ਨਵੀਂ ਦਿੱਲੀ– ਦੇਸ਼ ਦੀ ਪਹਿਲੀ ਆਦਿਵਾਸੀ ਮਹਿਲਾ ਵਜੋਂ ਦ੍ਰੌਪਦੀ ਮੁਰਮੂ ਨੇ ਅੱਜ ਯਾਨੀ ਕਿ ਸੋਮਵਾਰ ਨੂੰ ਸਹੁੰ ਚੁੱਕ ਲਈ ਹੈ। ਉਹ ਦੇਸ਼ ਦੀ 15ਵੀਂ ਰਾਸ਼ਟਰਪਤੀ ਬਣੀ ਹੈ, ਜਿਨ੍ਹਾਂ ਨੂੰ ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਐੱਨ. ਵੀ. ਰਮਨਾ ਨੇ ਸਹੁੰ ਚੁਕਾਈ। ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਮਗਰੋਂ ਦ੍ਰੌਪਦੀ ਮੁਰਮੂ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਭਾਰਤ ਦੇ ਸਰਵਉੱਚ ਸੰਵਿਧਾਨਕ ਅਹੁਦੇ ’ਤੇ ਚੁਣਨ ਲਈ ਮੈਂ ਸਾਰੇ ਸੰਸਦ ਮੈਂਬਰਾਂ ਅਤੇ ਸਾਰੇ ਵਿਧਾਨ ਸਭਾ ਮੈਂਬਰਾਂ ਦਾ ਦਿਲੋਂ ਧੰਨਵਾਦ ਕਰਦੀ ਹਾਂ। ਤੁਹਾਡੀ ਵੋਟ ਦੇਸ਼ ਦੇ ਕਰੋੜਾਂ ਨਾਗਰਿਕਾਂ ਦੇ ਵਿਸ਼ਵਾਸ ਦਾ ਪ੍ਰਗਟਾਵਾ ਹੈ। ਤੁਹਾਡੀ ਸਾਂਝ, ਤੁਹਾਡਾ ਭਰੋਸਾ ਅਤੇ ਤੁਹਾਡਾ ਸਮਰਥਨ ਮੇਰੇ ਲਈ ਇਸ ਨਵੀਂ ਜ਼ਿੰਮੇਵਾਰੀ ਨੂੰ ਨਿਭਾਉਣ ਵਿਚ ਮੇਰੀ ਸਭ ਤੋਂ ਵੱਡੀ ਤਾਕਤ ਹੋਵੇਗੀ।
ਇਹ ਵੀ ਪੜ੍ਹੋ- ਦੇਸ਼ ਦੀ ਪਹਿਲੀ ਆਦਿਵਾਸੀ ਰਾਸ਼ਟਰਪਤੀ ਬਣੀ ਦ੍ਰੌਪਦੀ ਮੁਰਮੂ, 15ਵੀਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ
ਮੁਰਮੂ ਨੇ ਕਿਹਾ ਕਿ ਇਹ ਵੀ ਇਤਫ਼ਾਕ ਹੈ ਕਿ ਮੇਰਾ ਸਿਆਸੀ ਕਰੀਅਰ ਉਦੋਂ ਸ਼ੁਰੂ ਹੋਇਆ ਜਦੋਂ ਦੇਸ਼ ਆਪਣੀ ਆਜ਼ਾਦੀ ਦਾ 50ਵਾਂ ਸਾਲ ਮਨਾ ਰਿਹਾ ਸੀ ਅਤੇ ਅੱਜ ਆਜ਼ਾਦੀ ਦੇ 75ਵੇਂ ਸਾਲ ਵਿਚ ਮੈਨੂੰ ਇਹ ਨਵੀਂ ਜ਼ਿੰਮੇਵਾਰੀ ਮਿਲੀ ਹੈ। ਦੇਸ਼ ਨੇ ਮੈਨੂੰ ਅਜਿਹੇ ਮਹੱਤਵਪੂਰਨ ਸਮੇਂ 'ਤੇ ਰਾਸ਼ਟਰਪਤੀ ਚੁਣਿਆ ਹੈ, ਜਦੋਂ ਅਸੀਂ ਆਪਣੀ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾ ਰਹੇ ਹਾਂ। ਅੱਜ ਤੋਂ ਕੁਝ ਦਿਨ ਬਾਅਦ ਦੇਸ਼ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਕਰੇਗਾ। ਅਜਿਹੇ ਇਤਿਹਾਸਕ ਸਮੇਂ 'ਤੇ ਇਹ ਜ਼ਿੰਮੇਵਾਰੀ ਸੌਂਪਣਾ ਮੇਰੇ ਲਈ ਵੱਡਾ ਸਨਮਾਨ ਹੈ, ਜਦੋਂ ਭਾਰਤ ਅਗਲੇ 25 ਸਾਲਾਂ ਦੇ ਵਿਜ਼ਨ ਨੂੰ ਹਾਸਲ ਕਰਨ ਲਈ ਤਿਆਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ- ਨਵ-ਨਿਯੁਕਤ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਜੀਵਨ ਦੇ ਅਣਛੂਹੇ ਪਹਿਲੂ
