ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ 'ਚ ਮਹਾਰਿਸ਼ੀ ਦਿਆਨੰਦ ਸਰਸਵਤੀ ਦੀ 200ਵੀਂ ਜਯੰਤੀ ਮੌਕੇ ਸਾਲ ਭਰ ਚੱਲਣ ਵਾਲੇ ਸਮਾਰੋਹ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮੌਕੇ ਪੂਜਾ ਅਤੇ ਹਵਨ ਕੀਤਾ। ਮਹਾਰਿਸ਼ੀ ਦਿਆਨੰਦ ਸਰਸਵਤੀ ਦੀ 200ਵੀਂ ਜਯੰਤੀ ਮੌਕੇ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਮੇਰੀ ਚੰਗੀ ਕਿਸਮਤ ਹੈ ਕਿ ਜਿਸ ਪਵਿੱਤਰ ਧਰਤੀ 'ਤੇ ਮਹਾਰਿਸ਼ੀ ਦਿਆਨੰਦ ਸਰਸਵਤੀ ਜੀ ਨੇ ਜਨਮ ਲਿਆ, ਉਸ ਧਰਤੀ 'ਤੇ ਮੈਨੂੰ ਵੀ ਜਨਮ ਲੈਣ ਦਾ ਸੁਭਾਗ ਮਿਲਿਆ। ਅਸੀਂ ਸਵਾਮੀ ਜੀ ਦੇ ਵਿਚਾਰਾਂ ਨੂੰ ਲੈ ਕੇ ਅੱਗੇ ਵੱਧ ਰਹੇ ਹਾਂ।
ਪੀ.ਐੱਮ. ਮੋਦੀ ਨੇ ਕਿਹਾ ਕਿ ਅੱਜ ਜਦੋਂ ਵਿਸ਼ਵ ਕਈ ਵਿਵਾਦਾਂ 'ਚ ਫਸਿਆ ਹੈ, ਮਹਾਰਿਸ਼ੀ ਦਿਆਨੰਦ ਸਰਸਵਤੀ ਜੀ ਦਾ ਦਿਖਾਇਆ ਗਿਆ ਰਸਤਾ ਕਰੋੜਾਂ ਲੋਕਾਂ 'ਚ ਉਮੀਦ ਦਾ ਸੰਚਾਰ ਕਰਦਾ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਮਹਾਰਿਸ਼ੀ ਜੀ ਦੀ 200ਵੀਂ ਜਨਮ ਜਯੰਤੀ ਦਾ ਇਹ ਮੌਕਾ ਇਤਿਹਾਸਕ ਹੈ। ਇਹ ਪੂਰੇ ਵਿਸ਼ਵ ਅਤੇ ਮਨੁੱਖਤਾ ਦੇ ਭਵਿੱਖ ਲਈ ਪ੍ਰੇਰਣਾ ਦਾ ਪਲ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਜਦੋਂ ਮਹਾਰਿਸ਼ੀ ਦਿਆਨੰਦ ਜੀ ਦਾ ਜਨਮ ਹੋਇਆ ਸੀ, ਉਦੋਂ ਦੇਸ਼ ਸਦੀਆਂ ਦੇ ਬੰਧਨਾਂ ੋਂ ਆਪਣਾ ਆਤਮਵਿਸ਼ਵਾਸ ਗੁਆ ਚੁੱਕਾ ਸੀ ਅਤੇ ਕਮਜ਼ੋਰ ਹੋ ਚੁੱਕਾ ਸੀ।
