ਨਵੀਂ ਦਿੱਲੀ- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਅਹਿਮਦਨਗਰ ਸਥਿਤ ਕੇ.ਕੇ. ਰੇਂਜ 'ਚ ਲੇਜਰ ਨਿਰਦੇਸ਼ਿਤ ਟੈਂਕ ਰੋਧੀ ਮਿਜ਼ਾਈਲ ਦਾ ਅਰਜੁਨ ਟੈਂਕ ਤੋਂ ਸਫ਼ਲਤਾਪੂਰਵਕ ਪ੍ਰੀਖਣ ਕੀਤਾ ਹੈ। ਪ੍ਰੀਖਣ ਦੌਰਾਨ ਟੈਂਕ ਰੋਧੀ ਮਿਜ਼ਾਈਲ ਨੇ 3 ਕਿਲੋਮੀਟਰ ਦੂਰ ਸਥਿਤ ਟੀਚੇ 'ਤੇ ਸਿੱਧਾ ਨਿਸ਼ਾਨਾ ਲਗਾਇਆ। ਇਸ ਮਿਜ਼ਾਈਲ ਨੂੰ ਕਈ ਪਲੇਟਫਾਰਮ ਤੋਂ ਲਾਂਚ ਕੀਤੇ ਜਾਣ ਦੀ ਸਮਰੱਥਾ ਨਾਲ ਵਿਕਸਿਤ ਕੀਤਾ ਗਿਆ ਹੈ ਅਤੇ ਹਾਲੇ ਇਸ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ।
ਇਹ ਮਿਜ਼ਾਈਲ ਪੁਣੇ ਸਥਿਤ ਆਰਮਾਮੈਂਟ ਰਿਸਰਚ ਐਂਡ ਡਿਵੈਲਪਮੈਂਟ ਇਸਟੈਬਲਿਸ਼ਮੈਂਟ, ਹਾਈ ਐਨਰਜੀ ਮੈਟ੍ਰਿਅਲ ਰਿਸਰਚ ਲੇਬੋਰੇਟਰੀ ਅਤੇ ਦੇਹਰਾਦੂਨ ਸਥਿਤ ਇਨਸਟਰੂਮੈਂਟ ਰਿਸਰਚ ਐਂਡ ਡਿਵੈਲਪਮੈਂਟ ਇਸਟੇਬਲਿਸ਼ਮੈਂਟ ਨੇ ਮਿਲ ਕੇ ਵਿਕਸਿਤ ਕੀਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟੈਂਕ ਰੋਧੀ ਮਿਜ਼ਾਈਲ ਦੇ ਸਫ਼ਲ ਪ੍ਰੀਖਣ ਲਈ ਡੀ.ਆਰ.ਡੀ.ਓ. ਨੂੰ ਵਧਾਈ ਦਿੱਤੀ ਹੈ। ਡੀ.ਆਰ.ਡੀ.ਓ. ਦੇ ਚੇਅਰਮੈਨ ਨੇ ਵੀ ਸਾਰੇ ਵਿਗਿਆਨੀਆਂ ਦੀ ਮਿਜ਼ਾਈਲ ਦੇ ਸਫ਼ਲ ਪ੍ਰੀਖਣ ਲਈ ਸ਼ਲਾਘਾ ਕੀਤੀ।
ਜੰਮੂ-ਕਸ਼ਮੀਰ ਰਾਜ ਭਾਸ਼ਾ ਬਿੱਲ 2020 ਰਾਜ ਸਭਾ ਪਾਸ
NEXT STORY