ਬਰੇਲੀ : ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸ਼ਰਾਬੀ ਲਾੜੇ ਨੂੰ ਬਿਨਾਂ ਲਾੜੀ ਦੇ ਪਰਤਣਾ ਪਿਆ। ਇਹ ਘਟਨਾ ਬਰੇਲੀ ਦੇ ਕਲੋਡੀਆ ਥਾਣਾ ਖੇਤਰ ਦੇ ਪਿੰਡ ਬਰਖੇੜਾ ਦੀ ਹੈ। ਇੱਥੇ ਵਿਆਹ ਸਮਾਗਮ 'ਚ ਲਾੜਾ ਰਵਿੰਦਰ ਕੁਮਾਰ ਸਟੇਜ 'ਤੇ ਲਾੜੀ ਦਾ ਇੰਤਜ਼ਾਰ ਕਰ ਰਿਹਾ ਸੀ। ਜਿਵੇਂ ਹੀ ਲਾੜੀ ਮਾਲਾ ਲੈ ਕੇ ਸਟੇਜ 'ਤੇ ਪਹੁੰਚੀ ਤਾਂ ਨਸ਼ੇ ਵਿੱਚ ਟੱਲੀ ਹੋਏ ਲਾੜੇ ਨੇ ਲਾੜੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਗਲਤੀ ਨਾਲ ਆਪਣੇ ਦੋਸਤ ਨੂੰ ਹੀ ਵਰਮਾਲਾ ਪਹਿਨਾ ਦਿੱਤੀ। ਇਹ ਦੇਖ ਕੇ ਲਾੜੀ ਗੁੱਸੇ 'ਚ ਆ ਗਈ ਅਤੇ ਸਾਰਿਆਂ ਦੇ ਸਾਹਮਣੇ ਹੀ ਲਾੜੇ ਨੂੰ ਥੱਪੜ ਮਾਰ ਦਿੱਤਾ।
ਇਸ ਤੋਂ ਬਾਅਦ ਵਿਆਹ ਸਮਾਗਮ 'ਚ ਹੰਗਾਮਾ ਹੋ ਗਿਆ। ਦੋਵਾਂ ਧਿਰਾਂ ਵਿਚਾਲੇ ਝਗੜਾ ਇੰਨਾ ਵੱਧ ਗਿਆ ਕਿ ਕੁਰਸੀਆਂ ਚੱਲੀਆਂ ਗਈਆਂ ਅਤੇ ਖਾਣੇ ਦੀਆਂ ਪਲੇਟਾਂ ਵੀ ਇੱਕ-ਦੂਜੇ 'ਤੇ ਸੁੱਟੀਆਂ ਗਈਆਂ। ਮਾਮਲਾ ਵਧਣ 'ਤੇ ਪੁਲਸ ਨੂੰ ਬੁਲਾਉਣਾ ਪੈ ਗਿਆ। ਸਵੇਰੇ ਕਰੀਬ 4 ਵਜੇ ਪੁਲਸ ਨੂੰ ਸੂਚਨਾ ਮਿਲੀ ਕਿ ਵਿਆਹ ਸਮਾਗਮ 'ਚ ਹੰਗਾਮਾ ਹੋ ਰਿਹਾ ਹੈ ਅਤੇ ਲਾੜਾ ਸ਼ਰਾਬ ਦੇ ਨਸ਼ੇ 'ਚ ਹੈ। ਮੌਕੇ 'ਤੇ ਪੁੱਜੀ ਪੁਲਸ ਨੇ ਲਾੜੇ ਨੂੰ ਥਾਣੇ ਲੈ ਕੇ ਉਸ ਦਾ ਮੈਡੀਕਲ ਕਰਵਾਇਆ।
ਇਹ ਵੀ ਪੜ੍ਹੋ : ਅਸਮ, ਬਿਹਾਰ ਤੇ ਮੱਧ ਪ੍ਰਦੇਸ਼! PM ਨਰਿੰਦਰ ਮੋਦੀ ਨੇ 24 ਘੰਟਿਆਂ 'ਚ ਕੀਤਾ ਤਿੰਨ ਸੂਬਿਆਂ ਦਾ ਦੌਰਾ
ਲਾੜੀ ਨੇ ਲਾੜੇ ਨੂੰ ਮਾਰਿਆ ਥੱਪੜ
ਲਾੜੀ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਲਾੜੇ ਦੇ ਪਰਿਵਾਰ ਵਾਲਿਆਂ ਨੇ ਹੋਰ ਦਾਜ ਦੀ ਮੰਗ ਕੀਤੀ ਸੀ। ਇਸ ਕਾਰਨ ਪੁਲਸ ਨੇ ਲਾੜੇ ਖ਼ਿਲਾਫ਼ ਦਾਜ ਐਕਟ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੇ ਮਾਮਲਾ ਦਰਜ ਕਰ ਜਾਂਚ ਕੀਤੀ ਸ਼ੁਰੂ
ਲਾੜੇ ਦੇ ਪਰਿਵਾਰ ਵਾਲਿਆਂ ਅਤੇ ਸਮਾਜ ਦੇ ਬਜ਼ੁਰਗਾਂ ਨੇ ਲਾੜੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਆਖਰਕਾਰ ਬਰਾਤ ਨੂੰ ਲਾੜੀ ਤੋਂ ਬਿਨਾਂ ਹੀ ਪਰਤਣਾ ਪਿਆ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਮੁਤਾਬਕ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਸਮ, ਬਿਹਾਰ ਤੇ ਮੱਧ ਪ੍ਰਦੇਸ਼! PM ਨਰਿੰਦਰ ਮੋਦੀ ਨੇ 24 ਘੰਟਿਆਂ 'ਚ ਕੀਤਾ ਤਿੰਨ ਸੂਬਿਆਂ ਦਾ ਦੌਰਾ
NEXT STORY