ਮਜਾਜਿਕ ਭੇਦਭਾਵ ਅਤੇ ਛੂਆ-ਛੂਤ ਦੇ ਖਿਲਾਫ ਮਜਬੂਤ ਮੁਹਿੰਮ
ਪੀ.ਐੱਮ. ਮੋਦੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਮਹਾਰਿਸ਼ੀ ਦਿਆਨੰਦ ਜੀ ਦਾ ਮੰਨਣਾ ਸੀ ਕਿ ਸਾਨੂੰ ਹੀ ਵਿਸ਼ਵ ਨੂੰ ਵਿਕਾਸ ਵੱਲ ਲੈ ਕੇ ਜਾਣਾ ਚਾਹੀਦਾ ਹੈ। ਮਹਾਰਿਸ਼ੀ ਦਿਆਨੰਦ ਸਰਸਵਤੀ ਦੇ ਦਿਖਾਏ ਰਸਤੇ ਨਾਲ ਕਰੋੜਾਂ ਲੋਕਾਂ 'ਚ ਉਮੀਦ ਜਾਗੀ ਹੈ। ਜਦੋਂ ਮਹਾਰਿਸ਼ੀ ਦਿਆਨੰਦ ਸਰਸਵਤੀ ਭਾਰਤ ਦੀ ਮਹਿਲਾ ਸ਼ਕਤੀਕਰਨ ਦੀ ਆਵਾਜ਼ ਬਣੇਅਤੇ ਮਸਾਜਿਕ ਭੇਦਭਾਵ, ਛੂਆ-ਛੂਤ ਅਤੇ ਅਜਿਹੀਆਂ ਕਈ ਕ੍ਰਿਤੀਆਂ ਦੇ ਖਿਲਾਫ ਇਕ ਮਜਬੂਦ ਮੁਹਿੰਮ ਚਲਾਈ। ਪੀ.ਐੱਮ. ਮੋਦੀ ਨੇ ਕਿਹਾ ਕਿ ਅੱਜ ਦੇਸ਼ ਦੀਆਂ ਧੀਆਂ ਵੀ ਰਾਫੇਲ ਲੜਾਕੂ ਜਹਾਜ਼ ਉਡਾ ਰਹੀਆਂ ਹਨ। ਗਰੀਬਾਂ ਅਤੇ ਦੱਬੇ-ਕੁਚਲੇ ਲੋਕਾਂ ਨੂੰ ਉੱਚਾ ਚੁੱਕਣਾ ਸਭ ਤੋਂ ਵੱਡੀ ਤਰਜੀਹ ਬਣ ਗਈ ਹੈ।
ਦੱਸ ਦੇਈਏ ਕਿ ਮਹਾਰਿਸ਼ੀ ਦਿਆਨੰਦ ਸਰਸਵਤੀ, ਜਿਨ੍ਹਾਂ ਦਾ ਜਨਮ 12 ਫਰਵਰੀ 1824 ਨੂੰ ਹੋਇਆ ਸੀ, ਇਕ ਸਮਾਜ ਸੁਧਾਰਕ ਸਨ, ਜਿਨ੍ਹਾਂ ਨੇ ਪ੍ਰਚਲਿਤ ਸਮਾਜਿਕ ਅਸਮਾਨਤਾਵਾਂ ਦਾ ਮੁਕਾਬਲਾ ਕਰਨ ਲਈ 1875 'ਚ ਆਰੀਆ ਸਮਾਜ ਦੀ ਸਥਾਪਨਾ ਕੀਤੀ ਸੀ। ਆਰੀਆ ਸਮਾਜ ਨੇ ਸਮਾਜਿਕ ਸੁਧਾਰਾਂ ਅਤੇ ਸਿੱਖਿਆ 'ਤੇ ਜ਼ੋਰ ਦੇ ਕੇ ਦੇਸ਼ ਦੇ ਸੱਭਿਆਚਾਰ ਅਤੇ ਸਮਾਜਿਕ ਜਾਗ੍ਰਿਤੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਦਿੱਲੀ ਦੇ ਮੇਅਰ ਦੀ ਚੋਣ ਲਈ ਮੀਟਿੰਗ 16 ਨੂੰ ,ਉਪ ਰਾਜਪਾਲ ਨੇ ਦਿੱਤੀ ਮਨਜ਼ੂਰੀ
NEXT STORY