ਜੈਪੁਰ- ਰਾਜਸਥਾਨ ਦੇ ਜੈਪੁਰ ਇੰਟਰਨੈਸ਼ਨਲ ਏਅਰਪੋਰਟ ’ਤੇ ਅਫਰੀਕੀ ਮੂਲ ਦੀ ਇਕ ਔਰਤ ਨੂੰ ਡਰੱਗਜ਼ ਦੀ ਸਮੱਗਲਿੰਗ ਕਰਦੇ ਫੜਿਆ ਗਿਆ ਹੈ। ਡਾਕਟਰਾਂ ਦੀ ਟੀਮ ਨੇ 2 ਦਿਨਾਂ ਵਿਚ ਔਰਤ ਦੇ ਪ੍ਰਾਈਵੇਟ ਪਾਰਟ (ਰੈਕਟਮ) ’ਚੋਂ ਕੁਲ 60 ਕੈਪਸੂਲ ਕੱਢੇ ਹਨ। ਇਨ੍ਹਾਂ ਕੈਪਸੂਲਾਂ ਵਿਚੋਂ ਜੋ ਡਰੱਗਜ਼ ਮਿਲੀ ਹੈ, ਉਸ ਦੀ ਕੀਮਤ 16 ਕਰੋੜ ਰੁਪਏ ਹੈ।
ਇਹ ਵੀ ਪੜ੍ਹੋ: ਹੰਝੂਆਂ ਨਾਲ ਧੋਤੇ ਲਾੜੀ ਦੇ ਮਹਿੰਦੀ ਵਾਲੇ ਹੱਥ; ਵਿਆਹ ਤੋਂ ਪਹਿਲਾਂ ਲਾੜੇ ਦੀ ਮੌਤ ਨੇ ਚਕਨਾਚੂਰ ਕੀਤੇ ਸੁਫ਼ਨੇ
ਔਰਤ ਸ਼ਨੀਵਾਰ ਦੇਰ ਰਾਤ ਲਗਭਗ 3 ਵਜੇ ਸ਼ਾਰਜਾਹ ਦੀ ਫਲਾਈਟ ਰਾਹੀਂ ਜੈਪੁਰ ਪਹੁੰਚੀ ਸੀ। ਉਸ ਨੂੰ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਦੀ ਟੀਮ ਨੇ ਫੜਿਆ ਅਤੇ ਹਸਪਤਾਲ ਭਿਜਵਾਇਆ। ਜਨਰਲ ਸਰਜਰੀ ਵਾਰਡ ਵਿਚ ਭਰਤੀ ਇਹ ਔਰਤ ਡਾਕਟਰਾਂ ਦੀ ਦੇਖ-ਰੇਖ ’ਚ ਹੈ। ਔਰਤ ਨੇ ਕਬੂਲ ਕੀਤਾ ਹੈ ਕਿ ਉਹ ਸ਼ਾਰਜਾਹ ਤੋਂ ਹੀ 60 ਕੈਪਸੂਲ ਲੈ ਕੇ ਆਈ ਸੀ। 31 ਸਾਲਾ ਇਹ ਔਰਤ ਅਫਰੀਕੀ ਦੇਸ਼ ਯੁਗਾਂਡਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: UP ’ਚ ਜ਼ਹਿਰੀਲੀ ਸ਼ਰਾਬ ਦਾ ਕਹਿਰ; 7 ਲੋਕਾਂ ਦੀ ਮੌਤ, ਇਕ ਦਰਜਨ ਗੰਭੀਰ ਬੀਮਾਰ
ਅਖਿਲੇਸ਼ 100 ਸੀਟਾਂ ਪਾਰ ਨਹੀਂ ਕਰ ਸਕਣਗੇ, 10 ਮਾਰਚ ਨੂੰ ਕਹਿਣਗੇ ਈ. ਵੀ. ਐੱਮ. ਬੇਵਫ਼ਾ ਹੈ: ਅਨੁਰਾਗ ਠਾਕੁਰ
NEXT STORY