ਹਰਿਆਣਾ (ਭਾਸ਼ਾ)- ਹਰਿਆਣਾ ਦੇ ਸਰਕਾਰੀ ਹਸਪਤਾਲਾਂ 'ਚ ਮੈਡੀਕਲ ਅਤੇ ਹੋਰ ਸਟਾਫ਼ ਲਈ ਟੀ-ਸ਼ਰਟਾਂ, ਜੀਨਸ ਅਤੇ ਸਕਰਟਾਂ ਪਹਿਨਣ ਦੇ ਨਾਲ ਹੀ ਭਾਰੀ ਗਹਿਣੇ ਪਾਉਣ, ਮੇਕਅੱਪ ਕਰਨ ਅਤੇ ਲੰਬੇ ਨਹੁੰ ਰੱਖਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਸ ਲਈ ਸੂਬਾ ਸਰਕਾਰ ਨੇ ਡਰੈੱਸ ਕੋਡ ਲਾਗੂ ਕਰ ਦਿੱਤਾ ਹੈ। ਸੂਬੇ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵਿਸ਼ੇਸ਼ ਵਰਦੀਆਂ ਸਮੇਤ ਡਰੈੱਸ ਕੋਡ ਦੀ ਪਾਲਣਾ ਕਰਨੀ ਪਵੇਗੀ।
ਪਹਿਰਾਵੇ ਦੇ ਜ਼ਾਬਤੇ ਦੀ ਪਾਲਣਾ 24 ਘੰਟੇ ਹੋਣੀ ਚਾਹੀਦੀ ਹੈ । ਇਸ ਦੀ ਉਲੰਘਣਾ ਕਰਨ ’ਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਵਿਜ ਨੇ ਕਿਹਾ ਕਿ ਨਿੱਜੀ ਹਸਪਤਾਲਾਂ ’ਚ ਤੁਹਾਨੂੰ ਇਕ ਵੀ ਕਰਮਚਾਰੀ ਬਿਨਾਂ ਵਰਦੀ ਦੇ ਨਜ਼ਰ ਨਹੀਂ ਆਏਗਾ ਜਦੋਂ ਕਿ ਸਰਕਾਰੀ ਹਸਪਤਾਲ ’ਚ ਮਰੀਜ਼ਾਂ ਅਤੇ ਸਟਾਫ ’ਚ ਫਰਕ ਕਰਨਾ ਮੁਸ਼ਕਲ ਹੁੰਦਾ ਹੈ। ਡਰੈੱਸ ਕੋਡ ਲਾਗੂ ਹੋਣ ਨਾਲ ਸੁਧਾਰ ਹੋਵੇਗਾ।
ਅਸੀਂ ਸਵਾਮੀ ਜੀ ਦੇ ਵਿਚਾਰਾਂ 'ਤੇ ਚੱਲ ਰਹੇ ਹਾਂ, ਮਹਾਰਿਸ਼ੀ ਦਿਆਨੰਦ ਸਰਸਵਤੀ ਦੀ 200ਵੀਂ ਜਯੰਤੀ 'ਤੇ ਬੋਲੇ PM ਮੋਦੀ
NEXT STORY