ਨਵੀਂ ਦਿੱਲੀ (ਵਾਰਤਾ)- ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਦੀ ਰਾਸ਼ਟਰਪਤੀ ਚੋਣਾਂ 'ਚ ਉਮੀਦਵਾਰ ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਸੁੱਕਰਵਾਰ ਨੂੰ ਸੰਸਦ ਭਵਨ ਜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ 'ਚ ਆਪਣਾ ਨਾਮਜ਼ਦਗੀ ਪੱਤਰ ਦਾਇਰ ਕੀਤਾ। ਸ਼੍ਰੀਮਤੀ ਮੁਰਮੂ ਠੀਕ 12.30 ਵਜੇ ਸੰਸਦ ਭਵਨ 'ਚ ਰਾਜ ਸਭਾ ਜਨਰਲ ਸਕੱਤਰ ਦੇ ਦਫ਼ਤਰ ਪਹੁੰਚੀ ਅਤੇ ਚਾਰ ਸੈੱਟ 'ਚ ਰਾਸ਼ਟਰਪਤੀ ਚੋਣਾਂ ਲਈ ਆਪਣਾ ਨਾਮਜ਼ਦਗੀ ਪੱਤਰ ਦਾਇਰ ਕੀਤਾ। ਇਸ ਮੌਕੇ 'ਤੇ ਉਨ੍ਹਾਂ ਨਾਲ ਸ਼੍ਰੀ ਮੋਦੀ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸੰਸਦੀ ਕਾਰਜ ਮੰਤਰੀ ਅਤੇ ਅਨੇਕ ਕੇਂਦਰੀ ਮੰਤਰੀ ਅਤੇ ਰਾਜਗ ਦੇ ਘਟਕ ਦਲਾਂ ਦੇ ਨੇਤਾ ਵੀ ਮੌਜੂਦ ਸਨ।
ਇਹ ਵੀ ਪੜ੍ਹੋ : PM ਮੋਦੀ ਤੇ ਅਮਿਤ ਸ਼ਾਹ ਨੂੰ ਮਿਲੀ ਦ੍ਰੋਪਦੀ ਮੁਰਮੂ, ਬੇਟੀ ਇਤਿਸ਼੍ਰੀ ਨੇ ਇਹ ਗੱਲ
ਬੀਜੂ ਜਨਤਾ ਦਲ ਅਤੇ ਵਾਈ.ਐੱਸ.ਆਰ. ਕਾਂਗਰਸ ਅਤੇ ਕਈ ਹੋਰ ਦਲਾਂ ਦੇ ਨੇਤਾ ਵੀ ਸ਼੍ਰੀਮਤੀ ਮੁਰਮੂ ਦੇ ਨਾਜ਼ਦਗੀ ਦੇ ਸਮੇਂ ਮੌਜੂਦ ਸਨ। ਪ੍ਰਧਾਨ ਮੰਤਰੀ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਭਾਜਪਾ ਸੰਸਦੀ ਬੋਰਡ ਦੇ ਮੈਂਬਰਾਂ ਦੇ ਨਾਮ ਪਹਿਲੇ ਸੈੱਟ 'ਚ ਪ੍ਰਸਤਾਵਕ ਵਜੋਂ ਦਰਜ ਹੈ। ਨਾਮਜ਼ਦਗੀ ਪੱਤਰ ਦਾਇਰ ਕਰਨ ਤੋਂ ਪਹਿਲਾਂ ਸੰਸਦ ਭਵਨ ਸਥਿਤ ਲਾਇਬਰੇਰੀ ਭਵਨ ਪਹੁੰਚੀ ਸ਼੍ਰੀਮਤੀ ਮੁਰਮੂ ਨਾਲ ਹੋਰ ਨੇਤਾਵਾਂ ਨੇ ਨਾਮਜ਼ਦਗੀ ਪੱਤਰ ਨਾਲ ਸੰਬੰਧਤ ਦਸਤਾਵੇਜ਼ੀ ਰਸਮਾਂ ਪੂਰੀਆਂ ਕੀਤੀਆਂ। ਇੱਥੋਂ ਸਾਰੇ ਪ੍ਰਸਤਾਵਕ ਸ਼੍ਰੀ ਮੋਦੀ ਦੀ ਅਗਵਾਈ 'ਚ ਸ਼੍ਰੀਮਤੀ ਮੁਰਮੂ ਨਾਲ ਰਾਜ ਸਭਾ ਜਨਰਲ ਸਕੱਤਰ ਦੇ ਦਫ਼ਤਰ ਲਈ ਰਵਾਨਾ ਹੋਏ। ਸੰਸਦ ਭਵਨ ਕੰਪਲੈਕਸ ਪਹੁੰਚਦੇ ਹੀ ਸ਼੍ਰੀਮਤੀ ਮੁਰਮੂ ਨੇ ਉੱਥੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਮੂਰਤੀ 'ਤੇ ਫੁੱਲ ਅਰਪਿਤ ਕੀਤੇ। ਰਾਸ਼ਟਰਪਤੀ ਚੋਣਾਂ 18 ਜੁਲਾਈ ਨੂੰ ਹੋਣੀਆਂ ਹਨ ਅਤੇ ਵੋਟਾਂ ਦੀ ਗਿਣਤੀ 21 ਜੁਲਾਈ ਨੂੰ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਇਲਾਜ ਲਈ ਭਾਰਤ ਆਉਣ ਵਾਲੇ ਵਿਦੇਸ਼ੀ ਮਰੀਜ਼ਾਂ ਲਈ ਵੀਜ਼ਾ ਪ੍ਰਕਿਰਿਆ ਹੋਵੇਗੀ ਸਰਲ, ਜਾਣੋ ਕਿਵੇਂ
NEXT STORY