ਅੰਮ੍ਰਿਤਸਰ (ਨੀਰਜ)- ਡੀ. ਆਰ. ਆਈ. (ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ) ਦੀ ਟੀਮ ਨੇ ਇਕ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਨੂਡਲਜ਼ ਅਤੇ ਖਾਣੇ ਦੇ ਸਾਮਾਨ ਦੇ ਡੱਬਿਆਂ ਵਿਚੋਂ 21.69 ਲੱਖ ਰੁਪਏ ਦੀ ਅਫ਼ੀਮ ਜ਼ਬਤ ਕੀਤੀ ਹੈ। ਇਨ੍ਹਾਂ ਡੱਬਿਆਂ ਨੂੰ ਇਕ ਕੋਰੀਅਰ ਕੰਪਨੀ ਰਾਹੀਂ ਵਿਦੇਸ਼ ਭੇਜਿਆ ਜਾਣਾ ਸੀ। ਇਸ ਕਾਰਵਾਈ ਦੌਰਾਨ 2 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਡੀ. ਆਰ. ਆਈ. ਵੱਲੋਂ ਲੁਧਿਆਣਾ ਦੇ ਇਕ ਅਦਾਰੇ ’ਤੇ ਛਾਪੇਮਾਰੀ ਕਰ ਕੇ ਉਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਖਾਣੇ ਦੇ ਡੱਬਿਆਂ ਵਿਚ ਬੜੇ ਹੀ ਸ਼ਾਤਿਰਾਨਾ ਤਰੀਕੇ ਨਾਲ ਅਫ਼ੀਮ ਪੈਕ ਕਰਦੇ ਸਨ। ਇਨ੍ਹਾਂ ਲੋਕਾਂ ਕੋਲੋਂ 1.64 ਕਿੱਲੋ ਅਫ਼ੀਮ ਜ਼ਬਤ ਕੀਤੀ ਗਈ। ਇਸੇ ਕਾਰਵਾਈ ਨੂੰ ਅੱਗੇ ਵਧਾਉਂਦੇ ਹੋਏ ਕੋਰੀਅਰ ਕੰਪਨੀ ’ਤੇ ਰੇਡ ਕੀਤੀ ਗਈ, ਜਿੱਥੇ 2.698 ਕਿੱਲੋ ਅਫ਼ੀਮ ਹੋਰ ਜ਼ਬਤ ਕੀਤੀ ਗਈ।
ਇਸੇ ਆਪ੍ਰੇਸ਼ਨ ਦੌਰਾਨ ਫ਼ਰਾਂਸ ਦੀਆਂ ਸੁਰੱਖਿਆ ਏਜੰਸੀਆਂ ਵੱਲੋਂ ਯੂ. ਐੱਸ. ਏ. (ਅਮਰੀਕਾ) ਅਤੇ ਕੈਨੇਡਾ ਭੇਜੇ ਜਾਣ ਵਾਲੇ ਪਾਰਸਲਾਂ ਵਿਚੋਂ ਵੀ ਤਿੰਨ ਕਿੱਲੋ ਨਸ਼ੀਲਾ ਪਦਾਰਥ ਜ਼ਬਤ ਕੀਤਾ ਗਿਆ ਹੈ। ਪੁਲਸ ਅਤੇ ਡੀ. ਆਰ. ਆਈ. ਦੀਆਂ ਟੀਮਾਂ ਇਸ ਅੰਤਰਰਾਸ਼ਟਰੀ ਨੈੱਟਵਰਕ ਦੇ ਬਾਕੀ ਮੈਂਬਰਾਂ ਦਾ ਪਤਾ ਲਾਉਣ ਲਈ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ।
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਮਨਪ੍ਰੀਤ ਇਆਲੀ ਨੇ ਅਕਾਲੀ ਦਲ ਪੁਨਰ ਸੁਰਜੀਤ 'ਚੋਂ ਦਿੱਤਾ ਅਸਤੀਫ਼ਾ
NEXT STORY