ਕੋਲਕਾਤਾ : ਹਾਲ ਹੀ ਵਿੱਚ ਕੋਲਕਾਤਾ ਵਿੱਚ ਰਾਤ ਦੇ ਸਮੇਂ ਅਸਮਾਨ ਵਿੱਚ ਡਰੋਨ ਵਰਗੀਆਂ ਕਈ ਵਸਤੂਆਂ ਘੁੰਮਦੀਆਂ ਹੋਈਆਂ ਵੇਖੀਆਂ ਗਈਆਂ, ਜਿਸ ਤੋਂ ਬਾਅਦ ਪੁਲਸ ਨੇ ਜਾਸੂਸੀ ਦੀ ਸੰਭਾਵਨਾ ਸਮੇਤ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਇਸ ਗੱਲ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਰਾਤ ਨੂੰ ਹੇਸਟਿੰਗਜ਼ ਖੇਤਰ, ਵਿਦਿਆਸਾਗਰ ਸੇਤੂ ਅਤੇ ਮੈਦਾਨ ਦੇ ਉੱਪਰ ਘੱਟੋ-ਘੱਟ ਅੱਠ ਤੋਂ 10 ਅਜਿਹੀਆਂ ਸ਼ੱਕੀ ਵਸਤੂਆਂ ਉੱਡਦੀਆਂ ਪਾਈਆਂ ਗਈਆਂ।
ਇਹ ਵੀ ਪੜ੍ਹੋ : ਚੱਲਦੇ ਮੋਟਰਸਾਈਕਲ 'ਤੇ ਔਰਤ ਨੇ ਨੌਜਵਾਨ 'ਤੇ ਕਰ 'ਤੀ ਛਿੱਤਰਾਂ ਦੀ ਬਰਸਾਤ, ਵੀਡੀਓ ਵਾਇਰਲ
ਰਾਜ ਪ੍ਰਸ਼ਾਸਨ ਦੇ ਇੱਕ ਸੀਨੀਅਰ ਨੌਕਰਸ਼ਾਹ ਨੇ ਕਿਹਾ ਕਿ ਕੇਂਦਰ ਨੇ ਵੀ ਇਸ ਘਟਨਾ 'ਤੇ ਪੱਛਮੀ ਬੰਗਾਲ ਸਰਕਾਰ ਤੋਂ ਰਿਪੋਰਟ ਮੰਗੀ ਹੈ। ਹੇਸਟਿੰਗਜ਼ ਪੁਲਸ ਸਟੇਸ਼ਨ ਦੇ ਕਰਮਚਾਰੀਆਂ ਨੇ ਸਭ ਤੋਂ ਪਹਿਲਾਂ ਡਰੋਨ ਵਰਗੀਆਂ ਦਿਖਾਈ ਦੇਣ ਵਾਲੀਆਂ ਇਨ੍ਹਾਂ ਉੱਡਦੀਆਂ ਵਸਤੂਆਂ ਨੂੰ ਦੇਖਿਆ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਡਰੋਨ ਵਰਗੀਆਂ ਚੀਜ਼ਾਂ ਸੋਮਵਾਰ ਦੇਰ ਰਾਤ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਮਹੇਸ਼ਤਲਾ ਦੀ ਦਿਸ਼ਾ ਤੋਂ ਉੱਡਦੀਆਂ ਹੋਈਆਂ ਵੇਖੀਆਂ ਗਈਆਂ। ਇਹ ਡਰੋਨ ਵਰਗੀਆਂ ਵਸਤੂਆਂ ਹੇਸਟਿੰਗਜ਼ ਖੇਤਰ, ਦੂਜਾ ਹੁਗਲੀ ਪੁੱਲ (ਵਿਦਿਆਸਾਗਰ ਸੇਤੂ) ਅਤੇ ਫੋਰਟ ਵਿਲੀਅਮ (ਫੌਜ ਦੇ ਸਾਬਕਾ ਕਮਾਂਡ ਹੈੱਡਕੁਆਰਟਰ) ਦੇ ਉੱਪਰ ਘੁੰਮਦੀਆਂ ਦਿਖਾਈ ਦਿੱਤੀਆਂ।
ਇਹ ਵੀ ਪੜ੍ਹੋ : Covid Alert: ਲੱਗ ਸਕਦੈ ਲਾਕਡਾਊਨ! ਪਹਿਲਾਂ ਨਾਲੋਂ ਵੀ ਖ਼ਤਰਨਾਕ ਹੈ ਕੋਰੋਨਾ ਦਾ JN.1 ਵੇਰੀਐਂਟ
ਉਨ੍ਹਾਂ ਕਿਹਾ ਕਿ ਡਰੋਨ ਵਰਗੀਆਂ ਵਸਤੂਆਂ ਗਾਇਬ ਹੋਣ ਤੋਂ ਪਹਿਲਾਂ ਮਹਾਂਨਗਰ ਦੇ ਪੂਰਬੀ ਹਿੱਸੇ ਵਿੱਚ ਪਾਰਕ ਸਰਕਸ ਖੇਤਰ ਦੇ ਉੱਪਰ ਵੀ ਵੇਖੀਆਂ ਗਈਆਂ। ਉਨ੍ਹਾਂ ਕਿਹਾ ਕਿ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਅਤੇ ਕੋਲਕਾਤਾ ਪੁਲਸ ਦੇ ਜਾਸੂਸ ਵਿਭਾਗ ਨੇ ਪਹਿਲਾਂ ਹੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀ ਨੇ ਕਿਹਾ, "ਅਸੀਂ ਜਾਸੂਸੀ ਦੀ ਸੰਭਾਵਨਾ ਸਮੇਤ ਸਾਰੇ ਪਹਿਲੂਆਂ ਤੋਂ ਧਿਆਨ ਵਿਚ ਰੱਖਦੇ ਹੋਏ ਮਾਮਲੇ ਦੀ ਜਾਂਚ ਕਰ ਰਹੇ ਹਾਂ।"
ਇਹ ਵੀ ਪੜ੍ਹੋ : ਵੱਡੀ ਖ਼ਬਰ : ਹਾਦਸੇ 'ਚ ਜ਼ਖ਼ਮੀ ਹੋਏ ਲੋਕਾਂ ਨੂੰ ਪਹੁੰਚਾਓ ਹਸਪਤਾਲ, ਮਿਲਣਗੇ 25 ਹਜ਼ਾਰ ਰੁਪਏ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਦੁਨੀਆ ਭਰ 'ਚ ਆਪ੍ਰੇਸ਼ਨ ਸਿੰਦੂਰ 'ਤੇ ਕੀਤਾ ਜਾਵੇਗਾ ਅਧਿਐਨ
NEXT STORY