ਨਵੀਂ ਦਿੱਲੀ (ਵਾਰਤਾ)— ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਡਾ. ਹਰਸ਼ਵਰਧਨ ਨੇ ਹਵਾ ਪ੍ਰਦੂਸ਼ਣ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਲੋਕਾਂ ਨੂੰ ਗਰੀਨ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਹੈ। ਹਰਸ਼ਵਰਧਨ ਨੇ ਟਵੀਟ ਕੀਤਾ, ''ਪਟਾਕਿਆਂ ਵਾਲੀ ਦੀਵਾਲੀ ਨਾਲ ਹਵਾ ਪ੍ਰਦੂਸ਼ਣ ਕਾਫੀ ਵਧ ਜਾਂਦਾ ਹੈ, ਇਸ ਲਈ ਮੈਂ ਵਿਗਿਆਨੀਆਂ ਨੂੰ ਗਰੀਨ ਪਟਾਕੇ ਬਣਾਉਣ ਦੀ ਅਪੀਲ ਕੀਤੀ ਸੀ, ਤਾਂ ਕਿ ਹਵਾ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕੇ। ਇਸ ਤੋਂ ਬਾਅਦ ਇੰਡਸਟਰੀਅਲ ਰਿਸਰਚ ਕੌਂਸਲ ਅਤੇ ਰਾਸ਼ਟਰੀ ਵਾਤਾਵਰਣ ਇੰਜੀਨੀਅਰਿੰਗ ਖੋਜ ਸੰਸਥਾ ਦੇ ਵਿਗਿਆਨੀਆਂ ਨੇ ਗਰੀਨ ਪਟਾਕੇ ਤਿਆਰ ਕੀਤੇ ਹਨ। ਆਓ ਇਸ ਵਾਰ ਗਰੀਨ ਦੀਵਾਲੀ ਮਨਾਈਏ।''
ਉਨ੍ਹਾਂ ਨੇ ਕਿਹਾ ਕਿ ਤਿਉਹਾਰ ਦੇ ਇਸ ਮੌਸਮ ਵਿਚ ਮਠਿਆਈਆਂ ਅਤੇ ਤਲੀਆਂ ਹੋਈਆਂ ਚੀਜ਼ਾਂ ਖਾਣ 'ਚ ਸੰਜਮ ਵਰਤੋਂ। ਡਾ. ਹਰਸ਼ਵਰਧਨ ਨੇ ਗਰੀਨ ਪਟਾਕਿਆਂ ਨਾਲ ਸੰਬੰਧਤ ਇਕ ਫੋਟੋ ਵੀ ਸ਼ੇਅਰ ਕੀਤੀ ਹੈ, ਜਿਸ ਵਿਚ ਮੋਟੇ-ਮੋਟੇ ਅੱਖਰਾਂ 'ਚ ਲਿਖਿਆ ਹੈ— ਗਰੀਨ ਪਟਾਕਿਆਂ ਨਾਲ ਰੌਸ਼ਨ ਕਰੋ ਦੀਵਾਲੀ' ਅਤੇ ਇਕ ਦੀਵਾ ਅਤੇ ਇਕ ਰਾਕੇਟ ਪਟਾਕੇ ਦੀ ਤਸਵੀਰ ਵੀ ਬਣੀ ਹੋਈ ਹੈ। ਤਸਵੀਰ ਨਾਲ ਲਿਖਿਆ ਹੈ, ''ਇਨ੍ਹਾਂ ਪਟਾਕਿਆਂ ਨਾਲ ਪ੍ਰਦੂਸ਼ਣ 50 ਫੀਸਦੀ ਘੱਟ ਹੁੰਦਾ ਹੈ ਅਤੇ ਇਹ ਸੜਨ ਤੋਂ ਬਾਅਦ ਪਾਣੀ ਦੇ ਕਣ ਪੈਦਾ ਕਰਦੇ ਹਨ। ਧੂੜ ਅਤੇ ਹੋਰ ਜ਼ਹਿਰੀਲੇ ਤੱਤ ਸੋਖਦੇ ਹਨ।
ਮਹਾਰਾਸ਼ਟਰ ਦੇ 176 ਨਵੇਂ ਚੁਣੇ ਵਿਧਾਇਕ ਕਰ ਰਹੇ ਹਨ ਅਪਰਾਧਕ ਦੋਸ਼ਾਂ ਦਾ ਸਾਹਮਣਾ
NEXT STORY