ਇਥੋਂ ਤੱਕ ਕਿ ਉਸ ਦੇ ਘਰ ਵਿਚ ਦਾਖਲ ਹੋ ਕੇ ਬਦਮਾਸ਼ਾਂ ਨੇ ਸ਼ੀਸ਼ੇ ਤੋੜ ਦਿੱਤੇ। 26 ਮਈ ਸ਼ਾਮ ਨੂੰ ਕੁਝ ਨੌਜਵਾਨਾਂ ਵੱਲੋਂ ਮਹਿਤਪੁਰ ਦੀ ਇਕ ਦੁਕਾਨ ਅੰਦਰ ਦਾਖ਼ਲ ਹੋ ਕੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ।
ਇਹ ਵੀ ਪੜ੍ਹੋ: ਪੰਜਾਬ ਦੇ 82 ਅਧਿਆਪਕਾਂ 'ਤੇ ਡਿੱਗੀ ਗਾਜ਼! ਰੋਕ 'ਤੀਆਂ ਤਨਖ਼ਾਹਾਂ ਤੇ ਲਿਆ ਗਿਆ ਵੱਡਾ ਐਕਸ਼ਨ
ਦੁਕਾਨ ਦੀ ਭੰਨਤੋੜ ਕੀਤੀ ਅਤੇ ਮਾਰਕੁਟ ਕਰਕੇ ਫਰਾਰ ਹੋ ਗਏ। ਦੂਜੇ ਪਾਸੇ ਮਹਿਤਪੁਰ ਵਿਖੇ ਚੋਰਾਂ ਅਤੇ ਲੁੱਟਾਂਖੋਹਾਂ ਕਰਨ ਵਾਲਿਆਂ ਨੇ ਹੌਸਲੇ ਇੰਨੇ ਬੁਲੰਦ ਹਨ ਕਿ ਚਿੱਟੇ ਦਿਨੀਂ ਪਿੰਡ ਰਾਮੂਵਾਲ ਦੀ ਸੰਦੀਪ ਕੌਰ ਤੇ ਉਸ ਦੇ ਪਤੀ ਨੂੰ ਦਾਤਰ ਦਿਖਾ ਕੇ ਘੇਰ ਕੇ ਉਸ ਕੋਲੋਂ ਇਕ ਮੋਬਾਇਲ ਅਤੇ ਨਕਦੀ ਖੋਹ ਕੇ ਫ਼ਰਾਰ ਹੋ ਗਏ। ਇਸੇ ਤਰ੍ਹਾਂ ਪਿੰਡ ਬਾਲੋਕੀ ਦੀ ਔਰਤ ਬੈਂਕ ਵਿਚੋਂ ਪੈਸੇ ਕਢਵਾ ਕੇ ਆਪਣੇ ਘਰ ਜਾ ਰਹੀ ਸੀ ਤਾਂ ਲੁਟੇਰੇ ਉਸ ਕੋਲੋਂ ਨਕਦੀ ਖੋਹ ਕੇ ਫਰਾਰ ਹੋ ਗਏ। ਪਿੰਡ ਖੁਰਮਪੁਰ ਦੇ ਬਲਦੇਵ ਰਾਜ ਦੇ ਘਰ ਕੰਧ ਟੱਪ ਕੇ ਚੋਰ ਦਿਨ-ਦਿਹਾੜੇ ਆ ਵੜਿਆ। ਪਿੰਡ ਮਹਿਤਪੁਰ ਦੇ ਬਾਠ ਕਲਾਂ ਰੋਡ ’ਤੇ ਇਕ ਵਿਅਕਤੀ ਨੂੰ ਟਾਵਰ ਨੇ ਨੇੜੇ ਨੇ ਘੇਰ ਉਸ ਕੋਲੋਂ ਇਕ ਮੋਬਾਇਲ ਅਤੇ ਨਕਦੀ ਖੋਹ ਕੇ ਫਰਾਰ ਹੋ ਗਏ।
ਹੁਣ ਤਾਂ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਡਰ ਰਹੇ ਹਨ ਪਰ ਪੁਲਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਮਹਿਤਪੁਰ ਦੇ ਸਮਾਜ ਸੇਵੀ ਲੋਕਾਂ ਨੇ ਕਿਹਾ ਕਿ ਮਹਿਤਪੁਰ ਚੋਰਾਂ ਅਤੇ ਬਦਮਾਸ਼ਾ ਦਾ ਗੜ੍ਹ ਬਣ ਗਿਆ ਹੈ। ਉਪਰੋਕਤ ਹੋਈਆਂ ਵਾਰਦਾਤਾਂ ਨੂੰ ਲੈ ਕੇ ਮਹਿਤਪੁਰ ਵਿਚ ਦਹਿਸ਼ਤ ਵਾਲਾ ਮਹੌਲ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਇਨ੍ਹਾਂ ਚੋਰਾਂ ਅਤੇ ਬਦਮਾਸ਼ਾਂ ਕੋਲੋਂ ਲੋਕਾਂ ਨੂੰ ਰਾਹਤ ਦਵਾਈ ਜਾਵੇ।
ਇਹ ਵੀ ਪੜ੍ਹੋ: ਪੰਜਾਬ ਵਾਸੀ ਦੇਣ ਧਿਆਨ! ਇਹ ਰਸਤੇ ਹੋ ਗਏ ਬੰਦ, ਲੱਗਾ ਜਾਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸੁਲਤਾਨਪੁਰ ਲੋਧੀ 'ਚ ਲੁਟੇਰਿਆਂ ਦੇ ਹੌਸਲੇ ਬੁਲੰਦ, ਮਜ਼ਦੂਰ ਤੋਂ ਨਕਦੀ ਤੇ ਖੋਹਿਆ ਮੋਬਾਇਲ
NEXT STORY