ਨਵੀਂ ਦਿੱਲੀ (ਭਾਸ਼ਾ) - ਦੱਖਣੀ-ਪੱਛਮੀ ਦਿੱਲੀ ਦੇ ਛਾਵਲਾ ਇਲਾਕੇ ਵਿਚ ਇਕ 44 ਸਾਲਾ ਔਰਤ ਦਾ ਉਸਦੇ ਸ਼ਰਾਬੀ ‘ਲਿਵ-ਇਨ ਪਾਰਟਨਰ’ ਨੇ ਕਥਿਤ ਤੌਰ ’ਤੇ ਕਤਲ ਕਰ ਦਿੱਤਾ। ਪੁਲਸ ਦੇ ਅਨੁਸਾਰ, ਮੁਲਜ਼ਮ ਨੇ ਪੈਸਿਆਂ ਦੇ ਝਗੜੇ ਦੌਰਾਨ ਆਪਣੀ ਪ੍ਰੇਮਿਕਾ ਦਾ ਗਲਾ ਆਪਣੀ ਕੂਹਣੀ ਨਾਲ ਘੁੱਟ ਕੇ ਉਸਨੂੰ ਮਾਰ ਦਿੱਤਾ, ਜਿਸ ਨਾਲ ਉਸਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਵਰਿੰਦਰ (35) ਵਜੋਂ ਹੋਈ ਹੈ ਜੋ ਇੰਨਾ ਨਸ਼ੇ ਵਿਚ ਸੀ ਕਿ ਉਹ ਔਰਤ ਦੀ ਲਾਸ਼ ਨੂੰ ਕਥਿਤ ਤੌਰ ’ਤੇ ਟਿਕਾਣੇ ਲਗਾਉਣ ਦੇ ਇਰਾਦੇ ਨਾਲ ਆਪਣੀ ਕਾਰ ਤੱਕ ਲੈ ਜਾਣ ਵਿਚ ਕਾਮਯਾਬ ਰਿਹਾ ਪਰ ਗੱਡੀ ਚਲਾਉਣ ਵਿਚ ਅਸਮਰੱਥ ਸੀ ਅਤੇ ਘਰ ਪਰਤ ਆਇਆ। ਜਾਂਚ ਨਾਲ ਜੁੜੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ 26 ਨਵੰਬਰ ਦੀ ਸਵੇਰ ਇਕ ਗੁਆਂਢੀ ਦੀ ਪੀ. ਸੀ. ਆਰ. ਨੂੰ ਕਾਲ ਆਈ, ਜਿਸਨੇ ਦੇਖਿਆ ਕਿ ਇਕ ਔਰਤ ਦੀ ਲਾਸ਼ ਕਾਰ ਦੇ ਅੰਦਰ ਪਈ ਹੈ ਜਦਕਿ ਮੁਲਜ਼ਮ ਘਰ ਵਿਚ ਸੁੱਤਾ ਪਿਆ ਸੀ।
ਅਧਿਕਾਰੀ ਨੇ ਦੱਸਿਆ ਕਿ ਵਿਆਹਿਆ ਅਤੇ ਬੱਚਿਆਂ ਵਾਲਾ ਵਰਿੰਦਰ ਪਿਛਲੇ 2 ਸਾਲਾਂ ਤੋਂ ਉਕਤ ਔਰਤ ਨਾਲ ਰਹਿ ਰਿਹਾ ਸੀ। ਔਰਤ ਕੋਲ ਪਹਿਲਾਂ ਪਾਲਮ ਵਿਚ ਇਕ ਘਰ ਸੀ, ਜਿਸਨੂੰ ਉਨ੍ਹਾਂ ਨੇ ਵੇਚ ਦਿੱਤਾ ਅਤੇ ਉਨ੍ਹਾਂ ਪੈਸਿਆਂ ਨਾਲ ਵਰਿੰਦਰ ਨੇ ਅਗਸਤ ਵਿਚ ਛਾਵਲਾ ਵਿਚ ਆਪਣੇ ਨਾਂ ’ਤੇ ਤਿੰਨ ਮੰਜ਼ਿਲਾ ਮਕਾਨ ਖਰੀਦਿਆ ਸੀ। ਅਧਿਕਾਰੀ ਨੇ ਦੱਸਿਆ ਕਿ ਮਕਾਨ ਵੇਚ ਕੇ ਮਿਲੇ ਪੈਸਿਆਂ ਵਿਚੋਂ 21 ਲੱਖ ਰੁਪਏ ਬਚੇ ਸਨ, ਜੋ ਵਰਿੰਦਰ ਦੇ ਕੋਲ ਹੀ ਸਨ, ਜਿਸਨੂੰ ਲੈ ਕੇ ਦੋਵਾਂ ਵਿਚਾਲੇ ਅਕਸਰ ਵਿਵਾਦ ਹੋ ਜਾਂਦਾ ਸੀ।
ਮਿਊਚੁਅਲ ਫੰਡ ਦੇ ਨਿਵੇਸ਼ ’ਚ ਛੋਟੇ ਸ਼ਹਿਰਾਂ ਦਾ ਵੱਡਾ ਯੋਗਦਾਨ, ਸਿਪ ਨਿਵੇਸ਼ 10,000 ਕਰੋੜ ਤੋਂ ਪਾਰ
NEXT STORY