ਮੁਰਮੂ ਦੇ ਭਾਸ਼ਣ ਦੀਆਂ ਕੁਝ ਖ਼ਾਸ ਗੱਲਾਂ-
ਮੈਂ ਦੇਸ਼ ਦੀ ਪਹਿਲੀ ਰਾਸ਼ਟਰਪਤੀ ਵੀ ਹਾਂ ਜੋ ਆਜ਼ਾਦ ਭਾਰਤ ਵਿਚ ਪੈਦਾ ਹੋਈ।
ਮੈਂ ਓਡੀਸ਼ਾ ਦੇ ਇਕ ਛੋਟੇ ਜਿਹੇ ਕਬਾਇਲੀ ਪਿੰਡ ਤੋਂ ਆਪਣਾ ਜੀਵਨ ਸਫ਼ਰ ਸ਼ੁਰੂ ਕੀਤਾ ਸੀ।
ਜਿਸ ਪਿਛੋਕੜ ਤੋਂ ਮੈਂ ਆਈ ਹਾਂ, ਮੇਰੇ ਲਈ ਮੁੱਢਲੀ ਸਿੱਖਿਆ ਪ੍ਰਾਪਤ ਕਰਨਾ ਇਕ ਸੁਫ਼ਨੇ ਵਰਗਾ ਸੀ।
ਮੈਂ ਕਾਲਜ ਜਾਣ ਵਾਲੀ ਆਪਣੇ ਪਿੰਡ ਦੀ ਪਹਿਲੀ ਧੀ ਬਣ ਗਈ।
ਰਾਸ਼ਟਰਪਤੀ ਅਹੁਦੇ ਤੱਕ ਪਹੁੰਚਣਾ ਮੇਰੀ ਨਿੱਜੀ ਪ੍ਰਾਪਤੀ ਨਹੀਂ ਹੈ, ਇਹ ਭਾਰਤ ਦੇ ਹਰ ਗਰੀਬ ਦੀ ਪ੍ਰਾਪਤੀ ਹੈ।
ਮੈਂ ਕਬਾਇਲੀ ਸਮਾਜ ਨਾਲ ਸਬੰਧਤ ਹਾਂ ਅਤੇ ਮੈਨੂੰ ਵਾਰਡ ਕੌਂਸਲਰ ਤੋਂ ਭਾਰਤ ਦਾ ਪ੍ਰਧਾਨ ਬਣਨ ਦਾ ਮੌਕਾ ਮਿਲਿਆ ਹੈ। ਇਹ ਭਾਰਤ ਅਤੇ ਲੋਕਤੰਤਰ ਦੀ ਮਹਾਨਤਾ ਹੈ।
ਮੇਰੀ ਚੋਣ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਦੇ ਗਰੀਬ ਲੋਕ ਸੁਫ਼ਨੇ ਦੇਖ ਸਕਦੇ ਹਨ ਅਤੇ ਉਨ੍ਹਾਂ ਨੂੰ ਸਾਕਾਰ ਕਰ ਸਕਦੇ ਹਨ।
ਮੇਰੀ ਇਸ ਚੋਣ ’ਚ ਦੇਸ਼ ਦੇ ਗਰੀਬਾਂ ਦਾ ਆਸ਼ੀਰਵਾਦ, ਦੇਸ਼ ਦੀਆਂ ਕਰੋੜਾਂ ਔਰਤਾਂ ਅਤੇ ਧੀਆਂ ਦੇ ਸੁਫ਼ਨਿਆਂ ਦੀ ਝਲਕ ਸ਼ਾਮਲ ਹੈ।
ਅੱਜ ਮੈਂ ਸਾਰੇ ਦੇਸ਼ਵਾਸੀਆਂ ਖ਼ਾਸ ਕਰਕੇ ਭਾਰਤ ਦੇ ਨੌਜਵਾਨਾਂ ਅਤੇ ਭਾਰਤ ਦੀਆਂ ਔਰਤਾਂ ਨੂੰ ਭਰੋਸਾ ਦਿਵਾਉਂਦੀ ਹਾਂ ਕਿ ਇਸ ਅਹੁਦੇ 'ਤੇ ਕੰਮ ਕਰਦੇ ਹੋਏ, ਮੇਰੇ ਲਈ ਉਨ੍ਹਾਂ ਦੇ ਹਿੱਤ ਸਭ ਤੋਂ ਉੱਪਰ ਹੋਣਗੇ।
ਇਹ ਵੀ ਪੜ੍ਹੋ- ਕੇਂਦਰ ਨੇ ਫਲੈਗ ਕੋਡ ’ਚ ਕੀਤਾ ਵੱਡਾ ਬਦਲਾਅ; ਹੁਣ ਦਿਨ-ਰਾਤ ਲਹਿਰਾਇਆ ਜਾ ਸਕੇਗਾ ਤਿਰੰਗਾ
ਕੇਰਲ ਹਾਈ ਕੋਰਟ ਦਾ ਇਤਿਹਾਸਕ ਫੈਸਲਾ: ਅਣਵਿਆਹੀ ਔਰਤ ਦੇ ਬੱਚੇ ਨੂੰ ਮਿਲਿਆ ਇਹ ਅਧਿਕਾਰ
NEXT STORY