ਚੇਨਈ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਵਿੱਚ ਅੱਜ ਚੇਨਈ ਦੇ ਐਮ.ਏ. ਚਿਦੰਬਰਮ ਸਟੇਡੀਅਮ ਵਿੱਚ ਖੇਡੇ ਗਏ ਇੱਕ ਬੇਹੱਦ ਰੋਮਾਂਚਕ ਮੁਕਾਬਲੇ ਵਿੱਚ ਚੇਨਈ ਸੁਪਰ ਕਿੰਗਜ਼ (CSK) ਦੇ ਬੱਲੇਬਾਜ਼ ਉਰਵਿਲ ਪਟੇਲ ਨੇ ਆਪਣੀ ਤੂਫ਼ਾਨੀ ਬੱਲੇਬਾਜ਼ੀ ਨਾਲ ਕ੍ਰਿਕਟ ਜਗ੍ਹਾ ਵਿੱਚ ਤਹਿਲਕਾ ਮਚਾ ਦਿੱਤਾ ਹੈ। ਉਰਵਿਲ ਨੇ ਲਖਨਊ ਸੁਪਰ ਜਾਇੰਟਸ (LSG) ਵਿਰੁੱਧ ਖੇਡਦਿਆਂ ਸਿਰਫ਼ 13 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕਰਕੇ ਇਤਿਹਾਸ ਦੇ ਪੰਨਿਆਂ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ। ਆਪਣੀ ਸ਼ਾਨਦਾਰ ਪਾਰੀ ਦੌਰਾਨ ਉਰਵਿਲ ਨੇ 5 ਛੱਕੇ ਲਗਾਤਾਰ, 1 ਚੌਕਾ ਤੇ 1 ਛੱਕਾ ਲਾਇਆ।
ਯਸ਼ਸਵੀ ਜੈਸਵਾਲ ਦੇ ਰਿਕਾਰਡ ਦੀ ਬਰਾਬਰੀ
ਇਸ ਸ਼ਾਨਦਾਰ ਪਾਰੀ ਦੇ ਨਾਲ ਉਰਵਿਲ ਪਟੇਲ ਹੁਣ ਯਸ਼ਸਵੀ ਜੈਸਵਾਲ ਦੇ ਨਾਲ ਸਾਂਝੇ ਤੌਰ 'ਤੇ ਆਈਪੀਐੱਲ ਇਤਿਹਾਸ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਜ਼ਿਕਰਯੋਗ ਹੈ ਕਿ ਯਸ਼ਸਵੀ ਜਾਇਸਵਾਲ ਨੇ ਸਾਲ 2023 ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ 13 ਗੇਂਦਾਂ ਵਿੱਚ ਇਹ ਕਾਰਨਾਮਾ ਕਰਕੇ ਰਿਕਾਰਡ ਬਣਾਇਆ ਸੀ।
ਲਖਨਊ ਨੇ ਰੱਖਿਆ ਸੀ 204 ਦੌੜਾਂ ਦਾ ਟੀਚਾ
ਇਸ ਤੋਂ ਪਹਿਲਾਂ ਲਖਨਊ ਸੁਪਰ ਜਾਇੰਟਸ ਨੇ ਬੱਲੇਬਾਜ਼ੀ ਕਰਦਿਆਂ ਜੋਸ਼ ਇੰਗਲਿਸ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਚੇਨਈ ਦੇ ਸਾਹਮਣੇ ਜਿੱਤ ਲਈ 204 ਦੌੜਾਂ ਦਾ ਵਿਸ਼ਾਲ ਟੀਚਾ ਰੱਖਿਆ ਸੀ। ਪਰ ਉਰਵਿਲ ਪਟੇਲ ਦੀ ਇਸ ਇਤਿਹਾਸਕ ਪਾਰੀ ਨੇ ਚੇਨਈ ਦੀਆਂ ਜਿੱਤ ਦੀਆਂ ਉਮੀਦਾਂ ਨੂੰ ਨਵੀਂ ਉਚਾਈ ਦਿੱਤੀ ਹੈ।
IPL 2026: ਉਰਵਿਲ ਪਟੇਲ ਦਾ ਧਮਾਕੇਦਾਰ ਅਰਧ ਸੈਂਕੜਾ, ਚੇਨਈ ਨੇ ਲਖਨਊ ਨੂੰ 5 ਵਿਕਟਾਂ ਨਾਲ ਹਰਾਇਆ
NEXT STORY