ਚੇਨਈ— ਤਾਮਿਲਨਾਡੂ ਦੇ ਟੀਪੀ ਚੈਤੀਰਾਮ ਇਲਾਕੇ 'ਚ ਇਕ ਵਿਅਕਤੀ ਨੇ ਆਪਣੀ ਮਾਂ ਨੂੰ ਉਸ ਦੇ ਹਿੱਸੇ ਦੀ ਸ਼ਰਾਬ ਪੀਣ 'ਤੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਦੱਸਿਆ ਕਿ ਨੀਲਕੰਦਨ ਇਕ ਮਜ਼ਦੂਰ ਹੈ ਅਤੇ ਆਪਣੀ ਮਾਂ ਕਲਾਵਤੀ ਨਾਲ ਟੀਪੀ ਚੈਤੀਰਾਮ ਇਲਾਕੇ 'ਚ ਰਹਿੰਦਾ ਹੈ।
ਪੁਲਸ ਮੁਤਾਬਕ ਨੀਲਕੰਦਨ ਨੇ ਘਰ 'ਤੇ ਸ਼ਰਾਬ ਛੁਪਾ ਕੇ ਰੱਖੀ ਸੀ ਜੋ ਉਸ ਦੀ ਮਾਂ ਦੇ ਹੱਥ ਲੱਗ ਗਈ। ਇਸ 'ਤੇ ਦੋਵਾਂ ਵਿਚਕਾਰ ਲੜਾਈ ਹੋਣ ਲੱਗੀ। ਦੋਸ਼ ਹੈ ਕਿ ਨੀਲਕੰਦਨ ਨੇ ਆਪਣੀ ਮਾਂ ਨੂੰ ਇਕ ਪਾਈਪ ਨਾਲ ਕੁੱਟਿਆ ਅਤੇ ਬਾਅਦ 'ਚ ਉਸ ਨੂੰ ਧੱਕਾ ਦੇ ਦਿੱਤਾ। ਇਸ ਕਾਰਨ ਉਸ ਦੇ ਸਿਰ 'ਤੇ ਗੰਭੀਰ ਸੱਟ ਲੱਗ ਗਈ। ਕਲਾਵਤੀ ਦੀਆਂ ਚੀਕਾਂ ਸੁਣ ਕੇ ਗੁਆਂਢੀ ਬਚਾਉਣ ਲਈ ਆਏ। ਗੁਆਂਢੀਆਂ ਨੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਨੀਲਕੰਦਨ ਨੂੰ ਕਤਲ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਹੈ।
ਗਲਤੀ ਨਾਲ ਦੂਜੇ ਸਟੇਸ਼ਨ ਪਹੁੰਚੀ ਟ੍ਰੇਨ, ਲਾਗ ਅਪਰੇਟਰ ਮੁਅੱਤਲ
NEXT STORY